ਖੁਦਕੁਸ਼ੀ ਕਰਨ ਤੋਂ ਪਹਿਲਾਂ ਕੁਸ਼ਾਲ ਪੰਜਾਬੀ ਨੇ ਡੇਢ ਪੰਨੇ ਦਾ ਲਿਖਿਆ ਸੁਸਾਈਡ ਨੋਟ, ਨੋਟ ’ਚ ਕੀਤਾ ਇਹ ਖੁਲਾਸਾ

written by Rupinder Kaler | December 27, 2019

ਮਸ਼ਹੂਰ ਟੀਵੀ ਅਦਾਕਾਰ ਤੇ ਕਈ ਫ਼ਿਲਮਾਂ ਵਿੱਚ ਨਜ਼ਰ ਆ ਚੁੱਕੇ ਕੁਸ਼ਾਲ ਪੰਜਾਬੀ ਦੀ ਮੌਤ ਹੋ ਗਈ ਹੈ । ਕੁਸ਼ਾਲ ਮਹਿਜ 37 ਸਾਲ ਦੀ ਉਮਰ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ । ਮੁੰਬਈ ਪੁਲਿਸ ਨੇ ਉਹਨਾਂ ਦੀ ਖੁਦਕੁਸ਼ੀ ਦੀ ਪੁਸ਼ਟੀ ਕਰ ਦਿੱਤੀ ਹੈ । ਪੁਲਿਸ ਮੁਤਾਬਿਕ ਕੁਸ਼ਲ ਪੰਜਾਬੀ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਹੈ । ਉਹਨਾਂ ਨੂੰ ਮੁੰਬਈ ਦੇ ਕਿਸੇ ਹਸਪਤਾਲ ਵਿੱਚ ਲਿਜਾਇਆ ਗਿਆ ਸੀ, ਜਿੱਥੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ।

https://www.instagram.com/p/B5hSRKsp_wf/

ਪੁਲਿਸ ਨੂੰ ਕੁਸ਼ਲ ਦੇ ਘਰੋਂ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ । ਕੁਸ਼ਲ ਨੇ ਡੇਢ ਪੰਨੇ ਦੇ ਨੋਟ ਵਿੱਚ ਲਿਖਿਆ ਹੈ ਕਿ ਉਸ ਦੀ ਮੌਤ ਲਈ ਕਿਸੇ ਨੂੰ ਵੀ ਜ਼ਿੰਮੇਵਾਰ ਨਾ ਠਹਿਰਾਇਆ ਜਾਵੇ । ਇਸ ਨੋਟ ਵਿੱਚ ਲਿਖਿਆ ਹੈ ਕਿ ਮੇਰੀ ਜ਼ਾਇਦਾਦ ਦਾ 50 ਫੀਸਦੀ ਹਿੱਸਾ ਮੇਰੇ ਮਾਂ ਬਾਪ ਤੇ ਭੈਣ ਨੂੰ ਦਿੱਤਾ ਜਾਵੇ ਤੇ ਬਚਿਆ ਹੋਇਆਂ ਹਿੱਸਾ ਮੇਰੇ ਤਿੰਨ ਸਾਲ ਦੇ ਬੇਟੇ ਨੂੰ ਦਿੱਤਾ ਜਾਵੇ ।

https://www.instagram.com/p/B4nDdqxptO2/

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਕੁਸ਼ਾਲ ਦੇ ਦਿਹਾਂਤ ਦੀ ਖ਼ਬਰ ਉਹਨਾਂ ਦੇ ਕਰੀਬੀ ਤੇ ਇੰਡਸਟਰੀ ਦੇ ਦੋਸਤ ਕਰਨਵੀਰ ਵੋਹਰਾ ਨੇ ਦਿੱਤੀ ਹੈ । ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਆਪਣੇ ਦੋਸਤ ਕੁਸ਼ਾਲ ਲਈ ਇੱਕ ਨੋਟ ਲਿਖਿਆ ਹੈ । ਉਹਨਾਂ ਨੇ ਲਿਖਿਆ ਹੈ ‘ਤੇਰੇ ਜਾਣ ਦੀ ਖ਼ਬਰ ਤੋਂ ਮੈਂ ਹੈਰਾਨ ਹਾਂ, ਮੈਨੂੰ ਹਾਲੇ ਤੱਕ ਯਕੀਨ ਨਹੀਂ ਹੋ ਰਿਹਾ, ਪਰ ਮੈਨੂੰ ਪਤਾ ਹੈ ਕਿ ਤੂੰ ਇੱਕ ਬਿਹਤਰ ਜਗ੍ਹਾ ਤੇ ਹੈਂ’।

https://www.instagram.com/p/B3w1jqbJnNM/

ਅਦਾਕਾਰ ਨੇ ਲਿਖਿਆ ਹੈ ‘ਤੂੰ ਮੈਨੂੰ ਹਮੇਸ਼ਾ ਪ੍ਰੇਰਿਤ ਕੀਤਾ ਹੈ , ਮੈਂ ਹਮੇਸ਼ਾ ਤੈਨੂੰ ਡਾਂਸਿੰਗ ਡੈਡੀ ਦੇ ਤੌਰ ਤੇ ਯਾਦ ਕਰਾਂਗਾ’ । ਤੁਹਾਨੂੰ ਦੱਸ ਦਿੰਦੇ ਹਾਂ ਕਿ ਕੁਸ਼ਾਲ ਨੇ ਇੰਡਸਟਰੀ ਵਿੱਚ ਕਦਮ ਡਾਂਸਰ ਤੇ ਮਾਡਲ ਦੇ ਤੌਰ ਤੇ ਰੱਖਿਆ ਸੀ । ਉਹਨਾਂ ਨੇ ਟੀਵੀ ਤੇ ਅਦਾਕਾਰ ਦੇ ਤੌਰ ਤੇ 1995 ਵਿੱਚ ਸ਼ੁਰੂਆਤ ਕੀਤੀ ਸੀ । ਇਸ ਤੋਂ ਬਾਅਦ ਉਹ ਇੱਕ ਤੋਂ ਬਾਅਦ ਇੱਕ ਟੀਵੀ ਦੇ ਲੜੀਵਾਰ ਨਾਟਕਾਂ ਵਿੱਚ ਨਜ਼ਰ ਆਏ । ਕੁਸ਼ਾਲ ਕਈ ਫ਼ਿਲਮਾਂ ਵਿੱਚ ਵੀ ਨਜ਼ਰ ਆ ਚੁੱਕੇ ਹਨ ।

You may also like