ਸੰਜੇ ਦੱਤ ਦੀ ਭਾਣਜੀ ਵਿਆਹ ਦੇ ਬੰਧਨ 'ਚ ਬੱਝੀ,ਤਸਵੀਰਾਂ ਆਈਆਂ ਸਾਹਮਣੇ

written by Shaminder | December 21, 2019

ਨਮਰਤਾ ਦੱਤ ਅਤੇ ਕੁਮਾਰ ਗੌਰਵ ਦੀ ਧੀ ਸੀਆ ਦੇ ਵਿਆਹ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ । ਨਮਰਤਾ ਦੱਤ ਸੰਜੇ ਦੱਤ ਦੀ ਭੈਣ ਹੈ ਅਤੇ ਕੁਮਾਰ ਗੌਰਵ ਉਨ੍ਹਾਂ ਦੇ ਜੀਜਾ ਲੱਗਦੇ ਹਨ । ਨਮਰਤਾ ਅਕਸਰ ਲਾਈਮ ਲਾਈਟ ਤੋਂ ਦੂਰ ਰਹਿੰਦੀ ਹੈ ।ਨਮਰਤਾ ਦੀ ਗੱਲ ਕਰੀਏ ਤਾਂ ਆਪਣੇ ਭਰਾ ਸੰਜੇ ਦੱਤ ਨਾਲ ਉਨ੍ਹਾਂ ਦਾ ਮਨ ਮੁਟਾਅ ਰਿਹਾ ਹੈ ।ਪਰ ਹੁਣ ਨਮਰਤਾ ਦੀ ਧੀ ਸੀਆ ਦੇ ਵਿਆਹ 'ਤੇ ਸੰਜੇ ਦੱਤ ਆਪਣੀ ਭਾਣਜੀ ਨੂੰ ਆਸ਼ੀਰਵਾਦ ਦੇਣ ਪਹੁੰਚੇ । ਹੋਰ ਵੇਖੋ  :ਸੰਜੇ ਦੱਤ ਦੀ ਧੀ ਤ੍ਰਿਸ਼ਲਾ ਆਪਣੀ ਮਾਂ ਦੀ ਤਸਵੀਰ ਸਾਂਝੀ ਕਰਕੇ ਹੋਈ ਭਾਵੁਕ, ਇਸ ਬਿਮਾਰੀ ਨਾਲ ਹੋਈ ਸੀ ਮੌਤ

https://www.instagram.com/p/B6U0lrSHBCA/ ਕੁਮਾਰ ਗੌਰਵ ਜੋ ਕਿ ਸੰਜੇ ਦੱਤ ਦੇ ਜੀਜਾ ਹਨ ਉਨ੍ਹਾਂ ਨੇ ਕਈ ਫ਼ਿਲਮਾਂ 'ਚ ਕੰਮ ਵੀ ਕੀਤਾ ਹੈ ।1993 'ਚ ਉਹ ਮਾਧੁਰੀ ਦੀਕਸ਼ਿਤ ਨਾਲ ਫ਼ਿਲਮ 'ਫੂਲ' 'ਚ ਨਜ਼ਰ ਆਏ ਸਨ ।ਕੁਮਾਰ ਗੌਰਵ ਨੇ 1984 'ਚ ਨਮਰਤਾ ਨਾਲ ਵਿਆਹ ਕਰਵਾ ਲਿਆ ਸੀ ।
sanjay dutt sister daughter sanjay dutt sister daughter
ਸੰਜੇ ਦੱਤ ਨੇ ਕੁਮਾਰ ਗੌਰਵ ਦੇ ਨਾਲ ਫ਼ਿਲਮ 'ਨਾਮ' ਅਤੇ ਕਾਂਟੇ 'ਚ ਵੀ ਕੰਮ ਕੀਤਾ ਸੀ ਅਤੇ ਇਹ ਦੋਵੇਂ ਫ਼ਿਲਮਾਂ ਬਾਕਸ ਆਫ਼ਿਸ 'ਤੇ ਸਫਲ ਰਹੀਆਂ ਸਨ ।ਦੱਸ ਦਈਏ ਕਿ ਨਮਰਤਾ ਦੱਤ ਨੇ ਬਹੁਤ ਹੀ ਘੱਟ ਉਮਰ 'ਚ ਘਰ ਦੀ ਜ਼ਿੰਮੇਵਾਰੀ ਸੰਭਾਲ ਲਈ ਸੀ ਕਿਉਂਕਿ ਉਨ੍ਹਾਂ ਦੀ ਮਾਂ ਨਰਗਿਸ ਦੱਤ ਬੀਮਾਰ ਰਹਿਣ ਲੱਗ ਪਏ ਸਨ ।

0 Comments
0

You may also like