ਖੇਤਾਂ ‘ਚ ਬੈਠੇ ਨਜ਼ਰ ਆਏ ਕਰੀਨਾ ਕਪੂਰ ਖ਼ਾਨ ਤੇ ਆਮਿਰ ਖ਼ਾਨ, ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ ਇਹ ਤਸਵੀਰ

written by Lajwinder kaur | October 16, 2020

ਬਾਲੀਵੁੱਡ ਦੀ ਖ਼ੂਬਸੂਰਤ ਐਕਟਰੈੱਸ ਕਰੀਨਾ ਕਪੂਰ ਖ਼ਾਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਖ਼ਾਸ ਤਸਵੀਰ ਸ਼ੇਅਰ ਕੀਤੀ ਹੈ । laal singh chhada

ਹੋਰ ਪੜ੍ਹੋ : ‘ਕੁਝ ਕਿਰਦਾਰ ਕਲਾਕਾਰ ਤੋਂ ਵੱਡੇ ਹੋ ਜਾਂਦੇ ਹਨ’- ਰਾਣਾ ਰਣਬੀਰ, ਕੀ ਤੁਹਾਨੂੰ ਵੀ ਯਾਦ ਨੇ ਇਨ੍ਹਾਂ ਕਿਰਦਾਰਾਂ ਦੇ ਨਾਂਅ ਕਮੈਂਟ ਕਰਕੇ ਦੱਸੋ !

ਇਸ ਤਸਵੀਰ ‘ਚ ਉਹ ਆਮਿਰ ਖ਼ਾਨ ਦੇ ਨਾਲ ਖੇਤਾਂ ‘ਚ ਬੈਠੇ ਹੋਏ ਨਜ਼ਰ ਆ ਰਹੇ ਨੇ । ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ' ਹਰ ਸਫ਼ਰ ਦਾ ਇੱਕ ਅੰਤ ਹੁੰਦਾ ਹੈ । ਅੱਜ, ਮੈਂ ਆਪਣੀ ਫ਼ਿਲਮ ਲਾਲ ਸਿੰਘ ਚੱਢਾ ਦੀ ਸ਼ੂਟਿੰਗ ਪੂਰੀ ਕਰ ਲਈ ਹੈ' ।

kareena kapoor khan instagram

ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਮੁਸ਼ਕਿਲ ਸਮਾਂ...ਮਹਾਮਾਰੀ..ਪ੍ਰੈਗਨੈਂਸੀ..ਨਰਵਸਨੈੱਸ ਪਰ ਜਿਸ ਜਨੂੰਨ ਦੇ ਨਾਲ ਅਸੀਂ ਸ਼ੂਟਿੰਗ ਕੀਤੀ ਹੈ ਉਸ ਨੂੰ ਕੋਈ ਨਹੀਂ ਸੀ ਰੋਕ ਸਕਦਾ ਤੇ ਸਾਰੀ ਸੁਰੱਖਿਆ ਉਪਾਵਾਂ ਦੇ ਨਾਲ...ਧੰਨਵਾਦ ਆਮਿਰ ਖ਼ਾਨ ਤੇ ਅਦਵੈਤ ਚੰਦਨ ਇਸ ਸਫ਼ਰ ਦੇ ਲਈ’ ਇਸ ਤੋਂ ਇਲਾਵਾ ਉਨ੍ਹਾਂ ਨੇ ਬਾਕੀ ਟੀਮ ਦਾ ਧੰਨਵਾਦ ਕੀਤਾ ਹੈ । ਇਸ ਪੋਸਟ ਉੱਤੇ ਪੰਜ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ ।

 

ਇਹ ਤਸਵੀਰ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ । ਦੋਵਾਂ ਦਾ ਇਹ ਅੰਦਾਜ਼ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ । ਦੱਸ ਦਈਏ ਇਹ ਫ਼ਿਲਮ ਸਾਲ 1994 ‘ਚ ਆਈ ਹਾਲੀਵੁੱਡ ਫ਼ਿਲਮ ਫਾਰੈਸਟ ਗੰਪ ਦੀ ਹਿੰਦੀ ਰੀਮੇਕ ਹੈ ।

 

You may also like