ਲਖਵਿੰਦਰ ਵਡਾਲੀ ਨੇ ਆਪਣੇ ਜਨਮ ਦਿਨ ’ਤੇ ਖ਼ਾਸ ਤਸਵੀਰਾਂ ਕੀਤੀਆਂ ਸਾਂਝੀਆਂ

written by Rupinder Kaler | April 20, 2021

ਲਖਵਿੰਦਰ ਵਡਾਲੀ ਦਾ ਅੱਜ ਜਨਮ ਦਿਨ ਹੈ। ਲਖਵਿੰਦਰ ਵਡਾਲੀ ਦੇ ਜਨਮ ਦਿਨ ਤੇ ਉਹਨਾਂ ਦੇ ਪ੍ਰਸ਼ੰਸਕ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਹਨ । ਇਸ ਖ਼ਾਸ ਦਿਨ ਤੇ ਲਖਵਿੰਦਰ ਵਡਾਲੀ ਨੇ ਆਪਣੇ ਇੰਸਟਾਗ੍ਰਾਮ ਤੇ ਖ਼ਾਸ ਤਸਵੀਰ ਸ਼ੇਅਰ ਕੀਤੀ ਹੈ । ਇਸ ਤਸਵੀਰ ਵਿੱਚ  ਉਹ ਆਪਣੀ ਮਾਂ ਤੋਂ ਆਸ਼ੀਰਵਾਦ   ਲੈਂਦੇ ਹੋਏ ਨਜ਼ਰ ਆ ਰਹੇ ਹਨ । Happy Birthday Lakhwinder Wadali: Here Are Some of His Best Performances ਹੋਰ ਪੜ੍ਹੋ : ਕਰੀਨਾ ਕਪੂਰ ਦੀ ਮਾਂ ਦਾ ਅੱਜ ਹੈ ਜਨਮ ਦਿਨ, ਕਰੀਨਾ ਕਪੂਰ ਨੇ ਤਸਵੀਰ ਸਾਂਝੀ ਕਰਕੇ ਦਿੱਤੀ ਵਧਾਈ

lakhwinder-wadali image from lakhwinder-wadali's instagram
ਇਸ ਤਸਵੀਰ ਤੇ ਲੋਕ ਲਗਾਤਾਰ ਕਮੈਂਟ ਕਰਕੇ ਉਹਨਾਂ ਨੂੰ ਜਨਮ ਦਿਨ ਦੀ ਵਧਾਈ ਦੇ ਰਹੇ ਹਨ । ਲਖਵਿੰਦਰ ਵਡਾਲੀ ਦਾ ਜਨਮ 20 ਅਪ੍ਰੈਲ 1978 ਵਿੱਚ ਅੰਮ੍ਰਿਤਸਰ ਵਿਖੇ ਹੋਇਆ ਸੀ। ਉਨ੍ਹਾਂ ਨੂੰ ਸ਼ੁਰੂ ਤੋਂ ਹੀ ਮਿਊਜ਼ਿਕ ਨਾਲ ਕਾਫੀ ਲਗਾਅ ਰਿਹਾ। ਲਖਵਿੰਦਰ ਵਡਾਲੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਲਗਾਤਾਰ ਹਿੱਟ ਗੀਤ ਦਿੰਦੇ ਆ ਰਹੇ ਹਨ ।
Lakhwinder Wadali Get Emotional When He Met To Old Lady image from lakhwinder-wadali's instagram
ਹਾਲ ਹੀ ਵਿੱਚ ਉਹਨਾਂ ਨੇ ਬਾਲੀਵੁੱਡ ਫ਼ਿਲਮ ਵਿੱਚ ਹਿੱਟ ਗੀਤ ਦਿੱਤਾ ਹੈ । ਲਖਵਿੰਦਰ ਵਡਾਲੀ ਦਾ ਅੰਦਾਜ਼ ਸੂਫ਼ੀਆਨਾ ਹੈ ਤੇ ਉਹਨਾਂ ਦੇ ਗੀਤਾਂ ਵਿੱਚ ਉਹਨਾਂ ਦਾ ਇਹ ਅੰਦਾਜ਼ ਝਲਕਦਾ ਹੈ । ਲਖਵਿੰਦਰ ਨੇ ਹਮੇਸ਼ਾ ਸਾਫ ਸੁਥਰੀ ਗਾਇਕੀ ਨੂੰ ਹੀ ਪਹਿਲ ਦਿੱਤੀ ਹੈ ।

0 Comments
0

You may also like