ਲਖਵਿੰਦਰ ਵਡਾਲੀ ਦਾ ਨਵਾਂ ਗੀਤ 'ਤਮੰਨਾ' ਪੀਟੀਸੀ ਪੰਜਾਬੀ 'ਤੇ ਪੀਟੀਸੀ ਚੱਕਦੇ 'ਤੇ ਹੋਇਆ ਰਿਲੀਜ਼ ,ਦੇਖੋ ਵੀਡੀਓ

Written by  Aaseen Khan   |  March 21st 2019 12:58 PM  |  Updated: March 21st 2019 12:58 PM

ਲਖਵਿੰਦਰ ਵਡਾਲੀ ਦਾ ਨਵਾਂ ਗੀਤ 'ਤਮੰਨਾ' ਪੀਟੀਸੀ ਪੰਜਾਬੀ 'ਤੇ ਪੀਟੀਸੀ ਚੱਕਦੇ 'ਤੇ ਹੋਇਆ ਰਿਲੀਜ਼ ,ਦੇਖੋ ਵੀਡੀਓ

ਲਖਵਿੰਦਰ ਵਡਾਲੀ ਦਾ ਨਵਾਂ ਗੀਤ 'ਤਮੰਨਾ' ਪੀਟੀਸੀ ਪੰਜਾਬੀ 'ਤੇ ਪੀਟੀਸੀ ਚੱਕਦੇ 'ਤੇ ਹੋਇਆ ਰਿਲੀਜ਼ ,ਦੇਖੋ ਵੀਡੀਓ : ਪੰਜਾਬ ਦੇ ਸਭ ਤੋਂ ਵੱਡੇ ਸੰਗੀਤਕ ਘਰਾਣੇ ਦੇ ਵਾਰਿਸ ਲਖਵਿੰਦਰ ਵਡਾਲੀ ਦਾ ਨਵਾਂ ਗੀਤ ਤਮੰਨਾ ਪੀਟੀਸੀ ਨੈੱਟਵਰਕ ਦੇ ਚੈਨਲਜ਼ 'ਤੇ ਐਕਸਕਲਿਉਸਿਵਲੀ ਰਿਲੀਜ਼ ਹੋ ਚੁੱਕਿਆ ਹੈ। ਸਰੋਤੇ ਲਖਵਿੰਦਰ ਵਡਾਲੀ ਦੇ ਇਸ ਪਿਆਰੇ ਗੀਤ ਦਾ ਅਨੰਦ ਮਾਣ ਰਹੇ ਹਨ। ਲਖਵਿੰਦਰ ਵਡਾਲੀ ਦੇ ਇਸ ਰੋਮਾਂਟਿਕ ਗੀਤ ਦੇ ਬੋਲ ਉਦਾਰ ਨੇ ਲਿਖੇ ਹਨ।

 

View this post on Instagram

 

‪Tamanna is out on PTC punjabi. Check Full video at 5 pm on YouTube too. ‬#teampollywood #music #Brandnewsong #lakhwinderwadali

A post shared by Lakhwinder Wadali (@lakhwinderwadaliofficial) on

ਤਮੰਨਾ ਗੀਤ ਦਾ ਮਿਊਜ਼ਿਕ Cheetah ਵੱਲੋਂ ਦਿੱਤਾ ਗਿਆ ਹੈ। ਵੀਡੀਓ ਨੂੰ ਪਰਮੋਦ ਸ਼ਰਮਾ ਰਾਣਾ ਵੱਲੋਂ ਤਿਆਰ ਕੀਤੀ ਗਈ ਹੈ। ਲਖਵਿੰਦਰ ਵਡਾਲੀ ਜ਼ਿਆਦਾਤਰ ਰੋਮਾਂਟਿਕ ਗੀਤ ਤੇ ਸੈਡ ਗੀਤ ਵਾਲਾ ਜੌਨਰ ਸੁਣਨ ਮਿਲਦਾ ਹੈ। ਲਖਵਿੰਦਰ ਵਡਾਲੀ ਵੱਲੋਂ ਗਾਏ ਗੀਤਾਂ ਨੂੰ ਹਮੇਸ਼ਾਂ ਹੀ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਹੈ।

ਯੂ ਟਿਊਬ 'ਤੇ ਉਹਨਾਂ ਦਾ ਇਹ ਗਾਣਾ ਸ਼ਾਮ 5 ਵਜੇ ਰਿਲੀਜ਼ ਕੀਤਾ ਜਾਣਾ ਹੈ।ਵੀਡੀਓ ‘ਚ ਲਖਵਿੰਦਰ ਵਡਾਲੀ ਦੀ ਬਹੁਤ ਸੋਹਣੀ ਲੁੱਕ ਦੇਖਣ ਨੂੰ ਮਿਲ ਰਹੀ ਹੈ। ਅਤੇ ਗਾਣੇ ਦਾ ਲੋਕੇਸ਼ਨ ਵੀ ਕਾਫੀ ਸ਼ਾਨਦਾਰ ਹੈ।ਲਖਵਿੰਦਰ ਵਡਾਲੀ ਨੇ ਇੱਕ ਵੀਡੀਓ ਸਾਂਝਾ ਕਰਕੇ ਗਾਣੇ ਬਾਰੇ ਅਤੇ ਆਪਣੀ ਟੀਮ ਦਾ ਧੰਨਵਾਦ ਵੀ ਕੀਤਾ ਹੈ।

ਹੋਰ ਵੇਖੋ :  ਬੀ.ਐੱਸ.ਐੱਫ. ਦੇ ਜਵਾਨਾਂ ਨਾਲ ਕੇਸਰੀ ਰੰਗ 'ਚ ਰੰਗੇ ਅਕਸ਼ੈ ਕੁਮਾਰ ਨੇ ਪਾਏ ਖੂਬ ਭੰਗੜੇ, ਦੇਖੋ ਵੀਡੀਓ

 

View this post on Instagram

 

‪Tamanna is out on PTC punjabi. Check Full video at 5 pm on YouTube too. ‬#music #lakhwinderwadali #pollywood

A post shared by Lakhwinder Wadali (@lakhwinderwadaliofficial) on

ਲਖਵਿੰਦਰ ਵਡਾਲੀ ਦੀ ਗਾਇਕੀ ਦਾ ਲੋਹਾ ਬਾਲੀਵੁੱਡ ਤੋਂ ਪੰਜਾਬੀ ਇੰਡਸਟਰੀ ਤੱਕ ਹਰ ਕੋਈ ਮੰਨਦਾ ਹੈ। ਕਈ ਸੁਪਰਹਿੱਟ ਗਾਣੇ ਦੇਣ ਵਾਲੇ ਲਖਵਿੰਦਰ ਵਡਾਲੀ ਦੇ ਇਸ ਗੀਤ ਨੂੰ ਵੀ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network