ਅਮਰਿੰਦਰ ਗਿੱਲ ਨੇ ਇਸ ਤਰ੍ਹਾਂ ਵਧਾਈਆਂ ਲੋਕਾਂ ਦੇ ਦਿਲਾਂ ਦੀਆਂ ਧੜਕਣਾਂ 

written by Rupinder Kaler | May 28, 2019

ਗਾਇਕ ਅਮਰਿੰਦਰ ਗਿੱਲ ਨੇ ਲੋਕਾਂ ਦੇ ਦਿਲਾਂ ਦੀਆਂ ਧੜਕਣਾਂ ਵਧਾ ਦਿੱਤੀਆਂ ਹਨ ਕਿਉਂਕਿ ਉਹਨਾਂ ਦੀ ਫ਼ਿਲਮ 'ਲਾਈਏ ਜੇ ਯਾਰੀਆਂ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ, ਤੇ ਹੁਣ ਉਹਨਾਂ ਦੇ ਪ੍ਰਸ਼ੰਸਕ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ । 5 ਜੂਨ ਭਾਰਤ ਵਿੱਚ ਤੇ 7 ਜੂਨ ਨੂੰ ਵਿਦੇਸ਼ ਵਿੱਚ ਰਿਲੀਜ਼ ਹੋ ਰਹੀ ਇਸ ਫ਼ਿਲਮ ਦਾ ਟ੍ਰੇਲਰ ਲੋਕਾਂ ਨੂੰ ਬਹੁਤ ਪਸੰਦ ਆਇਆ ਹੈ ਜਿਸ ਦਾ ਅੰਦਾਜ਼ਾ ਇਸ ਦੇ ਵੀਵਰਜ਼ ਦੀ ਗਿਣਤੀ ਤੋਂ ਲਗਾਇਆ ਜਾ ਸਕਦਾ ਹੈ । https://www.instagram.com/p/Bx-gnKfl14R/ ਯੂ-ਟਿਊਬ ਤੇ ਫ਼ਿਲਮ ਦਾ ਟਰੇਲਰ 1  ਨੰਬਰ ਟ੍ਰੇਡਿੰਗ ਤੇ ਹੈ ।  'ਪੈਪੀਲੋ ਮੀਡੀਆ' ਅਤੇ 'ਰਿਦਮ ਬੁਆਏਜ਼ ਡਿਸਟ੍ਰੀਬਿਊਸ਼ਨ' ਵੱਲੋਂ ਬਣਾਈ ਗਈ ਇਸ ਫ਼ਿਲਮ ਦੀ ਕਹਾਣੀ ਧੀਰਜ ਰਤਨ ਨੇ ਲਿਖੀ ਹੈ ਜਦੋਂ ਕਿ ਅੰਬਰਦੀਪ ਸਿੰਘ ਨੇ ਇਸ ਦੇ ਡਾਈਲੌਗ ਲਿਖੇ ਹਨ । ਇਸ ਫਿਲਮ ਨੂੰ ਡਾਇਰੈਕਟ ਸੁੱਖ ਸੰਘੇੜਾ ਨੇ ਕੀਤਾ ਹੈ। https://www.instagram.com/p/Bx9jI33Fyro/ ਇਸ ਫ਼ਿਲਮ 'ਚ ਅਮਰਿੰਦਰ ਗਿੱਲ ਦੇ ਨਾਲ ਨਾਲ ਹਰੀਸ਼ ਵਰਮਾ, ਰੁਬੀਨਾ ਬਾਜਵਾ, ਰੂਪੀ ਗਿੱਲ, ਅੰਬਰਦੀਪ ਸਿੰਘ, ਕਮਲਜੀਤ ਨੀਰੂ ਅਤੇ ਪ੍ਰਕਾਸ਼ ਅਹਿਮ ਭੂਮਿਕਾ ਵਿੱਚ ਨਜ਼ਰ ਆਉਣਗੇ ।ਫ਼ਿਲਮ ਦੇ ਟਰੇਲਰ ਦੀ ਗੱਲ ਕੀਤੀ ਜਾਵੇ ਤਾਂ ਇਹ ਕੈਨੇਡਾ ਦੇ ਟਰਾਂਸਪੋਰਟਰਾਂ ਅਤੇ ਖੇਡ ਕਲੱਬਾਂ ਦੇ ਇਰਦ-ਗਿਰਦ ਘੁੰਮਦਾ ਹੈ । ਅਸੀਂ ਆਸ ਕਰਦੇ ਹਾਂ ਕਿ ਜਿਨ੍ਹਾਂ ਲੋਕਾਂ ਨੇ ਫ਼ਿਲਮ ਦਾ ਟਰੇਲਰ ਪਸੰਦ ਕੀਤਾ ਹੈ ਓਨੀਂ ਹੀ ਲੋਕਾਂ ਨੂੰ ਫ਼ਿਲਮ ਪਸੰਦ ਆਵੇਗੀ । [embed]https://www.youtube.com/watch?v=7_-EiMorCwM[/embed]

0 Comments
0

You may also like