ਕੇਵੀ ਢਿੱਲੋਂ ਬੱਝੇ ਵਿਆਹ ਦੇ ਬੰਧਨ ‘ਚ, ਹੈਲੀਕਾਪਟਰ ‘ਚ ਗਏ ਲਾੜੀ ਨੂੰ ਵਿਆਹੁਣ, ਦੇਖੋ ਵੀਡੀਓ

Written by  Lajwinder kaur   |  November 25th 2019 10:54 AM  |  Updated: November 25th 2019 10:54 AM

ਕੇਵੀ ਢਿੱਲੋਂ ਬੱਝੇ ਵਿਆਹ ਦੇ ਬੰਧਨ ‘ਚ, ਹੈਲੀਕਾਪਟਰ ‘ਚ ਗਏ ਲਾੜੀ ਨੂੰ ਵਿਆਹੁਣ, ਦੇਖੋ ਵੀਡੀਓ

ਗੀਤ ਐਮ.ਪੀ 3 ਅਤੇ ਜੀ.ਕੇ ਡਿਜ਼ੀਟਲ ਦੇ ਆਨਰ ਕੇਵੀ ਢਿੱਲੋਂ ਬਿਤੇ ਦਿਨੀਂ ਯਾਨੀਕਿ ਐਤਵਾਰ ਵਾਲੇ ਦਿਨ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ। ਉਨ੍ਹਾਂ ਦੇ ਵਿਆਹ ਦੇ ਚਾਰ ਫੰਕਸ਼ਨ ਹੋਏ ਜਿਸ ‘ਚ ਚਾਰੇ ਹੀ ਦਿਨ ਪੰਜਾਬੀ ਗਾਇਕਾਂ ਤੇ ਪੰਜਾਬੀ ਕਲਾਕਾਰਾਂ ਨੇ ਖੂਬ ਰੌਣਕਾਂ ਲਗਾਈਆਂ। ਜਿਸ ‘ਚ ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ ਜਿਵੇਂ ਲਾਭ ਹੀਰਾ, ਜੱਸ ਮਾਣਕ, ਗੁਰੀ, ਦੀਪ ਜੰਡੂ, ਹਰਫ ਚੀਮਾ ਤੇ ਕਈ ਹੋਰ ਕਲਾਕਾਰ ਇਸ ਵਿਆਹ ਦੇ ਪ੍ਰੋਗਰਾਮਾਂ ‘ਚ ਸ਼ਾਮਿਲ ਹੋਏ।

View this post on Instagram

 

Ustaad ji ❤️❤️

A post shared by Deep Jandu (@deepjandu) on

View this post on Instagram

 

Sare Pind Ne Dekhya Khad K Jad Hoya Tera Mera Viah Sohniye ?

A post shared by Kv Dhillon (@kvdhillon77) on

ਹੋਰ ਵੇਖੋ:ਕਰਨ ਔਜਲਾ ਦੀ ਕਲਮ ‘ਚੋਂ ਨਿਕਲਿਆ ‘ਔਕਾਤ’ ਗੀਤ ਦੀਪ ਜੰਡੂ ਦੀ ਆਵਾਜ਼ ‘ਚ ਹੋਇਆ ਰਿਲੀਜ਼, ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

ਦੱਸ ਦਈਏ ਕੇਵੀ ਢਿੱਲੋਂ ਦਾ ਵਿਆਹ ਕਾਫੀ ਰੰਗਾ ਰੰਗ ਤੇ ਰੋਆਇਲ ਰਿਹਾ। ਕੇਵੀ ਢਿੱਲੋਂ ਦੇ ਵਿਆਹ ਦੇ ਕਈ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਹੇ ਹਨ। ਇੱਕ ਵੀਡੀਓ ‘ਚ ਦੇਖ ਸਕਦੇ ਹੋ ਕਿ ਉਹ ਆਪਣੀ ਲਾੜੀ ਨੂੰ ਵਿਆਹੁਣ ਲਈ ਹੈਲੀਕਾਪਟਰ ‘ਚ ਗਏ ਸਨ। ਜਿਸ ‘ਚ ਉਨ੍ਹਾਂ ਦੇ ਨਾਲ ਗੀਤ ਐੱਮ ਪੀ 3 ਦੀ ਟੀਮ ਮੈਂਬਰ ਵੀ ਨਜ਼ਰ ਆ ਰਹੇ ਹਨ।

ਗੁਰੀ ਨੇ ਕੇਵੀ ਢਿੱਲੋਂ ਦੇ ਵਿਆਹ ਦੀ ਤਸਵੀਰ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕਰਕੇ ਨਵੀਂ ਵਿਆਹੀ ਜੋੜੀ ਨੂੰ ਵਧਾਈ ਦਿੱਤੀ ਹੈ। ਇਸ ਤਸਵੀਰ ‘ਚ ਗੁਰੀ, ਜੱਸ ਮਾਣਕ, ਹਰਫ ਚੀਮਾ, ਜੈ ਰੰਧਾਵਾ ਵਰਗੇ ਨਾਮੀ ਗਾਇਕ ਨਜ਼ਰ ਆ ਰਹੇ ਹਨ। ਇਸ ਪੋਸਟ ਨੂੰ ਇੱਕ ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network