ਇਹ ਹੈ ਦਿਲਜੀਤ ਦੀ ਦੇਸੀ ਪੂਲ ਪਾਰਟੀ, ਵੀਡਿਓ ਕੀਤੀ ਸਾਂਝੀ 

Written by  Rupinder Kaler   |  May 08th 2019 11:37 AM  |  Updated: May 08th 2019 11:37 AM

ਇਹ ਹੈ ਦਿਲਜੀਤ ਦੀ ਦੇਸੀ ਪੂਲ ਪਾਰਟੀ, ਵੀਡਿਓ ਕੀਤੀ ਸਾਂਝੀ 

ਦਿਲਜੀਤ ਦੋਸਾਂਝ ਭੰਗੜਾ ਕਿੰਗ ਵਜੋਂ ਜਾਣੇ ਜਾਂਦੇ ਹਨ ਉਹਨਾਂ ਦਾ ਲੱਗਪਗ ਹਰ ਗਾਣਾ ਨੱਚਣ ਟੱਪਣ ਵਾਲਾ ਹੁੰਦਾ ਹੈ । ਇਸੇ ਲਈ ਹਰ ਉਮਰ ਦੇ ਲੋਕ ਉਹਨਾਂ ਦੇ ਗਾਣਿਆਂ ਨੂੰ ਪਸੰਦ ਕਰਦੇ ਹਨ । ਦਿਲਜੀਤ ਦੇ ਗਾਣੇ ਸੁਣਕੇ ਹਰ ਕੋਈ ਤਰੋਤਾਜ਼ਾ ਹੋ ਜਾਂਦਾ ਹੈ । ਦਿਲਜੀਤ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡਿਓ ਸ਼ੇਅਰ ਕੀਤਾ ਹੈ ।

https://www.instagram.com/p/BxL2ui2FVV9/

ਇਸ ਵੀਡਿਓ ਨੂੰ ਉਹਨਾਂ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ ਉਹਨਾਂ ਨੇ ਲਿਖਿਆ ਹੈ 'ਦੇਸੀ ਪੂਲ ਪਾਰਟੀ' ਦਰਅਸਲ ਇਸ ਵੀਡਿਓ ਵਿੱਚ ਉਹਨਾਂ ਦੇ ਹਿੱਟ ਗਾਣੇ ਤੇ ਕੁਝ ਲੋਕ ਡਾਂਸ ਕਰ ਰਹੇ ਹਨ ।

https://www.instagram.com/p/BxEUb7NlsGP/

ਸਵਿਮਿੰਗ ਪੂਲ ਤੇ ਮੌਜੂਦ ਲੋਕਾਂ ਨੂੰ ਇਹ ਗਾਣਾ ਏਨਾਂ ਪਸੰਦ ਆਉਂਦਾ ਹੈ ਕਿ ਪੂਲ ਵਿੱਚ ਮੌਜੂਦ ਲੋਕ ਵੀ ਪਾਣੀ ਵਿੱਚ ਹੀ ਨੱਚਣ ਲੱਗ ਜਾਂਦੇ ਹਨ ।

https://www.instagram.com/p/BxBqZypFAyo/

ਦਿਲਜੀਤ ਵੱਲੋਂ ਸ਼ੇਅਰ ਕੀਤੀ ਇਸ ਵੀਡਿਓ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ । ਇਸ ਵੀਡਿਓ ਨੂੰ ਦੇਖਕੇ ਕਿਹਾ ਜਾ ਸਕਦਾ ਹੈ ਕਿ ਦਿਲਜੀਤ ਅਸਲ ਭੰਗੜਾ ਕਿੰਗ ਹਨ ।

https://www.instagram.com/p/BxL2ui2FVV9/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network