ਲੋਕਾਂ ਨੂੰ ਪਸੰਦ ਆ ਰਹੀ 'ਕੁੜ੍ਹਮਾਈਆਂ' ਫਿਲਮ

Written by  Shaminder   |  September 14th 2018 10:18 AM  |  Updated: September 14th 2018 10:18 AM

ਲੋਕਾਂ ਨੂੰ ਪਸੰਦ ਆ ਰਹੀ 'ਕੁੜ੍ਹਮਾਈਆਂ' ਫਿਲਮ

'ਕੁੜ੍ਹਮਾਈਆਂ' ਫਿਲਮ ਰਿਲੀਜ਼ ਹੋ ਚੁੱਕੀ ਹੈ ਅਤੇ ਸਿਨੇਮਾ ਘਰਾਂ 'ਚ ਅੱਜ ਇਸ ਦੇ ਸ਼ੋਅ ਚੱਲ ਰਹੇ ਨੇ। ਲੋਕਾਂ ਨੂੰ ਇਹ ਫਿਲਮ ਕਾਫੀ ਪਸੰਦ ਆ ਰਹੀ ਹੈ । ਇਹ ਇੱਕ ਅਜਿਹੀ ਫਿਲਮ ਹੈ ਜਿਸ ਨੂੰ ਸਾਰੇ ਪਰਿਵਾਰ ਸਮੇਤ ਬੈਠ ਕੇ ਵੇਖਿਆ ਜਾ ਰਿਹਾ ਹੈ । ਉੱਥੇ ਹੀ ਫਿਲਮ 'ਚ ਬੱਚੇ ਦੇ ਕਿਰਦਾਰ ਨੂੰ ਕਾਫੀ ਸਰਾਹਨਾ ਮਿਲ ਰਹੀ ਹੈ । ਜਿਸ ਨੇ ਲੱਡੂ ਦਾ ਰੋਲ ਨਿਭਾਇਆ ਹੈ ।ਸਿਨੇਮਾ ਘਰਾਂ 'ਚ ਵੱਡੀ ਗਿਣਤੀ 'ਚ ਪਹੁੰਚ ਕੇ ਲੋਕਾਂ ਨੇ ਇਸ ਫਿਲਮ ਦੇ ਪਹਿਲੇ ਸ਼ੋਅ ਦਾ ਅਨੰਦ ਮਾਣਿਆ ।

ਹੋਰ ਵੇਖੋ: ਨਿਰਮਲ ਰਿਸ਼ੀ ਨੇ ‘ਕੁੜ੍ਹਮਾਈਆਂ’ ਵੇਖਣ ਦੀ ਕੀਤੀ ਅਪੀਲ

https://www.youtube.com/watch?v=-t1mvDpbiGc

 

ਇਸ ਫਿਲਮ 'ਚ ਕਲਾਕਾਰਾਂ ਨੇ ਕਾਫੀ ਮਿਹਨਤ ਕੀਤੀ ਹੈ ।ਕਈ ਲੋਕਾਂ ਨੂੰ ਇਸ ਫਿਲਮ 'ਚ ਕਮੇਡੀ ਬੇਹੱਦ ਪਸੰਦ ਆਈ ਹੈ ਅਤੇ ਕਈ ਲੋਕਾਂ ਨੂੰ ਪਿੰਡਾਂ ਦੇ ਮਹੌਲ ਨੂੰ ਇਸ ਫਿਲਮ 'ਚ ਦਰਸਾਉਣਾ ਪਸੰਦ ਆਇਆ ਹੈ ।ਲੋਕਾਂ ਮੁਤਾਬਕ ਇਸ ਫਿਲਮ ਦੀ ਕਮੇਡੀ ਢਿੱਡੀਂ ਪੀੜਾਂ ਪਾਉਣ ਵਾਲੀ ਹੈ ਅਤੇ ਫਿਲਮ ਦੇ ਡਾਇਰੈਕਟਰ ਨੇ ਵੀ ਇਸ ਫਿਲਮ ਲਈ ਕਿੰਨੀ ਮਿਹਨਤ ਕੀਤੀ ਹੈ ।ਇਹ ਫਿਲਮ 'ਚ ਸਾਫ ਦਿਖਾਈ ਦਿੱਤਾ ਹੈ । ਫਿਲਮ 'ਚ ਨਿਰਮਲ ਰਿਸ਼ੀ ,ਅਨੀਤਾ ਦੇਵਗਨ ਅਤੇ ਬੀਐੱਨ ਸ਼ਰਮਾ ਨੇ ਵੀ ਆਪਣੇ ਕਿਰਦਾਰਾਂ ਨੂੰ ਬਿਹਤਰੀਨ ਤਰੀਕੇ ਨਾਲ ਨਿਭਾਇਆ ਹੈ । ਇਸ ਫਿਲਮ ਦੇ ਮੁੱਖ ਕਲਾਕਾਰ ਹਰਜੀਤ ਹਰਮਨ ਅਤੇ ਜਪਜੀ ਖਹਿਰਾ ਨੇ ਵੀ ਆਪਣੇ ਕਿਰਦਾਰਾਂ ਨੂੰ ਪੂਰੀ ਸੰਜੀਦਗੀ ਨਾਲ ਨਿਭਾਇਆ ਹੈ । ਕੁਲ ਮਿਲਾ ਕੇ ਇਸ ਫਿਲਮ 'ਚ ਕਮੇਡੀ,ਰੋਮਾਂਸ ਅਤੇ ਡਰਾਮਾ ਸਭ ਕੁਝ ਵੇਖਣ ਨੂੰ ਮਿਲ ਰਿਹਾ ਹੈ ਅਤੇ ਲੋਕ ਵੀ ਇਸ ਫਿਲਮ ਦਾ ਪੂਰਾ ਅਨੰਦ ਮਾਣ ਰਹੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network