Advertisment

ਬੱਬੂ ਮਾਨ ਦਾ 'ਲਾਂਘਾ' ਗੀਤ ਹੋਇਆ ਰਿਲੀਜ਼, ਇੱਕ ਮਿੰਟ ਦੇ ਟੀਜ਼ਰ ਨੇ ਜਿੱਤਿਆ ਸੀ ਸਭ ਦਾ ਦਿਲ

author-image
By Aaseen Khan
New Update
ਬੱਬੂ ਮਾਨ ਦਾ 'ਲਾਂਘਾ' ਗੀਤ ਹੋਇਆ ਰਿਲੀਜ਼, ਇੱਕ ਮਿੰਟ ਦੇ ਟੀਜ਼ਰ ਨੇ ਜਿੱਤਿਆ ਸੀ ਸਭ ਦਾ ਦਿਲ
Advertisment
ਕਰਤਾਰਪੁਰ 'ਲਾਂਘਾ' ਅੱਜ ਸੰਗਤਾਂ ਲਈ ਖੁੱਲ੍ਹਣ ਜਾ ਰਿਹਾ ਹੈ। 72 ਸਾਲ ਬਾਅਦ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਮਕਬੂਲ ਹੋਈ ਸਿੱਖ ਸੰਗਤਾਂ ਦੀ ਅਰਦਾਸ ਦਾ ਪੂਰਾ ਹੋਣਾ ਹਰ ਕਿਸੇ ਲਈ ਵੱਡਾ ਤੋਹਫ਼ਾ ਹੈ। ਇਸ ਲਾਂਘੇ ਨਾਲ ਜਗਤ ਗੁਰੂ ਬਾਬਾ ਨਾਨਕ ਦੀ ਧਰਤੀ ਦੇ ਤਾਂ ਲੋਕ ਦਰਸ਼ਨ ਕਰ ਹੀ ਸਕਣਗੇ ਨਾਲ ਹੀ ਦੋਨਾਂ ਦੇਸ਼ਾਂ ਦੇ ਲੋਕਾਂ 'ਚ ਪਿਆਰ ਵੀ ਹੋਰ ਵਧੇਗਾ। ਇਸ ਭਾਈਵਾਲਤਾ ਦਾ ਸੰਦੇਸ਼ ਦਿੰਦਾ ਬੱਬੂ ਮਾਨ ਦਾ ਗੀਤ 'ਲਾਂਘਾ' ਰਿਲੀਜ਼ ਹੋ ਚੁੱਕਿਆ ਹੈ। ਪਿਛਲੇ ਦਿਨੀਂ ਬੱਬੂ ਮਾਨ ਵੱਲੋਂ ਇਸ ਗੀਤ ਦਾ 1 ਮਿੰਟ ਦਾ ਟੀਜ਼ਰ ਰਿਲੀਜ਼ ਕੀਤਾ ਗਿਆ ਸੀ ਅਤੇ ਹੁਣ ਪੂਰਾ ਗੀਤ ਸਾਹਮਣੇ ਆ ਚੁੱਕਿਆ ਹੈ ਜਿਸ 'ਚ ਮਿਲ ਜੁਲ ਕੇ ਰਹਿਣ ਅਤੇ ਇਨਸਾਨੀਅਤ ਦਾ ਸੰਦੇਸ਼ ਦਿੰਦੇ ਹੋਏ ਬੱਬੂ ਮਾਨ ਸੁਣਾਈ ਦੇ ਰਹੇ ਹਨ। ਗਾਣੇ ਨੂੰ ਕੁਝ ਹੀ ਘੰਟਿਆਂ 'ਚ 4 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ ਅਤੇ ਯੂ ਟਿਊਬ 'ਤੇ ਗੀਤ ਟਰੈਂਡਿੰਗ 'ਚ ਚੱਲ ਰਿਹਾ ਹੈ। ਹੋਰ ਵੇਖੋ : ਆਰ ਨੇਤ ਗਾਵੇਗਾ ਬੱਬੂ ਮਾਨ ਦਾ ਲਿਖਿਆ ਗਾਣਾ, ਲਾਈਵ ਸ਼ੋਅ ਦੌਰਾਨ ਸਾਂਝਾ ਕੀਤਾ ਕਿੱਸਾ publive-image ਇਹ ਗੀਤ ਸਿੱਖ ਮੁਸਲਿਮ ਏਕਤਾ ਦਾ ਨਾਅਰਾ ਲਗਾਉਂਦਾ ਹੈ। ਗਾਣੇ ਦੇ ਬੋਲ ਸੰਗੀਤ ਅਤੇ ਅਵਾਜ਼ ਬੱਬੂ ਮਾਨ ਦੀ ਹੈ।ਬੱਬੂ ਮਾਨ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਰ ਵੀ ਕਈ ਪੰਜਾਬੀ ਗਾਇਕ ਗਾਣੇ ਰਿਲੀਜ਼ ਕਰ ਚੁੱਕੇ ਹਨ ਜਿੰਨ੍ਹਾਂ ‘ਚ ਆਰ ਨੇਤ, ਗੁਰਲੇਜ ਅਖਤਰ, ਮਨਮੋਹਨ ਵਾਰਿਸ, ਸੁਖਸ਼ਿੰਦਰ ਸ਼ਿੰਦਾ ਵਰਗੇ ਹੋਰ ਵੀ ਕਈ ਵੱਡੇ ਨਾਮ ਸ਼ਾਮਿਲ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment