ਲਖਵਿੰਦਰ ਵਡਾਲੀ ਦੇ ਨਵੇਂ ਗੀਤ 'ਸਾਹਿਬਾ' ਦਾ ਪੀਟੀਸੀ ਨੈੱਟਵਰਕ 'ਤੇ ਹੋਵੇਗਾ ਵਰਲਡ ਟੀਵੀ ਪ੍ਰੀਮੀਅਰ

written by Aaseen Khan | August 05, 2019

ਆਪਣੀ ਵਿਰਾਸਤ 'ਚੋਂ ਗਾਇਕੀ ਦੇ ਗੁਰ ਹਾਸਿਲ ਕਰਨ ਵਾਲੇ ਲਖਵਿੰਦਰ ਵਡਾਲੀ ਨੌਜਵਾਨ ਪੀੜ੍ਹੀ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕਿਸੇ ਦੇ ਹਰਮਨ ਪਿਆਰੇ ਹਨ। ਸਾਫ਼ ਸੁਥਰੀ ਅਤੇ ਸੂਫ਼ੀ ਗਾਇਕੀ 'ਚ ਸ਼ੌਹਰਤ ਹਾਸਿਲ ਕਰ ਚੁੱਕੇ ਲਖਵਿੰਦਰ ਵਡਾਲੀ ਆਪਣੇ ਨਵੇਂ ਗੀਤ ਸਾਹਿਬਾ ਨੂੰ ਲੈ ਕੇ ਕਾਫੀ ਸਮੇਂ ਤੋਂ ਚਰਚਾ 'ਚ ਬਣੇ ਹੋਏ ਹਨ। ਦੱਸ ਦਈਏ ਉਹਨਾਂ ਦੇ ਇਸ ਗੀਤ ਦਾ ਕੱਲ੍ਹ ਯਾਨੀ 6 ਅਗਸਤ ਨੂੰ ਪੀਟੀਸੀ ਪੰਜਾਬੀ 'ਤੇ ਪੀਟੀਸੀ ਚੱਕਦੇ 'ਤੇ ਐਕਸਕਲਿਉਸਿਵ ਵਰਲਡ ਟੀਵੀ ਪ੍ਰੀਮੀਅਰ ਹੋਣ ਜਾ ਰਿਹਾ ਹੈ।

 ਹੋਰ ਵੇਖੋ : ਪਦਮ ਸ਼੍ਰੀ ਉਸਤਾਦ ਪੂਰਨ ਚੰਦ ਵਡਾਲੀ ਤੇ ਲਖਵਿੰਦਰ ਵਡਾਲੀ ਨੇ ਲੋਹੜੀ 'ਤੇ ਲੁੱਟੀਆਂ ਪਤੰਗਾਂ, ਦੇਖੋ ਵੀਡਿਓ  
ਲਖਵਿੰਦਰ ਵਡਾਲੀ ਦੇ ਇਸ ਸੂਫ਼ੀ ਗੀਤ ਨੂੰ ਉਹਨਾਂ ਨੇ ਆਪਣੀ ਅਵਾਜ਼ ਦਿੱਤੀ ਹੈ ਅਤੇ ਜਤਿੰਦਰ ਜੀਤੂ ਵੱਲੋਂ ਸੰਗੀਤ ਤਿਆਰ ਕੀਤ ਗਿਆ ਹੈ। ਗਾਣੇ ਦਾ ਵੀਡੀਓ ਪ੍ਰਮੋਦ ਸ਼ਰਮਾ ਰਾਣਾ ਵੱਲੋਂ ਤਿਆਰ ਕੀਤਾ ਗਿਆ ਹੈ। ਲਖਵਿੰਦਰ ਵਡਾਲੀ ਦੀ ਗਾਇਕੀ ਦਾ ਲੋਹਾ ਬਾਲੀਵੁੱਡ ਤੋਂ ਪੰਜਾਬੀ ਇੰਡਸਟਰੀ ਤੱਕ ਹਰ ਕੋਈ ਮੰਨਦਾ ਹੈ। ਕਈ ਸੁਪਰਹਿੱਟ ਗਾਣੇ ਦੇਣ ਵਾਲੇ ਲਖਵਿੰਦਰ ਵਡਾਲੀ ਦੇ ਇਸ ਗੀਤ ਦਾ ਦਰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਦੇਖਣਾ ਹੋਵੇਗਾ ਹੁਣ ਸੂਫ਼ੀ ਰੰਗ 'ਚ ਲਖਵਿੰਦਰ ਵਡਾਲੀ ਦਰਸ਼ਕਾਂ ਨੂੰ ਕੀ ਦੇਣ ਵਾਲੇ ਹਨ।

0 Comments
0

You may also like