ਗਾਇਕਾ ਜੈਨੀ ਜੌਹਲ ਦੀ ਕੁੜਤੀ ਦੇ ਹਰ ਪਾਸੇ ਚਰਚੇ …!

written by Rupinder Kaler | November 15, 2019

ਗਾਇਕਾ ਜੈਨੀ ਜੌਹਲ ਦੀ ਕੁੜਤੀ ਦੇ ਹਰ ਪਾਸੇ ਚਰਚੇ ਹੋ ਰਹੇ ਹਨ, ਇਹ ਚਰਚੇ ਇਸ ਲਈ ਹੋ ਰਹੇ ਹਨ ਕਿਉਂਕਿ ਉਹਨਾਂ ਦਾ ਨਵਾਂ ਗਾਣਾ ‘ਕੁੜਤੀ ਗੁੱਚੀ ਦੀ’ ਰਿਲੀਜ਼ ਹੋ ਗਿਆ ਹੈ । ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਤੇ ਇਸ ਗਾਣੇ ਦਾ ਵਰਲਡ ਵਾਈਡ ਪ੍ਰੀਮੀਅਰ ਹੋ ਗਿਆ ਹੈ । ਯੂ-ਟਿਊਬ ਤੇ ਵੀ ਇਸ ਗਾਣੇ ਦੇ ਚੰਗੇ ਵੀਵਰਜ਼ ਹੋ ਗਏ ਹਨ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਜੈਨੀ ਦੇ ਇਸ ਗਾਣੇ ਨੂੰ ਮਿਊਜ਼ਿਕ ਦੇਸੀ ਕਰਿਊ ਨੇ ਦਿੱਤਾ ਹੈ । ਇਸ ਦੇ ਬੋਲ ਵੀ ਜੈਨੀ ਜੌਹਲ ਨੇ ਖੁਦ ਲਿਖੇ ਹਨ । ਗਾਣੇ ਦੀ ਵੀਡੀਓ ਆਜ਼ਾਦਬੀਰ ਨੇ ਬਣਾਈ ਹੈ । ਜੈਨੀ ਦੇ ਪ੍ਰਸ਼ੰਸਕਾਂ ਨੂੰ ਉਹਨਾਂ ਦਾ ਇਹ ਗਾਣਾ ਕਾਫੀ ਪਸੰਦ ਆ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਗਾਣਾ ਰੁੱਸੀ ਨਾ ਰਿਲੀਜ਼ ਹੋਇਆ ਸੀ । ਜੈਨੀ ਜੌਹਲ ਦਾ ਇਹ ਗਾਣਾ ਵੀ ਸੁਪਰ ਹਿੱਟ ਹੋਇਆ ਸੀ । ਇਸ ਤੋਂ ਇਲਾਵਾ ਉਹਨਾਂ ਦੇ ਹੋਰ ਕਈ ਹਿੱਟ ਗਾਣੇ ਡੀਜੇ ਦੀ ਸ਼ਾਨ ਬਣਦੇ ਹਨ । https://www.instagram.com/p/B4Crv2SFhvs/

0 Comments
0

You may also like