ਤਰਨਤਾਰਨ ਦੇ ਇਹਨਾਂ ਪਿੰਡਾਂ ’ਚ ਹੋਈ ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਡਾ’ ਦੀ ਸ਼ੂਟਿੰਗ, ਤਸਵੀਰਾਂ ਵਾਇਰਲ

Written by  Rupinder Kaler   |  March 12th 2020 12:58 PM  |  Updated: March 12th 2020 12:58 PM

ਤਰਨਤਾਰਨ ਦੇ ਇਹਨਾਂ ਪਿੰਡਾਂ ’ਚ ਹੋਈ ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਡਾ’ ਦੀ ਸ਼ੂਟਿੰਗ, ਤਸਵੀਰਾਂ ਵਾਇਰਲ

ਆਮਿਰ ਖਾਨ ਦੀ ਫ਼ਿਲਮ 'ਲਾਲ ਸਿੰਘ ਚੱਡਾ ' ਦੀ ਸ਼ੂਟਿੰਗ ਜ਼ੋਰਾਂ ਤੇ ਚੱਲ ਰਹੀ ਹੈ । ਉਹਨਾਂ ਦੀ ਇਸ ਫ਼ਿਲਮ ਦੀ ਜ਼ਿਆਦਾ ਸ਼ੂਟਿੰਗ ਪੰਜਾਬ ਵਿੱਚ ਕੀਤੀ ਗਈ ਹੈ । ਇਸ ਸਭ ਦੇ ਚਲਦੇ ਉਨ੍ਹਾਂ ਨੇ ਤਰਨਤਾਰਨ ਦੇ ਸਰਹੱਦੀ ਖੇਤਰ ਸਰਾਏ ਅਮਾਨਤ ਖਾਂ, ਰੱਖ ਭੁੱਸੇ ਅਤੇ ਗੰਡੀਵਿੰਡ ਪਿੰਡ ਦੇ ਆਸ ਪਾਸ ਦੇ ਕਈ ਇਲਾਕਿਆਂ ਵਿੱਚ ਵੀ ਸ਼ੂਟਿੰਗ ਕੀਤੀ ਤੇ ਆਪਣੇ ਸ਼ੈਡਿਊਲ ਨੂੰ ਮੁਕੰਮਲ ਕਰ ਕੇ ਵਾਪਸ ਪਰਤ ਗਏ। ਖ਼ਬਰਾਂ ਦੀ ਮੰਨੀਏ ਤਾਂ ਫ਼ਿਲਮ ਦੀ ਸ਼ੂਟਿੰਗ ਲਈ ਯੂਨਿਟ ਨੇ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਦੋ ਦਿਨ ਦੀ ਮਨਜ਼ੂਰੀ ਲਈ ਸੀ।

https://www.instagram.com/p/B4_nGQ3h3k-/

ਸਰਹੱਦੀ ਖੇਤਰ ਵਿਚ ਮੰਗਲਵਾਰ ਨੂੰ ਫਿਲਮ ਦੀ ਸ਼ੂਟਿੰਗ ਲਈ ਥਾਣਾ ਸਰਾਏ ਅਮਾਨਤ ਖਾਂ ਅਧੀਨ ਆਉਂਦੇ ਖੇਤਰ ਰੱਖ ਭੁੱਸੇ ਪਹੁੰਚੇ ਅਤੇ ਫਿਲਮ ਦੇ ਦ੍ਰਿਸ਼ ਫਿਲਮਾਏ ਗਏ । ਇਸ ਦੌਰਾਨ ਆਮਿਰ ਖ਼ਾਨ ਨੂੰ ਦੇਖਣ ਵਾਲਿਆਂ ਦੀ ਭੀੜ ਜੁੱਟੀ ਰਹੀ । ਸੁਰੱਖਿਆ ਦੇ ਮੱਦੇਨੇਜ਼ਰ ਲੋਕਾਂ ਨੂੰ ਸ਼ੂਟਿੰਗ ਸਥਾਨ ਤੋਂ ਦੂਰ ਰੱਖਿਆ ਗਿਆ ਜਦੋਂਕਿ ਸੁਰੱਖਿਆ 'ਚ ਤਾਇਨਾਤ ਪੁਲਿਸ ਅਮਲੇ ਨਾਲ ਆਮਿਰ ਖਾਨ ਨੇ ਕਈ ਤਸਵੀਰਾਂ ਵੀ ਖਿੱਚਵਾਈਆਂ।

ਆਮਿਰ ਖ਼ਾਨ ਉੱਪਰ ਸਰਾਏ ਅਮਾਨਤ ਖਾਂ ਪਿੰਡ ਦੀ ਪੁਰਾਤਨ ਸਰਾਂ 'ਚ ਫਿਲਮ ਦੇ ਦ੍ਰਿਸ਼ ਫਿਲਮਾਏ ਗਏ, ਜਦੋਂਕਿ ਪਿੰਡ ਗੰਡੀਵਿੰਡ ਤੋਂ ਇਲਾਵਾ ਰੱਖ ਭੁੱਸੇ ਦੇ ਜੰਗਲ 'ਚ ਵੀ ਫਿਲਮ ਦੇ ਸੀਨ ਫਿਲਮਾਏ ਗਏ। ਸਰਾਏ ਅਮਾਨਤ ਖਾਂ ਦੀ ਦਾਣਾ ਮੰਡੀ 'ਚ ਸਮੁੱਚੇ ਯੂਨਿਟ ਦਾ ਬਸੇਰਾ ਰਿਹਾ।

https://twitter.com/aamir_khan/status/1228188445337481216


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network