ਲਖਵਿੰਦਰ ਵਡਾਲੀ ਨੂੰ ਨਹੀਂ ਸੀ ਗਾਇਕੀ ਨਾਲ ਲਗਾਅ,ਕਿਵੇਂ ਅਤੇ ਕਿਸਦੀ ਰਹਿਮਤ ਨਾਲ ਬਣੇ ਗਾਇਕ ਕੀਤਾ ਖੁਲਾਸਾ ,ਵੀਡੀਓ ਵਾਇਰਲ

Written by  Shaminder   |  July 22nd 2019 01:16 PM  |  Updated: July 22nd 2019 01:16 PM

ਲਖਵਿੰਦਰ ਵਡਾਲੀ ਨੂੰ ਨਹੀਂ ਸੀ ਗਾਇਕੀ ਨਾਲ ਲਗਾਅ,ਕਿਵੇਂ ਅਤੇ ਕਿਸਦੀ ਰਹਿਮਤ ਨਾਲ ਬਣੇ ਗਾਇਕ ਕੀਤਾ ਖੁਲਾਸਾ ,ਵੀਡੀਓ ਵਾਇਰਲ

ਲਖਵਿੰਦਰ ਵਡਾਲੀ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ । ਇਸ ਵੀਡੀਓ 'ਚ ਲਖਵਿੰਦਰ ਵਡਾਲੀ ਨੇ ਦੱਸਿਆ ਕਿ ਗਾਇਕੀ ਨਾਲ ਉਨ੍ਹਾਂ ਦਾ ਕੋਈ ਜ਼ਿਆਦਾ ਲਗਾਅ ਨਹੀਂ ਸੀ । ਪਰ ਇਹ ਉਸ ਪ੍ਰਮਾਤਾਮਾ ਮਾਲਕ ਦਾ ਕਰਮ ਹੋਇਆ ਹੈ ਮੇਰੇ 'ਤੇ ਜਿਸ ਕਾਰਨ ਉਹ ਇਸ ਖੇਤਰ 'ਚ ਆਏ ਹਨ ਅਤੇ ਉਹ ਵਿਗੜੇ ਹੋਏ ਬਾਪ ਦੇ ਬੱਚੇ ਸਨ। ਉਨ੍ਹਾਂ ਨੇ ਮੰਡਾਲੀ ਸ਼ਰੀਫ ਤੋਂ ਉਨ੍ਹਾਂ 'ਤੇ ਹੋਈਆਂ ਰਹਿਮਤਾਂ ਬਾਰੇ ਦੱਸਿਆ ਕਿ ਜਦੋਂ ਮੈਂ ਮੰਡਾਲੀ ਸ਼ਰੀਫ ਪਹਿਲੀ ਵਾਰ ਆਇਆ ਤੇ ਮੈਂ ਕਰੀਬ ਛੇ ਘੰਟੇ ਬਾਹਰ ਆਪਣੀ ਗੱਡੀ 'ਚ ਬੈਠਾ ਰਿਹਾ ।ਇਹ ਸੰਨ 2006 ਦੀ ਗੱਲ ਹੈ ।

ਹੋਰ ਵੇਖੋ :ਲਖਵਿੰਦਰ ਵਡਾਲੀ ਗਾਇਕ ਹੋਣ ਦੇ ਨਾਲ-ਨਾਲ ਸਮਾਜ ਸੇਵਾ ‘ਚ ਵੀ ਪਾਉਂਦੇ ਹਨ ਯੋਗਦਾਨ

https://www.instagram.com/p/BzlejyqBReO/

ਦਰਬਾਰ ਦੇ ਦਰਵਾਜ਼ੇ ਦੇ ਨਾਲ ਲੱਕੜ ਦੀ ਥੰਮੀ ਪਈ ਹੋਈ ਹੈ ਜੋ ਅੱਜ ਵੀ ਉੱਥੇ ਹੀ ਮੌਜੂਦ ਹੈ ਮੈਂ ਅਤੇ ਮੇਰੇ ਦੋਸਤ ਨੇ ਉਹ ਥੰਮੀ ਇੱਕ ਪਾਸੇ ਕਰਕੇ ਦਰਬਾਰ ਦੇ ਦਰਵਾਜ਼ੇ ਅੱਗੇ ਆਪਣੀ ਗੱਡੀ ਰੋਕ ਕੇ   ਮਨ 'ਚ ਹੀ ਕਿਹਾ ਕਿ ਮੈਂ ਤੁਹਾਨੂੰ ਤਾਂ ਮੰਨੂਗਾ ਜੇ ਮੇਰੀ ਹਾਜ਼ਰੀ ਉਥੇ ਲਗਾਉ ਜਿੱਥੇ ਗੁਰਦਾਸ ਮਾਨ ਪਰਫਾਰਮ ਕਰਦੇ ਹਨ ।ਮੈਂ ਪੀਰ ਸਾਹਿਬ ਦੀ ਅਜਮਾਇਸ਼ ਕੀਤੀ ਉਸ ਸਮੇਂ ਰਾਜਾ ਫਗਵਾੜਾ ਮੇਰੇ ਨਾਲ ਸਨ ।

https://www.instagram.com/p/Bzf4j3ZhlZw/

ਮੈਂ ਉਨ੍ਹਾਂ ਨੂੰ ਕਿਹਾ ਕਿ  ਅੰਦਰ ਜਾ ਕੇ ਕਹਿ ਕਿ ਵਡਾਲੀ ਦਾ ਮੁੰਡਾ ਆਇਆ ਹੈ ਗਾਉਣ ਵਾਸਤੇ। ਉਸ ਤੋਂ ਬਾਅਦ ਸਾਈਂ ਜੀ ਨੇ ਕਿਹਾ ਕਿ ਭੱਜ ਜਾ ਕੀ ਲੈਣ ਆਇਆ ਹੈ ,ਮੈਂ ਕਿਹਾ ਜਿੱਥੇ ਕਦਰ ਨਹੀਂ ਉੱਥੇ ਕੀ ਕਰਨਾ ਹੈ ਜਾ ਕੇ । ਰਾਜਾ ਫਗਵਾੜਾ ਨੇ ਕਿਹਾ ਕਿ ਅੱਜ ਮੁੜ ਗਏ ਤਾਂ ਦੁਬਾਰਾ ਨਹੀਂ ਆ ਸਕੋਗੇ । ਰਾਜਾ ਫਗਵਾੜਾ ਦੇ ਕਹਿਣ 'ਤੇ ਮੈਂ ਖੜ ਗਿਆ 'ਤੇ ਉਸੇ ਵੇਲੇ ਮੀਂਹ ਆ ਗਿਆ ਅਤੇ ਮੇਰੀ ਹਾਜ਼ਰੀ ਲੱਗ ਗਈ ਬਾਬਾ ਜੀ ਨੇ ਹੁਕਮ ਕੀਤਾ ਇੱਧਰ ਆ , ਬੋਲਿਆ ਨਹੀਂ ਗਿਆ ਮੇਰੇ ਤੋਂ । ਬਾਬਾ ਜੀ ਨੇ ਮੇਰੇ  ਤੋਂ ਪੁੱਛਿਆ ਵਡਾਲੀ ਗਾਉਣਾ ਹੈ ਤੂੰ । ਉਨ੍ਹਾਂ ਕਿਹਾ ਬਾਹਰ ਸਟੇਜ ਲਵਾ ਦਿੱਤੀ ਹੈ ।

https://www.facebook.com/jaisaimuradshahjinakodar/videos/451292225710527/

ਇਸ ਤੋਂ ਬਾਅਦ ਮੈਂ ਉਸੇ ਥਾਂ 'ਤੇ ਪਰਫਾਰਮ ਕੀਤਾ ਜਿੱਥੇ ਗੁਰਦਾਸ ਮਾਨ ਪਰਫਾਰਮ ਕਰਦੇ ਹਨ । ਇਸ ਤੋਂ ਇਲਾਵਾ ਉਨ੍ਹਾਂ ਨੇ ਇੱਕ ਹੋਰ ਵੀ ਗੱਲ ਸਾਂਝੀ ਕੀਤੀ ਕਿ ਮੈਂ ਕੈਨੇਡਾ ਜਾਣਾ ਸੀ ਪਰ ਕੈਨੇਡਾ ਜਾਣ ਲਈ ਮੈਡੀਕਲ ਕਲੀਅਰ ਨਹੀਂ ਸੀ ਹੋ ਰਿਹਾ । ਜਦੋਂ ਚੈਕਅੱਪ ਕਰਵਾਇਆ ਤਾਂ ਮੇਰੇ ਮੈਡੀਕਲ 'ਚ ਟੀਵੀ ਦੀ ਬੀਮਾਰੀ ਨਿਕਲੀ ਅਤੇ ਡਾਕਟਰਾਂ ਨੇ ਛੇ ਮਹੀਨੇ ਦਵਾਈ ਖਾਣ ਲਈ ਕਿਹਾ ਮੈਂ ਸਿੱਧਾ ਸਾਈਂ ਜੀ ਦੇ ਦਰਬਾਰ ਪਹੁੰਚਿਆ ਅਤੇ ਸਾਈਂ ਜੀ ਨੂੰ ਦੱਸਿਆ ।

https://www.instagram.com/p/ByevMOdhvg7/

ਸਾਈਂ ਜੀ ਨੇ ਮੈਨੂੰ ਥਾਪੜਾ ਦਿੱਤਾ ਅਤੇ ਤਿੰਨ ਦਿਨ ਬਾਅਦ ਦੁਬਾਰਾ ਚੈਕਅੱਪ ਕਰਵਾਇਆ ਤਾਂ ਕੋਈ ਬੀਮਾਰੀ ਨਹੀਂ ਨਿਕਲੀ ਡਾਕਟਰਾਂ ਨੇ ਕਿਹਾ ਕਿ ਕੁਝ ਹੈ ਹੀ ਨਹੀਂ । ਲਖਵਿੰਦਰ ਵਡਾਲੀ ਦਾ ਕਹਿਣਾ ਹੈ ਕਿ ਜੇ ਕਿਸੇ ਨੂੰ ਯਕੀਨ ਨਹੀਂ ਆਉਂਦਾ ਤਾਂ ਮੈਂ ਰਿਪੋਰਟ ਵੀ ਦਿਖਾ ਦੇਵੇਗਾਂ ਕਿਸੇ ਨੇ ਵੇਖਣੀ ਹੋਵੇ ।ਉਨ੍ਹਾਂ ਕਿਹਾ ਕਿ   ਹਰ ਸ਼ੈਅ ਦਾਤਾ ਦੇ ਦਰਬਾਰ 'ਚ ਮਿਲਦੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network