Advertisment

ਲਾਲ ਚੰਦ ਯਮਲਾ ਜੱਟ ਨੇ 1952 ਵਿੱਚ ਪਹਿਲਾ ਗਾਣਾ ਕਰਵਾਇਆ ਸੀ ਰਿਕਾਰਡ, ਕਿਸ ਕਿਸ ਨੇ ਸੁਣੇ ਹਨ ਇਸ ਮਹਾਨ ਕਲਾਕਾਰ ਦੇ ਗਾਣੇ, ਕਮੈਂਟ ਕਰਕੇ ਦੱਸੋ  

author-image
By Rupinder Kaler
New Update
ਲਾਲ ਚੰਦ ਯਮਲਾ ਜੱਟ ਨੇ 1952 ਵਿੱਚ ਪਹਿਲਾ ਗਾਣਾ ਕਰਵਾਇਆ ਸੀ ਰਿਕਾਰਡ, ਕਿਸ ਕਿਸ ਨੇ ਸੁਣੇ ਹਨ ਇਸ ਮਹਾਨ ਕਲਾਕਾਰ ਦੇ ਗਾਣੇ, ਕਮੈਂਟ ਕਰਕੇ ਦੱਸੋ  
Advertisment
ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਜਦੋਂ ਵੀ ਤੂੰਬੀ ਤੇ ਤੁਰਲੇ ਵਾਲੀ ਵਾਲੀ ਪੱਗ ਦੀ ਗੱਲ ਹੋਵੇਗੀ ਤਾਂ ਉਦੋਂ ਸਭ ਤੋਂ ਪਹਿਲਾ ਨਾਂਅ ਲਾਲ ਚੰਦ ਯਮਲਾ ਜੱਟ ਦਾ ਨਾਂ ਆਉਂਦਾ ਹੈ । ਇਸ ਮਹਾਨ ਕਲਾਕਾਰ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਇਸ ਮਹਾਨ ਗਾਇਕ ਦਾ ਜਨਮ 1914 ਨੂੰ ਮਾਤਾ ਹਰਨਾਮ ਕੌਰ ਤੇ ਪਿਤਾ ਖਹਿਰਾ ਰਾਮ ਦੇ ਘਰ ਲਾਇਲਪੁਰ ਪਾਕਿਸਤਾਨ ਵਿੱਚ ਹੋਇਆ ਸੀ ।1947 ਵਿੱਚ ਜਦੋਂ ਭਾਰਤ ਪਾਕਿਸਤਾਨ ਦੀ ਵੰਡ ਹੋਈ ਤਾਂ ਉਹਨਾਂ ਦਾ ਪੂਰਾ ਪਰਿਵਾਰ ਜਵਾਹਰ ਨਗਰ ਲੁਧਿਆਣਾ ਵਿੱਚ ਆ ਕੇ ਵੱਸ ਗਿਆ ਸੀ । lal chand yamla jatt lal chand yamla jatt 1930  ਵਿੱਚ ਲਾਲ ਚੰਦ ਜਮਲਾ ਜੱਟ ਨੇ ਰਾਮ ਰੱਖੀ ਨੂਮ ਆਪਣੀ ਜੀਵਨ ਸੰਗਣੀ ਬਣਾਇਆ ਸੀ । ਵਿਆਹ ਤੋਂ ਬਾਅਦ ਲਾਲ ਚੰਦ ਯਮਲਾ ਜੱਟ ਦੇ ਘਰ ਦੋ ਬੇਟੀਆਂ ਤੇ ੫ ਪੁੱਤਰਾਂ ਨੇ ਜਨਮ ਲਿਆ । ਉਹਨਾਂ ਦੇ ਸਭ ਤੋਂ ਵੱਡੇ ਬੇਟੇ ਦਾ ਨਾਂ ਕਰਤਾਰ ਚੰਦ ਹੈ । ਉਹਨਾਂ ਦੇ ਸਭ ਤੋਂ ਛੋਟੇ ਬੇਟੇ ਦਾ ਨਾਂ ਹੈ ਜਸਦੇਵ ਚੰਦ ।
Advertisment
lal chand yamla jatt and his son lal chand yamla jatt and his son ਲਾਲ ਚੰਦ ਯਮਲਾ ਜੱਟ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਸੀ ਇਸ ਲਈ ਉਹਨਾਂ ਨੇ ਸੰਗੀਤ ਦਾ ਹਰ ਵੱਲ ਸਿਖਣ ਲਈ ਪੰਡਿਤ ਦਿਆਲ ਤੇ ਚੌਧਰੀ ਮਜਿਦ ਨੂੰ ਆਪਣਾ ਉਸਤਾਦ ਧਾਰਿਆ । ਲਾਲ ਚੰਦ ਯਮਲਾ ਜੱਟ ਦੇ ਗਾਣਿਆਂ ਦੀ ਪਹਿਲੀ ਰਿਕਾਰਡਿੰਗ 1952 ਨੂੰ ਐੱਚਐੱਮਵੀ ਕੰਪਨੀ ਨੇ ਕੀਤੀ ਸੀ । ਉਹਨਾਂ ਦੇ ਇਹ ਗਾਣੇ ਬਹੁਤ ਹੀ ਮਕਬੂਲ ਹੋਏ ਸਨ ।ਉਹਨਾਂ ਦੇ ਹਿੱਟ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਲਿਸਟ ਵਿੱਚ ਸਭ ਤੋਂ ਪਹਿਲਾ ਮੈਂ ਕੀ ਪਿਆਰ ਵਿੱਚੋਂ ਖੱਟਿਆ ਆਉਂਦਾ ਹੈ ।ਇਸ ਤੋਂ ਇਲਾਵਾ ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਹੈ, ਦੁੱਲਾ ਭੱਟੀ ਤੇ ਪੂਰਨ ਭਗਤ ਵੀ ਉਹਨਾਂ ਦੇ ਹਿੱਟ ਗਾਣੇ ਗਨ । ਲਾਲ ਚੰਦ ਯਮਲਾ ਜੱਟ ਦੀਆਂ ਲਗਭਗ 10 ਕੈਸੇਟਾਂ ਮਾਰਕਿਟ ਵਿੱਚ ਆਈਆਂ ਸਨ ਜਿਹੜੀਆਂ ਕਿ ਸੁਪਰ ਹਿੱਟ ਰਹੀਆਂ ਹਨ । ਇਸ ਤੋਂ ਇਲਾਵਾ ਉਹਨਾਂ ਨੇ ਕਈ ਡਿਊਟ ਸੌਂਗ ਵੀ ਗਾਏ ਸਨ ।ਉਹਨਾਂ ਨੇ ਮਹਿੰਦਰ ਜੀਤ ਸੇਖੋਂ ਨਾਲ ਜੋੜੀ ਬਣਾਈ ਸੀ । ਮਹਿੰਦਰ ਜੀਤ ਸੇਖੋਂ ਆਲ ਇੰਡੀਆ ਰੇਡੀਓ ਦੀ ਆਰਟਿਸਟ ਸੀ । ਲਾਲ ਚੰਦ ਯਮਲਾ ਜੱਟ ਨੂੰ ਉਹਨਾਂ ਦੀ ਗਾਇਕੀ ਲਈ ਕਈ ਅਵਾਰਡ ਵੀ ਮਿਲੇ ਸਨ ੧੯੫੬ ਉਸ ਸਮੇਂ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਉਹਨਾਂ ਨੂੰ ਸੋਨੇ ਦੇ ਤਗਮੇ ਨਾਲ ਸਨਮਾਨਿਤ ਕੀਤਾ ਸੀ । ਇਸ ਤੋਂ ਬਾਅਦ ਉਹਨਾਂ ਨੂੰ 1989 ਵਿੱਚ ਲਾਈਫ ਟਾਈਮ ਕੰਟਰੀਬਿਊਸ਼ਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ ਇਹ ਅਵਾਰਡ ਨੈਸ਼ਨਲ ਅਕੇਡਮੀ ਆਫ ਡਾਂਸ ਡਰਾਮਾ ਦਿੱਲੀ ਨੇ ਦਿੱਤਾ ਸੀ । ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਇਹ ਚਮਕਦਾ ਸੁਰਜ 20  ਦਸੰਬਰ 1991 ਨੂੰ ਹਮੇਸ਼ਾ ਲਈ ਡੁੱਬ ਗਿਆ ਸੀ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment