ਲੋਕਾਂ ਨੂੰ ਖੂਬ ਪਸੰਦ ਆ ਰਹੀ ਹੈ ਨਵੇਂ ਗਾਣੇ ’ਚ ਰੌਸ਼ਨ ਪ੍ਰਿੰਸ ਤੇ ਦੇਬੀ ਮਖਸੂਸਪੁਰੀ ਦੀ ਜੁਗਲਬੰਦੀ

Written by  Rupinder Kaler   |  July 15th 2020 11:56 AM  |  Updated: July 15th 2020 11:56 AM

ਲੋਕਾਂ ਨੂੰ ਖੂਬ ਪਸੰਦ ਆ ਰਹੀ ਹੈ ਨਵੇਂ ਗਾਣੇ ’ਚ ਰੌਸ਼ਨ ਪ੍ਰਿੰਸ ਤੇ ਦੇਬੀ ਮਖਸੂਸਪੁਰੀ ਦੀ ਜੁਗਲਬੰਦੀ

ਪੰਜਾਬੀ ਗਾਇਕ ਰੌਸ਼ਨ ਪ੍ਰਿੰਸ ਤੇ ਦੇਬੀ ਮਖਸੂਸਪੁਰੀ ਦਾ ਨਵਾਂ ਗਾਣਾ ਰਿਲੀਜ਼ ਹੋ ਗਿਆ ਹੈ । ਇਸ ਗਾਣੇ ਵਿੱਚ ਦੋਹਾਂ ਦੀ ਜੁਗਲਬੰਦੀ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਹੀ ਹੈ । ਇਸ ਗਾਣੇ ਨੂੰ ‘ਲਾਰੇ-2’ ਟਾਈਟਲ ਹੇਠ ਯੂਟਿਊਬ ’ਤੇ ਰਿਲੀਜ਼ ਕੀਤਾ ਗਿਆ ਹੈ ਜਦੋਂ ਕਿ 16 ਜੁਲਾਈ ਨੂੰ ਪੀਟੀਸੀ ਪੰਜਾਬੀ ’ਤੇ ਇਸ ਨੂੰ ਵਰਲਡਵਾਈਡ ਰਿਲੀਜ਼ ਕੀਤਾ ਜਾਵੇਗਾ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਗਾਣੇ ਨੂੰ ਆਵਾਜ਼ ਰੌਸ਼ਨ ਪ੍ਰਿੰਸ ਤੇ ਦੇਬੀ ਮਖਸੂਸਪੁਰੀ ਨੇ ਦਿੱਤੀ ਹੈ ਜਦੋਂ ਕਿ ਇਸ ਦੇ ਬੋਲ ਦੇਬੀ ਨੇ ਲਿਖੇ ਹਨ ।

https://www.instagram.com/p/CCpkl5EB2gl/

ਗੀਤ ਨੂੰ ਮਿਊਜ਼ਿਕ ਪ੍ਰਿੰਸ ਘੁੰਮਣ ਨੇ ਦਿੱਤਾ ਹੈ ਤੇ ਵੀਡੀਓ ਆਰ ਸੁਆਮੀ ਦੇ ਨਿਰਦੇਸ਼ਨ ਹੇਠ ਬਣਾਈ ਗਈ ਹੈ । ਰੌਸ਼ਨ ਪ੍ਰਿੰਸ ਦੇ ਇਸ ਗਾਣੇ ਨੂੰ ਲੈ ਕੇ ਉਹਨਾਂ ਦੇ ਪ੍ਰਸ਼ੰਸਕਾਂ ਵਿੱਚ ਕਾਫੀ ਉਤਸ਼ਾਹ ਹੈ ਕਿਉਂਕਿ ਇਹ ਪਹਿਲੀ ਵਾਰ ਹੈ ਜਦੋਂ ਦੇਬੀ ਤੇ ਰੌਸ਼ਨ ਪ੍ਰਿੰਸ ਇੱਕਠੇ ਕੋਈ ਗਾਣਾ ਲੈ ਕੇ ਆਏ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network