7 ਅਪੈ੍ਰਲ ਨੂੰ ਰਿਲੀਜ਼ ਹੋਵੇਗਾ ਲਖਵਿੰਦਰ ਵਡਾਲੀ ਦਾ ਗੀਤ ਟੱਪੇ 2

Written by  Gulshan Kumar   |  April 04th 2018 12:06 PM  |  Updated: April 04th 2018 12:06 PM

7 ਅਪੈ੍ਰਲ ਨੂੰ ਰਿਲੀਜ਼ ਹੋਵੇਗਾ ਲਖਵਿੰਦਰ ਵਡਾਲੀ ਦਾ ਗੀਤ ਟੱਪੇ 2

ਵਡਾਲੀ ਘਰਾਣੇ ਦੇ ਫ਼ਰਜ਼ੰਦ, ਸੂਫ਼ੀ ਗਾਇਕੀ ਦੇ ਸਰਤਾਜ ਲਖਵਿੰਦਰ ਵਡਾਲੀ ਦੇ ਚਾਹੁਣ ਵਾਲਿਆਂ ਲਈ ਖੁਸ਼ਖਬਰੀ ਹੈ। ਲਖਵਿੰਦਰ ਵਡਾਲੀ ਦਾ ਗੀਤ ਟੱਪੇ 2, ਜਿਸਦੀ ਬੜੇ ਟਾਈਮ ਤੋਂ ਉਡੀਕ ਕੀਤੀ ਜਾ ਰਹੀ ਸੀ, ਉਹ 7 ਅਪ੍ਰੈਲ ਨੂੰ ਰਿਲੀਜ਼ ਹੋਵੇਗਾ। ਇਸ ਵਿਚ ਤੁਸੀਂ ਰੁਪਾਲੀ ਨੂੰ ਫ਼ੀਚਰਿੰਗ ਕਰਦੇ ਹੋਏ ਦੇਖੋਗੇ। ਪਿਛਲੇ ਦਿਨੀ ਹੀ ਲਖਵਿੰਦਰ ਵਡਾਲੀ ਨੇ ਟੱਪੇ 2 ਦਾ ਪੋਸਟਰ ਆਪਣੇ ਫ਼ੇਸਬੁੱਕ ਪੇਜ਼ ਤੇ ਸ਼ੇਅਰ ਕੀਤਾ।

ਆਪਣੇ ਚਾਚਾ ਜੀ ਪਿਆਰੇ ਲਾਲ ਵਡਾਲੀ ਜੀ ਦੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਜਾਣ ਦੇ ਬਾਦ ਲਖਵਿੰਦਰ ਵਡਾਲੀ ਦਾ ਇਹ ਪਹਿਲਾ ਗੀਤ ਹੈ। ਜਿਸ ਦਾ ਮਿਉਜ਼ਿਕ ਦਿੱਤਾ ਹੈ ਆਰ ਬੀ ਨੇ। ਇਸ ਗੀਤ ਦਾ ਵੀਡਿਉ ਤਿਆਰ ਕੀਤਾ ਹੈ ਜੋਤ ਸੋਹਲ ਨੇ। ਵੈਸੇ ਜੇ ਗੱਲ ਕੀਤੀ ਜਾਵੇ ਲਖਵਿੰਦਰ ਵਡਾਲੀ ਤੇ ਉਹਨਾਂ ਦੇ ਉਸਤਾਦ ਤੇ ਪਿਤਾ ਜੀ ਪੂਰਨ ਚੰਦ ਵਡਾਲੀ ਦੀ ਤਾਂ ਉਹ ਪਿਛਲੇ ਕਾਫ਼ੀ ਦਿਨਾਂ ਤੋਂ ਆਪਣੇ ਯੂ.ਕੇ. ਟੂਰ ਲਈ ਤਿਆਰੀ ਕਰ ਰਹੇ ਨੇ। ਅਕਸਰ ਉਹ ਆਪਣੇ ਫ਼ੇਸਬੁੱਕ ਪੇਜ਼ ਆਪਣੇ ਟੂਰ ਸੰਬੰਧੀ ਜਾਣਕਾਰੀ ਦਿੰਦੇ ਨਜ਼ਰ ਆਉਂਦੇ ਨੇ।

Edited By: Gourav Kochhar


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network