ਲਾਡੀ ਸਿੰਘ ਆਪਣੇ ਨਵੇਂ ਗੀਤ ‘ਟੌਹਰ ਤੇਰੇ ਬਾਈ ਦੀ’ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

written by Lajwinder kaur | January 22, 2020

ਪੰਜਾਬੀ ਗਾਇਕ ਲਾਡੀ ਸਿੰਘ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕਿਆ ਹੈ। ਜੀ ਹਾਂ ਉਹ ‘ਟੌਹਰ ਤੇਰੇ ਬਾਈ ਦੀ’ ਟਾਈਟਲ ਹੇਠ ਆਪਣਾ ਨਵਾਂ ਗੀਤ ਲੈ ਕੇ ਆਏ ਨੇ। ‘ਟੌਹਰ ਤੇਰੇ ਬਾਈ ਦੀ’ ਗੀਤ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ। ਹੋਰ ਵੇਖੋ:ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ ਸਰਗੁਣ ਮਹਿਤਾ ਤੇ ਮਨਿੰਦਰ ਬੁੱਟਰ ਦੀ ਰੋਮਾਂਟਿਕ ਕਮਿਸਟਰੀ, ਸਾਹਮਣੇ ਆਇਆ ‘ਲਾਰੇ’ ਸੌਂਗ ਦਾ ਵੀਡੀਓ ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਗੀਤਕਾਰ ਨਿੱਕ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਰੋਕਸ ਏ ਨੇ ਦਿੱਤਾ ਹੈ। Tdot Films ਵੱਲੋਂ ਗਾਣੇ ਦੇ ਵੀਡੀਓ ਨੂੰ ਤਿਆਰ ਕੀਤਾ ਗਿਆ ਹੈ। ਗਾਣੇ ਦੇ ਵੀਡੀਓ ‘ਚ ਵੀ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਲਾਡੀ ਸਿੰਘ। ਗੀਤ ਨੂੰ ਟੀਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ।

ਇਸ ਤੋਂ ਪਹਿਲਾਂ ਵੀ ਲਾਡੀ ਸਿੰਘ ‘ਸ਼ਗਨਾਂ ਦੀ ਸੈਲਫੀ’, ‘ਮਰ ਜਾਉਂਗੀ’,  ‘ਜੱਟ ਦਾ ਦਿਲ ਨੱਚਦਾ’, ‘ਰੋਗ’, ‘ਮੇਰੀ ਕਮਜ਼ੋਰੀ’, ‘ਕਸੂਰ’, ‘ਤਾਰੇ’, ਵਰਗੇ ਗੀਤ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।

0 Comments
0

You may also like