ਸੰਜੇ ਦੱਤ ਦੀ ਭਾਣਜੀ ਵਿਆਹ ਦੇ ਬੰਧਨ 'ਚ ਬੱਝੀ,ਤਸਵੀਰਾਂ ਆਈਆਂ ਸਾਹਮਣੇ

Written by  Shaminder   |  December 21st 2019 02:49 PM  |  Updated: December 21st 2019 02:49 PM

ਸੰਜੇ ਦੱਤ ਦੀ ਭਾਣਜੀ ਵਿਆਹ ਦੇ ਬੰਧਨ 'ਚ ਬੱਝੀ,ਤਸਵੀਰਾਂ ਆਈਆਂ ਸਾਹਮਣੇ

ਨਮਰਤਾ ਦੱਤ ਅਤੇ ਕੁਮਾਰ ਗੌਰਵ ਦੀ ਧੀ ਸੀਆ ਦੇ ਵਿਆਹ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ । ਨਮਰਤਾ ਦੱਤ ਸੰਜੇ ਦੱਤ ਦੀ ਭੈਣ ਹੈ ਅਤੇ ਕੁਮਾਰ ਗੌਰਵ ਉਨ੍ਹਾਂ ਦੇ ਜੀਜਾ ਲੱਗਦੇ ਹਨ । ਨਮਰਤਾ ਅਕਸਰ ਲਾਈਮ ਲਾਈਟ ਤੋਂ ਦੂਰ ਰਹਿੰਦੀ ਹੈ ।ਨਮਰਤਾ ਦੀ ਗੱਲ ਕਰੀਏ ਤਾਂ ਆਪਣੇ ਭਰਾ ਸੰਜੇ ਦੱਤ ਨਾਲ ਉਨ੍ਹਾਂ ਦਾ ਮਨ ਮੁਟਾਅ ਰਿਹਾ ਹੈ ।ਪਰ ਹੁਣ ਨਮਰਤਾ ਦੀ ਧੀ ਸੀਆ ਦੇ ਵਿਆਹ 'ਤੇ ਸੰਜੇ ਦੱਤ ਆਪਣੀ ਭਾਣਜੀ ਨੂੰ ਆਸ਼ੀਰਵਾਦ ਦੇਣ ਪਹੁੰਚੇ ।

ਹੋਰ ਵੇਖੋ  :ਸੰਜੇ ਦੱਤ ਦੀ ਧੀ ਤ੍ਰਿਸ਼ਲਾ ਆਪਣੀ ਮਾਂ ਦੀ ਤਸਵੀਰ ਸਾਂਝੀ ਕਰਕੇ ਹੋਈ ਭਾਵੁਕ, ਇਸ ਬਿਮਾਰੀ ਨਾਲ ਹੋਈ ਸੀ ਮੌਤ

https://www.instagram.com/p/B6U0lrSHBCA/

ਕੁਮਾਰ ਗੌਰਵ ਜੋ ਕਿ ਸੰਜੇ ਦੱਤ ਦੇ ਜੀਜਾ ਹਨ ਉਨ੍ਹਾਂ ਨੇ ਕਈ ਫ਼ਿਲਮਾਂ 'ਚ ਕੰਮ ਵੀ ਕੀਤਾ ਹੈ ।1993 'ਚ ਉਹ ਮਾਧੁਰੀ ਦੀਕਸ਼ਿਤ ਨਾਲ ਫ਼ਿਲਮ 'ਫੂਲ' 'ਚ ਨਜ਼ਰ ਆਏ ਸਨ ।ਕੁਮਾਰ ਗੌਰਵ ਨੇ 1984 'ਚ ਨਮਰਤਾ ਨਾਲ ਵਿਆਹ ਕਰਵਾ ਲਿਆ ਸੀ ।

sanjay dutt sister daughter sanjay dutt sister daughter

ਸੰਜੇ ਦੱਤ ਨੇ ਕੁਮਾਰ ਗੌਰਵ ਦੇ ਨਾਲ ਫ਼ਿਲਮ 'ਨਾਮ' ਅਤੇ ਕਾਂਟੇ 'ਚ ਵੀ ਕੰਮ ਕੀਤਾ ਸੀ ਅਤੇ ਇਹ ਦੋਵੇਂ ਫ਼ਿਲਮਾਂ ਬਾਕਸ ਆਫ਼ਿਸ 'ਤੇ ਸਫਲ ਰਹੀਆਂ ਸਨ ।ਦੱਸ ਦਈਏ ਕਿ ਨਮਰਤਾ ਦੱਤ ਨੇ ਬਹੁਤ ਹੀ ਘੱਟ ਉਮਰ 'ਚ ਘਰ ਦੀ ਜ਼ਿੰਮੇਵਾਰੀ ਸੰਭਾਲ ਲਈ ਸੀ ਕਿਉਂਕਿ ਉਨ੍ਹਾਂ ਦੀ ਮਾਂ ਨਰਗਿਸ ਦੱਤ ਬੀਮਾਰ ਰਹਿਣ ਲੱਗ ਪਏ ਸਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network