ਜਦੋਂ ਸਟੇਜ 'ਤੇ ਲਖਵਿੰਦਰ ਵਡਾਲੀ  ਨੂੰ ਮਿਲਣ ਲਈ ਪਹੁੰਚੀ ਨਿੱਕੀ ਜਿਹੀ ਫੈਨ ,ਵੇਖੋ ਵੀਡਿਓ  

Written by  Shaminder   |  December 06th 2018 11:12 AM  |  Updated: December 06th 2018 11:12 AM

ਜਦੋਂ ਸਟੇਜ 'ਤੇ ਲਖਵਿੰਦਰ ਵਡਾਲੀ  ਨੂੰ ਮਿਲਣ ਲਈ ਪਹੁੰਚੀ ਨਿੱਕੀ ਜਿਹੀ ਫੈਨ ,ਵੇਖੋ ਵੀਡਿਓ  

ਲਖਵਿੰਦਰ ਵਡਾਲੀ ਆਪਣੇ ਸਾਫ ਸੁਥਰੀ ਗਾਇਕੀ ਕਰਕੇ ਜਾਣੇ ਜਾਂਦੇ ਨੇ । ਇਸ ਦੇ ਨਾਲ ਹੀ ਉਨ੍ਹਾਂ ਦਾ ਸੂਫੀਆਨਾ ਅੰਦਾਜ਼ ਵੀ ਲੋਕਾਂ ਨੂੰ ਕਾਫੀ ਵਧੀਆ ਲੱਗਦਾ ਹੈ । ਦੇਸ਼ ਹੀ ਵਿਦੇਸ਼ 'ਚ ਵੀ ਉਨ੍ਹਾਂ ਦੀ ਵੱਡੀ ਫੈਨ ਫਾਲੋਵਿੰਗ ਹੈ । ਲਖਵਿੰਦਰ ਵਡਾਲੀ ਨੇ ਹੁਣ ਤੱਕ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ । ਉਨ੍ਹਾਂ ਦੇ ਫੈਨਸ 'ਚ ਯੰਗਸਟਰ ਦੇ ਨਾਲ-ਨਾਲ ਬਜ਼ੁਰਗਾਂ ਵੱਲੋਂ ਵੀ ਉਨ੍ਹਾਂ ਦੇ ਗੀਤਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ ।

ਹੋਰ ਵੇਖੋ : ਲਖਵਿੰਦਰ ਵਡਾਲੀ ਨੇ ਕੈਨੇਡਾ ‘ਚ ਪੇਸ਼ ਕੀਤਾ ਪ੍ਰੋਗਰਾਮ ,ਵੀਡਿਓ ਇੰਸਟਾਗ੍ਰਾਮ ‘ਤੇ ਕੀਤਾ ਸਾਂਝਾ

https://www.instagram.com/p/BrB6z65FU9R/?utm_source=ig_share_sheet&igshid=goltj21s9qr4

 

ਉਨ੍ਹਾਂ ਦੀ ਦੀਵਾਨਗੀ ਲੋਕਾਂ ਦੇ ਸਿਰ ਚੜ ਬੋਲਦੀ ਹੈ । ਇੱਕ ਪ੍ਰੋਗਰਾਮ ਦੌਰਾਨ ਉਹ ਜਦੋਂ ਪਰਫਾਰਮ ਕਰ ਰਹੇ ਸਨ ਤਾਂ ਉਨ੍ਹਾਂ ਦੀ ਇੱਕ ਨਿੱਕੀ ਜਿਹੀ ਫੈਨ ਨੇ ਉਨ੍ਹਾਂ ਕੋਲ ਆ ਕੇ ਆਪਣਾ ਪਿਆਰ ਜਤਾਇਆ ।ਲਖਵਿੰਦਰ ਵਡਾਲੀ ਨੇ ਵੀ ਆਪਣੀ ਇਸ ਨਿੱਕੀ ਫੈਨ ਨੂੰ ਨਿਰਾਸ਼ ਨਹੀਂ ਕੀਤਾ ਅਤੇ ਉਸ ਨਾਲ ਸੈਲਫੀ ਵੀ ਲਈ।

ਲਖਵਿੰਦਰ ਵਡਾਲੀ ਨੇ ਹੁਣ ਤੱਕ ਕਈ ਗੀਤ ਗਾਏ ਹਨ । ਜਿਨ੍ਹਾਂ ਵਿੱਚੋਂ ‘ਚੂਰੀ’ ਅਤੇ ‘ਦੇ ਦੀਦਾਰ’ , ‘ਸੱਜਦਾ’, ‘ਬਲਮਾ’, ‘ਰਾਂਝਣਾ’ ਸਣੇ ਹੋਰ ਕਈ ਗੀਤ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਏ ਹਨ । ਇਸ ਤੋਂ ਇਲਾਵਾ ਕਈ ਲੋਕ ਗੀਤ ਵੀ ਉਨ੍ਹਾਂ ਨੇ ਗਾਏ ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network