ਪਦਮਸ਼੍ਰੀ ਪੂਰਨ ਚੰਦ ਵਡਾਲੀ ਦੇ ਜਨਮ ਦਿਨ ‘ਤੇ ਪੁੱਤਰ ਲਖਵਿੰਦਰ ਵਡਾਲੀ ਨੇ ਸਾਂਝੀ ਕੀਤੀ ਤਸਵੀਰ

written by Rupinder Kaler | June 04, 2021

ਅੱਜ ਸੂਫੀ ਗਾਇਕ ਪੂਰਨਚੰਦ ਵਡਾਲੀ ਦਾ ਜਨਮਦਿਨ ਹੈ । ਉਹਨਾਂ ਦੇ ਜਨਮ ਦਿਨ ਤੇ ਉਹਨਾਂ ਦੇ ਬੇਟੇ ਲਖਵਿੰਦਰ ਵਡਾਲੀ ਨੇ ਆਪਣੇ ਇੰਸਟਾਗ੍ਰਾਮ ਤੇ ਬਹੁਤ ਹੀ ਪਿਆਰੀ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਵਿੱਚ ਲਖਵਿੰਦਰ ਵਡਾਲੀ ਤੇ ਉਹਨਾਂ ਦੇ ਪਿਤਾ ਪੂਰਨਚੰਦ ਵਡਾਲੀ ਨਜ਼ਰ ਆ ਰਹੇ ਹਨ । ਇਹ ਤਸਵੀਰ ਆਪਣੇ ਆਪ ਵਿੱਚ ਬਹੁਤ ਹੀ ਖ਼ਾਸ ਹੈ । ਤਸਵੀਰ ਵਿੱਚ ਉਹ ਆਪਣੇ ਪਿਤਾ  ਨੂੰ ਜਨਮ ਦਿਨ ਤੇ ਕੇਕ ਖਵਾਉਂਦੇ ਨਜ਼ਰ ਆ ਰਹੇ ਹਨ ।

Happy Birthday Puran Chand Wadali: Here Are His 5 Best Performances Pic Courtesy: Instagram

ਹੋਰ ਪੜ੍ਹੋ :

ਅਪ੍ਰੇਸ਼ਨ ਬਲੂ ਸਟਾਰ ’ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਵਲੋਂ ਬਣਾਈ ਜਾਵੇਗੀ ਡਾਕੂਮੈਂਟਰੀ ਫ਼ਿਲਮ

Pic Courtesy: Instagram

ਤਸਵੀਰ ਨੂੰ ਕੈਪਸ਼ਨ ਦਿੰਦੇ ਹੋਏ ਲਖਵਿੰਦਰ ਨੇ ਲਿਖਿਆ ਹੈ ‘ਹੈਪੀ ਬਰਥ ਡੇਅ ਭਾਪਾ ਜੀ ਤੁਸੀਂ ਜੁਗ ਜੁਗ ਜੀਓ’ । ਲਖਵਿੰਦਰ ਦੀ ਇਸ ਪੋਸਟ ਤੇ ਉਹਨਾਂ ਦੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ । ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਹਨ । ਪੂਰਨ ਚੰਦ ਵਡਾਲੀ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਪੂਰਨਚੰਦ ਵਡਾਲੀ ਨੂੰ ਭਲਵਾਨ ਬਣਨ ਦਾ ਸ਼ੌਂਕ ਸੀ ਤੇ ਉਹ ਰੈਸਲਿੰਗ ਕਰਦੇ ਸਨ ।

Lakhwinder Wadali celebrated his father Puran Chand Wadali Pic Courtesy: Instagram

ਜਦੋਂ ਕਿ ਉਨ੍ਹਾਂ ਦੇ ਪਿਤਾ ਠਾਕੁਰ ਦਾਸ ਵਡਾਲੀ ਪੂਰਨਚੰਦ ਨੂੰ ਸੰਗੀਤ ਸਿਖਾਉਣਾ ਚਾਹੁੰਦੇ ਸਨ । ਪੂਰਨਚੰਦ ਵਡਾਲੀ ਨੇ ਪਟਿਆਲੇ ਘਰਾਨਾ ਦੇ ਉਸਤਾਦ ਗੁਲਾਮ ਅਲੀ ਖ਼ਾਨ ਵਰਗੇ ਪ੍ਰਸਿੱਧ ਉਸਤਾਦਾਂ ਤੋਂ ਸੰਗੀਤ ਦੇ ਗੁਰ ਸਿੱਖੇ । ਉਹਨਾਂ ਨੇ ਕਲਾਸੀਕਲ ਸੰਗੀਤ ਨਾਲ ਪੁਰੀ ਦੁਨੀਆ ਵਿੱਚ ਆਪਣਾ ਨਾਂਅ ਬਣਾਇਆ ।

0 Comments
0

You may also like