ਅਦਾਕਾਰ ਕੁਸ਼ਲ ਪੰਜਾਬੀ ਦਾ ਹੋਇਆ ਅੰਤਿਮ ਸਸਕਾਰ, ਟੀਵੀ ਜਗਤ ਦੇ ਵੱਡੇ ਸਿਤਾਰਿਆਂ ਨੇ ਦਿੱਤੀ ਸ਼ਰਧਾਂਜਲੀ

written by Rupinder Kaler | December 28, 2019

ਟੀਵੀ ਦੇ ਮਸ਼ਹੂਰ ਅਦਾਕਾਰ ਕੁਸ਼ਲ ਪੰਜਾਬੀ ਦੇ ਦਿਹਾਂਤ ਨੂੰ ਲੈ ਕੇ ਹਰ ਕੋਈ ਸਦਮੇ ਵਿੱਚ ਹੈ । 26 ਜਨਵਰੀ ਦੀ ਰਾਤ ਨੂੰ ਉਹਨਾਂ ਦੀ ਲਾਸ਼ ਪੱਖੇ ਨਾਲ ਲਟਕਦੀ ਹੋਈ ਪਾਈ ਗਈ ਸੀ । ਅੱਜ ਯਾਨੀ 28 ਦਸੰਬਰ ਨੂੰ ਮੁੰਬਈ ਵਿੱਚ ਉਹਨਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ । ਉਹਨਾਂ ਦੀਆਂ ਅੰਤਿਮ ਰਸਮਾਂ ਤੇ ਟੀਵੀ ਤੇ ਫ਼ਿਲਮ ਜਗਤ ਦੇ ਕਈ ਸਿਤਾਰਿਆਂ ਨੇ ਪਹੁੰਚ ਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ।

https://www.instagram.com/p/B6m_e5sA8Lu/

ਅਦਾਕਾਰ ਸੁਸ਼ਾਂਤ ਸਿੰਘ, ਅਦਾਕਾਰਾ ਕੁਬਰਾ ਸੈਤ ਸਮੇਤ ਹੋਰ ਕਈ ਸਿਤਾਰਿਆਂ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ । ਰਸ਼ਮੀ ਦੇਸਾਈ ਦੇ ਐਕਸ ਹਸਬੈਂਡ ਨੰਦਿਸ਼ ਸੰਧੂ ਵੀ ਕੁਸ਼ਲ ਨੂੰ ਸ਼ਰਧਾਂਜਲੀ ਦੇਣ ਪਹੁੰਚੇ । ਬੱਖਤਿਆਰ ਇਰਾਨੀ ਆਪਣੀ ਪਤਨੀ ਤਨਾਜ ਇਰਾਨੀ ਤੇ ਭੈਣ ਡੇਲਨਾਜ ਦੇ ਨਾਲ ਪਹੁੰਚੇ । ਟੀਵੀ ਅਦਾਕਾਰਾ ਜਸਵੀਰ ਕੌਰ ਭਾਵੁਕ ਨਜ਼ਰ ਆਈ ।

https://www.instagram.com/p/B6m56tbAGIj/

ਤੁਹਾਨੂੰ ਦੱਸ ਦਿੰਦੇ ਹਾਂ ਕਿ ਖੁਦਕੁਸ਼ੀ ਤੋਂ ਪਹਿਲਾਂ ਕੁਸ਼ਲ ਨੇ ਡੇਢ ਪੰਨੇ ਦੇ ਨੋਟ ਲਿਖਿਆ ਸੀ ਜਿਸ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਉਸ ਦੀ ਮੌਤ ਲਈ ਕਿਸੇ ਨੂੰ ਵੀ ਜ਼ਿੰਮੇਵਾਰ ਨਾ ਠਹਿਰਾਇਆ ਜਾਵੇ ।

https://www.instagram.com/p/B6m9xpPn3SG/?utm_source=ig_embed

ਇਸ ਨੋਟ ਵਿੱਚ ਲਿਖਿਆ ਹੈ ਕਿ ਮੇਰੀ ਜ਼ਾਇਦਾਦ ਦਾ 50 ਫੀਸਦੀ ਹਿੱਸਾ ਮੇਰੇ ਮਾਂ ਬਾਪ ਤੇ ਭੈਣ ਨੂੰ ਦਿੱਤਾ ਜਾਵੇ ਤੇ ਬਚਿਆ ਹੋਇਆ ਹਿੱਸਾ ਮੇਰੇ ਤਿੰਨ ਸਾਲ ਦੇ ਬੇਟੇ ਨੂੰ ਦਿੱਤਾ ਜਾਵੇ ।

https://www.instagram.com/p/B6m3Zf6AOoU/

0 Comments
0

You may also like