ਕੇਵੀ ਢਿੱਲੋਂ ਦੀ ਰਿਸੈਪਸ਼ਨ ਪਾਰਟੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਵ੍ਹਾਈਟ ਰੰਗ ਦੇ ਡ੍ਰੈੱਸ ਥੀਮ ‘ਚ ਰੰਗੇ ਨਜ਼ਰ ਆਏ ਇਹ ਸਿਤਾਰੇ

Written by  Lajwinder kaur   |  November 26th 2019 03:32 PM  |  Updated: November 26th 2019 03:32 PM

ਕੇਵੀ ਢਿੱਲੋਂ ਦੀ ਰਿਸੈਪਸ਼ਨ ਪਾਰਟੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਵ੍ਹਾਈਟ ਰੰਗ ਦੇ ਡ੍ਰੈੱਸ ਥੀਮ ‘ਚ ਰੰਗੇ ਨਜ਼ਰ ਆਏ ਇਹ ਸਿਤਾਰੇ

ਗੀਤ ਐੱਮ ਪੀ-3 ਅਤੇ ਜੀ.ਕੇ ਡਿਜ਼ੀਟਲ ਦੇ ਆਨਰ ਕੇਵੀ ਢਿੱਲੋਂ 24 ਨਵੰਬਰ ਯਾਨੀ ਕਿ ਐਤਵਾਰ ਵਾਲੇ ਦਿਨ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ। ਉਨ੍ਹਾਂ ਦੇ ਵਿਆਹ ਦੇ ਸਾਰੇ ਹੀ ਫੰਕਸ਼ਨਾਂ ‘ਚ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਲਗਪਗ ਸਾਰੇ ਹੀ ਗਾਇਕ ਸ਼ਾਮਿਲ ਹੋਏ ਹਨ।

View this post on Instagram

 

Sadde Yaar Da Viah @kvdhillon77 #Day6look ?♠️

A post shared by GURI (ਗੁਰੀ) (@officialguri_) on

ਹੋਰ ਵੇਖੋ:ਬੱਬੂ ਮਾਨ ਤੇ ਜੱਸ ਮਾਣਕ ਦੀ ਇਹ ਤਸਵੀਰ ਸੋਸ਼ਲ ਮੀਡੀਆ ਉੱਤੇ ਕੀਤੀ ਜਾ ਰਹੀ ਹੈ ਖੂਬ ਪਸੰਦ

ਅੱਜ ਉਨ੍ਹਾਂ ਨੇ ਆਪਣੇ ਵਿਆਹ ਦੀ ਰਿਸੈਪਸ਼ਨ ਪਾਰਟੀ ਰੱਖੀ ਹੈ। ਜਿਸ ਚ ਪੰਜਾਬੀ ਮਿਊਜ਼ਿਕ ਇੰਡਸਟਰੀ ਦੀਆਂ ਨਾਮੀ ਹਸਤੀਆਂ ਸ਼ਾਮਿਲ ਹੋਈਆਂ ਹਨ। ਗੁਰੀ ਤੇ ਜੱਸ ਮਾਣਕ ਨੇ ਆਪਣੇ ਇੰਸਟਾਗ੍ਰਾਮ ਉੱਤੇ ਰਿਸੈਪਸ਼ਨ ਪਾਰਟੀ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, 'ਸਾਡੇ ਯਾਰ ਦਾ ਵਿਆਹ ਕੇਵੀ ਢਿੱਲੋਂ #ਡੇਅ 6 ਲੁੱਕ’। ਤਸਵੀਰ ‘ਚ ਕੇਵੀ ਢਿੱਲੋਂ ਤੋਂ ਲੈ ਕੇ ਉਨ੍ਹਾਂ ਦੇ ਪੰਜਾਬੀ ਸਿੰਗਰ ਦੋਸਤ ਵ੍ਹਾਈਟ ਰੰਗ ਦੇ ਡਰੈੱਸ ਕੋਰਡ ‘ਚ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਇਹ ਤਸਵੀਰ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਹੀ ਹੈ।

View this post on Instagram

 

Assembled!? Day 6.

A post shared by Chandan Sharma (@chandan.sharma888) on

ਦੱਸ ਦਈਏ ਗੀਤ ਐੱਮ ਪੀ 3 ਆਪਣੇ ਲੇਬਲ ਹੇਠ ਬਹੁਤ ਜਲਦ ਗੁਰੀ ਨਾਲ ਪੰਜਾਬੀ ਫ਼ਿਲਮ ਲੈ ਕੇ ਆ ਰਹੇ ਹਨ। ਫ਼ਿਲਹਾਲ ਇਸ ਫ਼ਿਲਮ ਦੇ ਨਾਂਅ ਦਾ ਖੁਲਾਸਾ ਤਾਂ ਨਹੀਂ ਕੀਤਾ ਗਿਆ ਪਰ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਜਿਸ ਦੀਆਂ ਤਸਵੀਰਾਂ ਗੁਰੀ ਨੇ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀਆਂ ਸਨ।

 

View this post on Instagram

 

Gud Luck Both ? Nwi Movie Lai ?

A post shared by GURI (ਗੁਰੀ) (@officialguri_) on


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network