Advertisment

ਕਦੇ ਕਮਰੇ ਦਾ ਕਿਰਾਇਆ ਨਹੀਂ ਸੀ ਹੁੰਦਾ ਗਾਇਕ ਲਾਭ ਹੀਰਾ ਕੋਲ, ਜਾਣੋਂ ਸੰਘਰਸ਼ ਦੀ ਪੂਰੀ ਕਹਾਣੀ 

author-image
By Rupinder Kaler
New Update
ਕਦੇ ਕਮਰੇ ਦਾ ਕਿਰਾਇਆ ਨਹੀਂ ਸੀ ਹੁੰਦਾ ਗਾਇਕ ਲਾਭ ਹੀਰਾ ਕੋਲ, ਜਾਣੋਂ ਸੰਘਰਸ਼ ਦੀ ਪੂਰੀ ਕਹਾਣੀ 
Advertisment
ਪੰਜਾਬ ਦੇ ਲੋਕ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾ ਨਾਂ ਗਾਇਕ ਲਾਭ ਹੀਰੇ ਦਾ ਆਉਂਦਾ ਹੈ ਕਿਉਂਕਿ ਉਹਨਾਂ ਦਾ ਹਰ ਗੀਤ ਪੰਜਾਬੀ ਸੱਭਿਆਚਾਰ ਦੇ ਬਹੁਤ ਨੇੜੇ ਹੁੰਦਾ ਹੈ । ਇਸੇ ਲਈ ਉਹਨਾਂ ਦੇ ਬਹੁਤ ਸਾਰੇ ਗੀਤ ਹਿੱਟ ਰਹੇ ਹਨ । ਲਾਭ ਹੀਰਾ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ 2 ਜੂਨ ਪਿੰਡ ਅਚਾਨਕ ਜ਼ਿਲ੍ਹਾ ਮਾਨਸਾ ਦੇ ਰਹਿਣ ਵਾਲੇ ਭਜਨ ਸਿੰਘ ਤੇ ਮਾਤਾ ਬੀਰੋ ਕੌਰ ਦੇ ਘਰ ਹੋਇਆ । ਲਾਭ ਹੀਰਾ ਬਚਪਨ ਤੋਂ ਹੀ ਸੰਗੀਤ ਤੇ ਸਾਹਿਤ ਨਾਲ ਜੁੜੇ ਹੋਏ ਸੀ । ਜਦੋਂ ਉਹ 8ਵੀਂ ਕਲਾਸ ਵਿੱਚ ਸਨ ਤਾਂ ਉਹਨਾਂ ਨੇ ਇੱਕ ਆਰਟੀਕਲ ਲਿਖਿਆ ਸੀ । ਜਿਹੜਾ ਕਿ ਉਹਨਾਂ ਦੇ ਅਧਿਆਪਕ ਹਰਿੰਦਰ ਸ਼ਰਮਾ ਨੇ ਅਕਾਲੀ ਪੱਤ੍ਰਿਕਾ ਵਿੱਚ ਪ੍ਰਕਾਸ਼ਿਤ ਕਰਵਾਇਆ ਸੀ । ਇਸ ਆਰਟੀਕਲ ਨੂੰ ਜਦੋਂ ਬੰਗਾ ਦੇ ਇੱਕ ਸ਼ਾਮ ਲਾਲ ਮਲਹੋਤਰਾ ਨੇ ਪੜਿਆ ਤਾਂ ਉਹਨਾਂ ਨੂੰ ਇਹ ਏਨਾ ਪਸੰਦ ਆਇਆ ਕਿ ਸ਼ਾਮ ਲਾਲ ਮਲਹੋਤਰਾ ਨੇ ਲਾਭ ਨੂੰ ਇੱਕ ਚਿੱਠੀ ਲਿਖ ਕੇ ਉਹਨਾ ਦਾ ਨਾਂ ਲਾਭ ਹੀਰਾ ਰੱਖ ਦਿੱਤਾ। ਇਹ ਚਿੱਠੀ ਲਾਭ ਹੀਰਾ ਨੇ ਅੱਜ ਵੀ ਸਾਂਭ ਕੇ ਰੱਖੀ ਹੋਈ ਹੈ । ਲਾਭ ਹੀਰਾ ਨੇ ਆਪਣੀ ਮੁੱਢਲੀ ਪੜ੍ਹਾਈ  ਪਿੰਡ ਅਚਾਨਕ ਦੇ ਹੀ ਸਕੂਲ ਤੋਂ ਕੀਤੀ । ਇਸ ਤੋਂ ਬਾਅਦ ਉਹਨਾਂ ਨੇ ਗੁਰੂ ਨਾਨਕ ਕਾਲਜ ਬੁੱਢਲਾਡਾ ਵਿੱਚ ਦਾਖਲਾ ਲਿਆ । ਇੱਥੇ ਪੜ੍ਹਾਈ ਕਰਦੇ ਹੋਏ ਲਾਭ ਹੀਰਾ ਨੇ ਇਸ ਕਾਲਜ ਨੂੰ ਗਾਇਕੀ ਦੇ ਕਈ ਮੁਕਾਬਲੇ ਜਿਤਵਾਏ ।
Advertisment
labh-heera labh-heera ਲਾਭ ਹੀਰਾ ਦੀ ਗਾਇਕੀ ਨੂੰ ਦੇਖਦੇ ਹੋਏ ਭੀਖੀ ਦੇ ਇੱਕ ਕਾਲਜ ਨੇ ਉਹਨਾਂ ਕੋਲ ਪ੍ਰਪੋਜਲ ਭੇਜੀ ਕਿ ਉਹ ਉਹਨਾਂ ਦੇ ਕਾਲਜ ਵਿੱਚ ਆ ਜਾਵੇ, ਤੇ ਕਾਲਜ ਉਹਨਾਂ ਦੀ ਪੂਰੀ ਪੜ੍ਹਾਈ ਦਾ ਖਰਚ ਉਠਾਏਗਾ । ਇਸ ਲਈ ਲਾਭ ਹੀਰਾ ਨੇ 12ਵੀਂ ਦੀ ਪੜਾਈ ਨੈਸ਼ਨਲ ਕਾਲਜ ਭੀਖੀ ਤੋਂ ਕੀਤੀ । ਜੇਕਰ ਉਹਨਾਂ ਦੇ ਮਿਊਜ਼ਿਕ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਬਹੁਤ ਸੰਘਰਸ਼ ਕਰਨਾ ਪਿਆ ਸੀ ਕਿਉਂਕਿ ਮਿਡਲ ਕਲਾਸ ਪਰਿਵਾਰ ਹੋਣ ਕਰਕੇ ਉਹਨਾਂ ਨੂੰ ਆਰਥਿਕ ਪਰੇਸ਼ਾਨੀ ਹਮੇਸ਼ਾ ਰਹਿੰਦੀ ਸੀ । ਲਾਭ ਹੀਰਾ ਦੱਸਦੇ ਹਨ ਕਿ ਜਿਸ ਸਮੇਂ ਉਹ ਬੁੱਢਲਾਡਾ ਰਹਿੰਦੇ ਹੁੰਦੇ ਸਨ ਉਸ ਸਮੇਂ ਉਹਨਾਂ ਕੋਲ ਕਮਰੇ ਦਾ ਕਿਰਾਇਆ ਦੇਣ ਜੋਗੇ ਪੈਸੇ ਵੀ ਨਹੀਂ ਸਨ ਹੁੰਦੇ । ਇਸ ਕਮਰੇ ਦਾ ਕਿਰਾਇਆ ਸਿਰਫ 60 ਰੁਪਏ ਹੁੰਦਾ ਸੀ । ਲਾਭ ਹੀਰਾ ਨੇ ਸੰਗੀਤ ਦੀਆਂ ਬਰੀਕੀਆਂ ਉਸਤਾਦ ਦਿਲਬਰ ਸਿੰਘ ਦਿਲਬਰ ਤੋਂ ਸਿੱਖੀਆਂ । ਲਾਭ ਹੀਰਾ ਦੀ ਪਹਿਲੀ ਕੈਸੇਟ ਦੀ ਗੱਲ ਕੀਤੀ ਜਾਵੇ ਤਾਂ ਇਸ ਪਿੱਛੇ ਇੱਕ ਕਹਾਣੀ ਹੈ । ਲਾਭ ਹੀਰਾ ਕਿਸੇ ਗੀਤਕਾਰ ਦੇ ਘਰ ਅਖਾੜਾ ਲਗਾਉਣ ਗਏ ਹੋਏ ਸਨ । ਇੱਥੇ ਆਨੰਦ ਕੰਪਨੀ ਦੇ ਨੁਮਾਇੰਦੇ ਵੀ ਆਏ ਹੋਏ ਸਨ । ਜਦੋਂ ਉਹਨਾਂ ਨੇ ਲਾਭ ਹੀਰੇ ਦੀ ਅਵਾਜ਼ ਨੂੰ ਸੁਣਿਆ ਤਾਂ ਉਹਨਾਂ ਨੇ ਲਾਭ ਹੀਰਾ ਨੂੰ ਕੈਸੇਟ ਕਰਨ ਦੀ ਆਫਰ ਦਿੱਤੀ । LABH HEERA LABH HEERA ਇਸ ਤੋਂ ਬਾਅਦ ਉਹਨਾਂ ਦੀ ਪਹਿਲੀ ਕੈਸੇਟ ਆਈ 'ਖੜੀ ਟੇਸ਼ਨ 'ਤੇ ਰਹਿ ਗਈ' ਇਸ ਤੋਂ ਬਾਅਦ ਉਹਨਾਂ ਦੀਆਂ ਇੱਕ ਤੋਂ ਬਾਅਦ ਇੱਕ ਹਿੱਟ ਕੈਸੇਟਾਂ ਆਈ ਹਨ । ਲਾਭ ਹੀਰਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਵਿਆਹ ਬੀਬੀ ਗੁਰਵਿੰਦਰ ਕੌਰ ਨਾਲ ਹੋਇਆ ਹੈ । ਲਾਭ ਹੀਰਾ ਦੇ ਦੋ ਬੇਟੇ ਹਨ । ਲਾਭ ਹੀਰਾ ਨੂੰ ਉਹਨਾਂ ਦੀ ਗਾਇਕੀ ਲਈ ਕਈ ਅਵਾਰਡ ਵੀ ਮਿਲ ਚੁੱਕੇ ਹਨ । ਉਹ ਆਪਣੀ ਗਾਇਕੀ ਨਾਲ ਮਾਂ ਬੋਲੀ ਪੰਜਾਬੀ ਦੀ ਲਗਾਤਾਰ ਸੇਵਾ ਕਰਦੇ ਆ ਰਹੇ ਹਨ ।
#labh-heera
Advertisment

Stay updated with the latest news headlines.

Follow us:
Advertisment
Advertisment
Latest Stories
Advertisment