ਪੰਜਾਬੀ ਗਾਇਕ ਲਖਵਿੰਦਰ ਵਡਾਲੀ ਜੋ ਕਿ ਆਪਣਾ ਨਵਾਂ ਗੀਤ ‘ਮਸਤ ਨਜ਼ਰੋਂ ਸੇ’ 19 ਸਤੰਬਰ ਨੂੰ ਲੈ ਕੇ ਆ ਰਹੇ ਹਨ। ਜੀ ਹਾਂ ਗਾਣੇ ਦੇ ਪੋਸਟਰ ਤੋਂ ਬਾਅਦ ਛੋਟੀ ਜਿਹੀ ਝਲਕ ਟੀਜ਼ਰ ਦੇ ਰੂਪ ‘ਚ ਦਰਸ਼ਕਾਂ ਦੇ ਰੂ-ਬ-ਰੂ ਹੋ ਚੁੱਕੀ ਹੈ। ਗਾਣੇ ਦਾ ਟੀਜ਼ਰ ਬਹੁਤ ਹੀ ਖ਼ੂਬਸੂਰਤ ਹੈ ਜਿਸ ‘ਚ ਲਖਵਿੰਦਰ ਵਡਾਲੀ ਦੇ ਨਾਲ ਟੀਵੀ ਅਦਾਕਾਰਾ ਸਾਰਾ ਖ਼ਾਨ ਨਜ਼ਰ ਆ ਰਹੇ ਹਨ। ਦੋਵਾਂ ਦੀ ਸ਼ਾਨਦਾਰ ਰੋਮਾਂਟਿਕ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ।
ਇਸ ਗਾਣੇ ਦੇ ਬੋਲ ਨਾਮੀ ਕਵੀ ਐੱਮ.ਐੱਸ ਅਬੇਦ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਨਾਮੀ ਮਿਊਜ਼ਿਕ ਡਾਇਰੈਕਟ ਵਿਕਰਮ ਨਾਗੀ ਨੇ ਦਿੱਤਾ ਹੈ। ਇਸ ਗਾਣਾ ਦਾ ਸ਼ਾਨਦਾਰ ਵੀਡੀਓ ਡਾਇਰੈਕਟ ਜੋਤ ਵੱਲੋਂ ਤਿਆਰ ਕੀਤਾ ਗਿਆ ਹੈ। ਲਖਵਿੰਦਰ ਵਡਾਲੀ ਪੰਜਾਬੀ ਮਿਊਜ਼ਿਕ ਇੰਡਸਟਰੀ ਬਹੁਤ ਸਾਰੇ ਬਿਹਤਰੀਨ ਗਾਣੇ ਜਿਵੇਂ ਤੂੰ ਕੀ ਲੱਗਦਾ,ਤੇਰੀ ਯਾਦ,ਕਮਲੀ ਕਮਲੀ, ਤਮੰਨਾ, ਸਹਿਬਾ, ਚੂਰੀ ਵਰਗੇ ਗਾਣੇ ਦੇ ਚੁੱਕੇ ਹਨ। ਉਨ੍ਹਾਂ ਦੇ ਸਾਰੇ ਹੀ ਗੀਤਾਂ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਹੈ।