ਕਿਉਂ ਹਾਰ੍ਡੀ ਸੰਧੂ ਦੇ ਕ੍ਰਿਕਟਰ ਬਣਨ ਦਾ ਸੁਪਨਾ ਰਿਹਾ ਅਧੂਰਾ

Written by  Pradeep Singh   |  September 20th 2017 12:07 PM  |  Updated: September 20th 2017 12:08 PM

ਕਿਉਂ ਹਾਰ੍ਡੀ ਸੰਧੂ ਦੇ ਕ੍ਰਿਕਟਰ ਬਣਨ ਦਾ ਸੁਪਨਾ ਰਿਹਾ ਅਧੂਰਾ

ਹਾਰ੍ਡੀ ਸੰਧੂ ਦੇ ਬਾਰੇ ਅੱਜ ਕੌਣ ਨਹੀਂ ਜਾਣਦਾ | ਅੱਜ ਪੰਜਾਬੀ ਮਿਉਜ਼ਿਕ ਇੰਡਸਟਰੀ ਦੇ ਟਾਪ ਤੇ ਗਾਇਕਾਂ 'ਚ ਉਹਨਾਂ ਦਾ ਨਾਮ ਸ਼ੁਮਾਰ ਹੈ |

ਉਹਨਾਂ ਦੀ ਕਮਾਲ ਦੀ ਆਵਾਜ਼ ਤੋਂ ਤਾਂ ਸਾਰੇ ਵਾਕਿਫ ਨੇ ਪਰ ਸ਼ਾਇਦ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਕਿਸੇ ਸਮੇਂ ਹਾਰ੍ਡੀ ਸੰਧੂ ਇਕ ਪ੍ਰੋਫੈਸ਼ਨਲ ਕ੍ਰਿਕਟਰ ਬਣਨਾ ਚਾਹੁੰਦੇ ਸਨ ਤੇ ਭਾਰਤ ਦੀ ਕ੍ਰਿਕਟ ਟੀਮ 'ਚ ਖੇਡਣ ਦਾ ਸੁਪਨਾ ਦੇਖਦੇ ਸਨ | ਪਰ ਇਕ ਗੰਭੀਰ ਸੱਟ ਕਰਦੇ ਉਹਨਾਂ ਦਾ ਇਹ ਸੁਪਨਾ ਅੱਧ ਵਿਚਕਾਰ ਹੀ ਰਹਿ ਗਿਆ ਤੇ ਉਹ ਗਾਇਕੀ ਵੱਲ ਆ ਗਏ |

PTC ਦੇ ਨਾਲ ਇਕ ਇੰਟਰਵਿਊ ਦੇ ਦੌਰਾਨ ਉਹਨਾਂ ਨੇ ਦੱਸਿਆ ਕਿ ਕ੍ਰਿਕਟ ਉਹਨਾਂ ਦਾ ਪਹਿਲਾ ਪਿਆਰ ਸੀ | ਭਾਵੇਂ ਉਹ ਆਪਣਾ ਇਹ ਸੁਪਨਾ ਪੂਰਾ ਨਾ ਕਰ ਪਾਏ ਪਰ ਵੱਡੇ ਪਰਦੇ ਤੇ ਇਕ ਕ੍ਰਿਕਟਰ ਦਾ ਕਿਰਦਾਰ ਨਿਭਾਉਣਾ ਜ਼ਰੂਰ ਪਸੰਦ ਕਰਨਗੇ | ਉਹਨਾਂ ਨੇ ਇਹ ਵੀ ਕਿਹਾ ਕਿ ਜੇ ਉਹਨਾਂ ਨੂੰ ਕਿਸੇ ਕ੍ਰਿਕਟਰ ਦੀ ਬਾਇਓਪਿਕ ਤੇ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਉਹ ਯੁਵਰਾਜ ਸਿੰਘ ਦਾ ਕਿਰਦਾਰ ਨਿਭਾਉਣਾ ਪਸੰਦ ਕਰਨਗੇ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network