‘ਵਾਇਸ ਆਫ਼ ਪੰਜਾਬ ਸੀਜ਼ਨ-10’ ਦੇ ਸਟੂਡੀਓ ਰਾਊਂਡ ’ਚ ਪ੍ਰਤੀਭਾਗੀਆਂ ਦੀ ਪ੍ਰਫਾਰਮੈਂਸ ਨੇ ਜੱਜਾਂ ਨੂੰ ਵੀ ਲਾਇਆ ਝੂਮਣ

written by Rupinder Kaler | January 07, 2020

ਪੀਟੀਸੀ ਪੰਜਾਬੀ ਦੇ ਰਿਆਲਟੀ ਸ਼ੋਅ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਦੇ ਸਟੂਡੀਓ ਰਾਊਂਡ ਵਿੱਚ ਹਰ ਪ੍ਰਤੀਭਾਗੀ ਬਣੇ ਰਹਿਣ ਲਈ ਪੂਰਾ ਜ਼ੋਰ ਲਗਾ ਰਿਹਾ ਹੈ । ਹਰ ਪ੍ਰਤੀਭਾਗੀ ਦੀ ਪ੍ਰਫਾਰਮੈਂਸ ਦਿਲ ਨੂੰ ਛੂਹ ਲੈਣ ਵਾਲੀ ਹੈ, ਪਰ ਅੱਜ ਯਾਨੀ 7 ਜਨਵਰੀ ਨੂੰ ਦਿਖਾਏ ਜਾਣ ਵਾਲੇ ਐਪੀਸੋਡ ਵਿੱਚ ਪ੍ਰਤੀਭਾਗੀਆਂ ਦੀ ਪ੍ਰਫਾਰਮੈਂਸ ਦੇਖਦੇ ਹੀ ਬਣਦੀ ਹੈ । ਇਹ ਪ੍ਰਫਾਰਮਂੈਸ ਦੇਖਕੇ ਸ਼ੋਅ ਦੇ ਜੱਜ ਵੀ ਖੜੇ ਹੋ ਕੇ ਤਾੜੀਆਂ ਵਜਾਉਣ ਲੱਗ ਜਾਂਦੇ ਹਨ । ਇੱਥੇ ਹੀ ਬੱਸ ਨਹੀਂ ਪ੍ਰਤੀਭਾਗੀਆਂ ਦੇ ਨਾਲ ਸੈਲੀਬ੍ਰਿਟੀ ਜੱਜ ਕੁਵਰ ਵਿਰਕ ਵੀ ਆਪਣੇ ਗਾਣਿਆਂ ਨਾਲ ਖੂਬ ਰੰਗ ਜਮਾਉਣਗੇ । ਇਸ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਦੇਖਦੇ ਰਹੋ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਰਾਤ 6.45 ਵਜੇ ਸੋਮਵਾਰ ਤੋਂ ਵੀਰਵਾਰ ਤੱਕ ਸਿਰਫ਼ ਪੀਟੀਸੀ ਪੰਜਾਬੀ ’ਤੇ । ‘ਵਾਇਸ ਆਫ਼ ਪੰਜਾਬ ਸੀਜ਼ਨ-10’ ਦਾ ਹਰ ਐਪੀਸੋਡ ਤੁਸੀਂ ‘ਪੀਟੀਸੀ ਪਲੇਅ’ ਐਪ ’ਤੇ ਵੀ ਦੇਖ ਸਕਦੇ ਹੋ । ਤੁਹਾਨੂੰ ਦੱਸ ਦਿੰਦੇ ਹਾਂ ਕਿ ਪੀਟੀਸੀ ਪੰਜਾਬੀ ਆਪਣੇ ਇਸ ਸ਼ੋਅ ਰਾਹੀਂ ਉਹਨਾਂ ਮੁੰਡੇ ਕੁੜੀਆਂ ਨੂੰ ਇੱਕ ਪਲੇਟਫਾਰਮ ਉਪਲਬਧ ਕਰਵਾਉਂਦਾ ਹੈ, ਜਿਹੜੇ ਗਾਇਕੀ ਦੇ ਖੇਤਰ ਵਿੱਚ ਆਪਣਾ ਕਰੀਅਰ ਬਨਾਉਣਾ ਚਾਹੁੰਦੇ ਹਨ ।

0 Comments
0

You may also like