ਹਾਲੀਵੁੱਡ ਅਦਾਕਾਰਾ ਕਾਇਲੀ ਜੇਨਰ ਨੂੰ ਇਸ ਵਜ੍ਹਾ ਕਰਕੇ ਪਸੰਦ ਕਰਦੇ ਹਨ, ਦਿਲਜੀਤ ਦੋਸਾਂਝ 

Written by  Rupinder Kaler   |  March 07th 2019 11:11 AM  |  Updated: March 07th 2019 11:11 AM

ਹਾਲੀਵੁੱਡ ਅਦਾਕਾਰਾ ਕਾਇਲੀ ਜੇਨਰ ਨੂੰ ਇਸ ਵਜ੍ਹਾ ਕਰਕੇ ਪਸੰਦ ਕਰਦੇ ਹਨ, ਦਿਲਜੀਤ ਦੋਸਾਂਝ 

ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਲੱਖਾਂ ਦੀ ਗਿਣਤੀ ਵਿੱਚ ਫਾਲੋਵਰ ਹਨ । ਪਰ ਉਹ ਹਾਲੀਵੁੱਡ ਅਦਾਕਾਰਾ ਕਾਇਲੀ ਜੇਨਰ ਨੂੰ ਫਾਲੋ ਕਰਦੇ ਹਨ । ਇਸ ਵਜ੍ਹਾ ਕਰਕੇ ਉਹ ਕਾਫੀ ਸੁਰਖੀਆਂ ਵਿੱਚ ਵੀ ਰਹਿੰਦੇ ਹਨ । ਕੁਝ ਦਿਨ ਪਹਿਲਾਂ ਹੀ ਦਿਲਜੀਤ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ ਜਿਸ ਨੂੰ ਲੈ ਕੇ ਉਹ ਕਾਫੀ ਸੁਰਖੀਆਂ ਵਿੱਚ ਹਨ । ਦਰਅਸਲ 21 ਸਾਲਾ ਦੀ ਉਮਰ ਵਿੱਚ ਕਾਇਲੀ ਜੇਨਰ ਨੇ ਇੱਕ ਵੱਡੀ ਉਪਲੱਬਧੀ ਹਾਸਲ ਕੀਤੀ ਹੈ ।

Kylie Jenner Kylie Jenner

ਫੋਰਬਸ ਮੈਗਜ਼ੀਨ ਵਿੱਚ ਛੱਪੀ ਇੱਕ ਰਿਪੋਰਟ ਮੁਤਾਬਿਕ ਕਾਇਲੀ ਸੈਲਫ ਮੇਡ ਹੈ ਤੇ ਉਸ ਨੇ ਆਪਣੀ ਮਿਹਨਤ ਨਾਲ ਸੈਲਫਮੇਡ ਅਰਬਪਤੀ ਦੀ ਉਪਲੱਬਧੀ ਹਾਸਲ ਕੀਤੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਦਿਲਜੀਤ ਹਾਲੀਵੁੱਡ ਅਦਾਕਾਰਾ ਕਾਇਲੀ ਜੇਨਰ ਦੇ ਬਹੁਤ ਵੱਡੇ ਫੈਨ ਹਨ । ਉਹ ਅਕਸਰ ਕਾਇਲੀ ਤੇ ਕਮੈਂਟ ਕਰਦੇ ਰਹਿੰਦੇ ਹਨ ਤੇ ਉਸ ਦੇ ਰਿਪਲਾਈ ਦਾ ਇੰਤਜ਼ਾਰ ਵੀ ਕਰਦੇ ਰਹਿੰਦੇ ਹਨ ।

Kylie Jenner Kylie Jenner

ਦਿਲਜੀਤ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਦਿਲਜੀਤ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਦੀ ਸ਼ੂਟਿੰਗ ਵਿੱਚ ਬਿੱਜੀ ਹਨ । ਕੁਝ ਦਿਨ ਪਹਿਲਾਂ ਹੀ ਉਹਨਾਂ ਦੀ ਫ਼ਿਲਮ ਗੁੱਡ ਨਿਊਜ਼ ਦੀ ਸ਼ੂਟਿੰਗ ਸ਼ੁਰੂ ਹੋਈ ਹੈ । ਇਸ ਫ਼ਿਲਮ ਵਿੱਚ ਉਹਨਾਂ ਦੇ ਨਾਲ ਅਕਸ਼ੇ ਕੁਮਾਰ ਨਜ਼ਰ ਆਉਣਗੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network