'ਲਾਈਏ ਜੇ ਯਾਰੀਆਂ' ਫ਼ਿਲਮ 'ਚ ਹਰੀਸ਼ ਵਰਮਾ ਤੇ ਅਮਰਿੰਦਰ ਗਿੱਲ ਸਮੇਤ ਨਜ਼ਰ ਆਉਣਗੇ ਇਹ ਸਿਤਾਰੇ,ਫਰਸਟ ਲੁੱਕ ਆਇਆ ਸਾਹਮਣੇ

written by Aaseen Khan | May 19, 2019

'ਲਾਈਏ ਜੇ ਯਾਰੀਆਂ' ਫ਼ਿਲਮ 'ਚ ਹਰੀਸ਼ ਵਰਮਾ ਤੇ ਅਮਰਿੰਦਰ ਗਿੱਲ ਸਮੇਤ ਨਜ਼ਰ ਆਉਣਗੇ ਇਹ ਸਿਤਾਰੇ,ਫਰਸਟ ਲੁੱਕ ਆਇਆ ਸਾਹਮਣੇ : ਅਮਰਿੰਦਰ ਗਿੱਲ, ਹਰੀਸ਼ ਵਰਮਾ, ਰੂਪੀ ਗਿੱਲ ਅਤੇ ਰੁਬੀਨਾ ਬਾਜਵਾ ਦੀ 5 ਜੂਨ ਭਾਰਤ 'ਚ ਰਿਲੀਜ਼ ਹੋਣ ਜਾ ਰਹੀ ਫ਼ਿਲਮ 'ਲਾਈਏ ਜੇ ਯਾਰੀਆਂ' ਦਾ ਫਰਸਟ ਲੁੱਕ ਸਾਹਮਣੇ ਚੁੱਕਿਆ ਹੈ। ਪਹਿਲਾਂ ਖ਼ਬਰਾਂ ਸਨ ਕਿ ਇਸ ਫ਼ਿਲਮ ਦਾ ਨਾਮ ਦਿਲਾ ਮੇਰਿਆ ਹੋਣ ਵਾਲਾ ਹੈ ਪਰ ਹੁਣ ਫ਼ਿਲਮ ਦੇ ਪੋਸਟਰ ਦੇ ਸਾਹਮਣੇ ਆਉਣ ਨਾਲ ਸਾਰੇ ਕਿਆਸਾਂ ਤੋਂ ਪਰਦਾ ਉੱਠ ਚੁੱਕਿਆ ਹੈ। ਦੱਸ ਦਈਏ ਭਾਰਤ 'ਚ ਤਾਂ ਇਹ ਫ਼ਿਲਮ ਸਲਮਾਨ ਖ਼ਾਨ ਦੀ ਫ਼ਿਲਮ 'ਭਾਰਤ' ਨੂੰ ਟੱਕਰ ਦੇਣ ਜਾ ਰਹੀ ਹੈ ਯਾਨੀ 5 ਜੂਨ ਨੂੰ ਰਿਲੀਜ਼ ਹੋਵੇਗੀ ਪਰ ਬਾਕੀ ਦੇਸ਼ਾਂ 'ਚ ਇਹ ਫ਼ਿਲਮ 7 ਜੂਨ ਨੂੰ ਰਿਲੀਜ਼ ਕੀਤੀ ਜਾਵੇਗੀ।

ਫ਼ਿਲਮ ਨੂੰ ਡਾਇਰੈਕਟ ਕੀਤਾ ਹੈ ਨਾਮਵਰ ਨਿਰਦੇਸ਼ਕ ਸੁੱਖ ਸੰਘੇੜਾ ਨੇ ਜਿੰਨ੍ਹਾਂ ਨੇ ਹੁਣ ਤੱਕ ਬਹੁਤ ਸਾਰੀਆਂ ਪੰਜਾਬੀ ਗੀਤਾਂ ਦੀਆਂ ਵੀਡੀਓਜ਼ ਨੂੰ ਡਾਇਰੈਕਟ ਕੀਤਾ ਹੈ। ਫ਼ਿਲਮ ਅਮਰਿੰਦਰ ਗਿੱਲ ਹੋਰਾਂ ਦੇ ਹੋਮ ਪ੍ਰੋਡਕਸ਼ਨ ਰਿਧਮ ਬੋਆਏਜ਼ ਦੇ ਬੈਨਰ ਹੇਠ ਹੀ ਬਣਾਈ ਗਈ ਹੈ। ਫ਼ਿਲਮ ਦੀ ਕਹਾਣੀ ਧੀਰਜ ਰਤਨ ਅਤੇ ਡਾਇਲਾਗਜ਼ ਅੰਬਰ ਦੀਪ ਸਿੰਘ ਤੇ ਧੀਰਜ ਰਤਨ ਦੋਨਾਂ ਦੇ ਹਨ। ਹੋਰ ਵੇਖੋ : ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਦੇ ਸ਼ੂਟ ਦੌਰਾਨ ਕੀ ਸੱਚੀ ਸਰਗੁਣ ਮਹਿਤਾ ਡਿੱਗੀ ਸੀ ਊਂਠ ਤੋਂ ? ਸੁਣੋ ਸਰਗੁਣ ਦੀ ਜ਼ੁਬਾਨੀ
 
View this post on Instagram
 

Its wrap :) Love u all Thanx Team @10zma1

A post shared by Sukh Sanghera (@sukhsanghera) on

ਫ਼ਿਲਮ ‘ਚ ਅਮਰਿੰਦਰ ਗਿੱਲ ਗੈਰੀ ਰੰਧਾਵਾ ਨਾਮ ਦਾ ਕਿਰਦਾਰ ਨਿਭਾ ਰਹੇ ਹਨ, ਜਿਸ ਦੀ ਛੋਟੀ ਜਿਹੀ ਝਲਕ ਉਹਨਾਂ 11 ਮਈ ਨੂੰ ਆਪਣੇ ਜਨਮ ਦਿਨ ਵਾਲੇ ਦਿਨ ਸਾਂਝੀ ਕੀਤੀ ਸੀ। ਦੱਸ ਦਈਏ ਇਸ ਤੋਂ ਪਹਿਲਾਂ 2018 'ਚ ਆਈ ਫ਼ਿਲਮ ਅਸ਼ਕੇ 'ਚ ਅਮਰਿੰਦਰ ਗਿੱਲ ਦੀ ਸ਼ਾਨਦਾਰ ਅਦਾਕਾਰੀ ਦੇਖਣ ਨੂੰ ਮਿਲੀ ਸੀ। ਹੁਣ ਈਦ ਦੇ ਮੌਕੇ ਸਲਮਾਨ ਖ਼ਾਨ ਦੀ ਫ਼ਿਲਮ ਦੇ ਬਰਾਬਰ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ ਦਾ ਪ੍ਰਸੰਸ਼ਕਾਂ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ।

0 Comments
0

You may also like