ਬਾਲੀਵੁੱਡ ਵੀ ਮੰਨਦਾ ਹੈ ਸਰਦਾਰਾਂ ਦੀ ਚੜ੍ਹਤ ਨੂੰ, ਹੁਣ ਆਮਿਰ ਖ਼ਾਨ ਆਉਣਗੇ ਸਰਦਾਰ ਦੀ ਲੁੱਕ ਵਿੱਚ ਨਜ਼ਰ 

written by Rupinder Kaler | May 04, 2019

ਕ੍ਰਿਸਮਸ ਦੇ ਤਿਓਹਾਰ ਤੇ ਆਮਿਰ ਖ਼ਾਨ ਹਮੇਸ਼ਾ ਆਪਣੀ ਫ਼ਿਲਮ ਰਿਲੀਜ਼ ਕਰਦੇ ਹਨ । ਪਰ ਇਸ ਦੇ ਨਾਲ ਹੀ ਬਾਲੀਵੁੱਡ ਦੇ ਹੋਰ ਅਦਾਕਾਰ ਇਸ ਦਿਨ ਆਪਣੀ ਫ਼ਿਲਮ ਨੂੰ ਰਿਲੀਜ਼ ਕਰਨ ਤੋਂ ਟਲਦੇ ਰਹਿੰਦੇ ਹਨ। ਪਰ 2020 'ਚ ਕ੍ਰਿਸਮਸ 'ਤੇ ਆਮਿਰ ਖ਼ਾਨ ਦਾ ਮੁਕਾਬਲਾ ਰਿਤਿਕ ਰੌਸ਼ਨ ਦੀ 'ਕ੍ਰਿਸ਼-4' ਅਤੇ ਲਵ ਰੰਜਨ ਦੀ ਅਜੇ ਦੇਵਗਨ-ਰਣਬੀਰ ਕਪੂਰ ਸਟਾਰਰ ਫ਼ਿਲਮ ਦੇ ਨਾਲ ਹੋਣ ਵਾਲਾ ਹੈ ਕਿਉਂਕਿ ਆਮਿਰ ਖ਼ਾਨ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ 'ਲਾਲ ਸਿੰਘ ਚੱਢਾ' 2020'ਚ ਕ੍ਰਿਸਮਸ 'ਤੇ ਰਿਲੀਜ਼ ਕੀਤੀ ਜਾਵੇਗੀ।

Aamir Khan To Wear Turban In The Film ‘Laal Singh Chaddha’. Details Here Aamir Khan To Wear Turban In The Film ‘Laal Singh Chaddha’. Details Here
ਖ਼ਬਰਾਂ ਤਾਂ ਇਹ ਵੀ ਹਨ ਕਿ ਇਸੇ ਦਿਨ ਸਲਮਾਨ ਖ਼ਾਨ ਦੀ ਕੋਈ ਫ਼ਿਲਮ ਵੀ ਰਿਲੀਜ਼ ਹੋ ਸਕਦੀ ਹੈ। ਆਮਿਰ ਨੇ ਆਪਣੀ ਫ਼ਿਲਮ ਦਾ ਐਲਾਨ ਆਪਣੇ ਜਨਮ ਦਿਨ ਮੌਕੇ ਕੀਤਾ ਸੀ। 'ਲਾਲ ਸਿੰਘ ਚੱਢਾ' ਦਾ ਡਾਇਰੈਕਸ਼ਨ ਅਦਵੈਤ ਚੰਦਨ ਕਰਨਗੇ। https://twitter.com/taran_adarsh/status/1124559125713604608 ਦੱਸਿਆ ਜਾ ਰਿਹਾ ਹੈ ਕਿ ਆਮਿਰ ਦੀ ਇਹ ਫ਼ਿਲਮ ਹਾਲੀਵੁੱਡ ਮੂਵੀ 'ਫਾਰੈਸਟ ਗੰਪ' ਦਾ ਆਫੀਸ਼ੀਅਲ ਅਡੈਪਸ਼ਨ ਹੈ, ਜਿਸ 'ਚ ਟੌਮ ਹੰਕ ਲੀਡ ਰੋਲ 'ਚ ਨਜ਼ਰ ਆਏ ਸੀ।

0 Comments
0

You may also like