Advertisment

ਲਾਲ ਸਿੰਘ ਚੱਡਾ ਦੀ ਹੀਰੋਇਨ ਮੋਨਾ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਕੀਤਾ ਪਰਮਾਤਮਾ ਦਾ ਸ਼ੁਕਰਾਨਾ

author-image
By Lajwinder kaur
New Update
ਲਾਲ ਸਿੰਘ ਚੱਡਾ ਦੀ ਹੀਰੋਇਨ ਮੋਨਾ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਕੀਤਾ ਪਰਮਾਤਮਾ ਦਾ ਸ਼ੁਕਰਾਨਾ
Advertisment
ਟੀਵੀ ਜਗਤ ਤੇ ਬਾਲੀਵੁੱਡ ਦੀ ਅਦਾਕਾਰਾ ਮੋਨਾ ਸਿੰਘ ਜਿਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਖ਼ਾਸ ਤਸਵੀਰਾਂ ਸ਼ੇਅਰ ਕੀਤੀਆਂ ਨੇ । ਜੀ ਹਾਂ ਉਨ੍ਹਾਂ ਨੇ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਿਆ ਤੇ ਪਰਮਾਤਮਾ ਦਾ ਸ਼ੁਕਰਾਨਾ ਵੀ ਅਦਾ ਕੀਤਾ । ਉਨ੍ਹਾਂ ਨੇ ਫੋਟੋਆਂ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਆਸ਼ੀਰਵਾਦ  #ਅੰਮ੍ਰਿਤਸਰ #goldentemple #bliss #divine #gratitude #ਲਾਲ ਸਿੰਘ ਚੱਡਾ’
 
View this post on Instagram
 

Blessed #amritsar #goldentemple #bliss #divine #gratitude #laalsinghchaddha

A post shared by Mona Singh (@monajsingh) on

Advertisment
ਹੋਰ ਵੇਖੋ:ਸ਼ਹਿਨਾਜ਼ ਗਿੱਲ ਦੇ ਭਰਾ ਸ਼ਹਿਬਾਜ਼ ਗਿੱਲ ਤੇ ਸਲਮਾਨ ਖ਼ਾਨ ਦੇ ਬਾਡੀਗਾਰਡ ਸ਼ੇਰਾ ਦਾ ਇਹ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ ਫੋਟੋਆਂ ‘ਚ ਦੇਖ ਸਕਦੇ ਹੋ ਮੋਨਾ ਸਿੰਘ ਪੰਜਾਬੀ ਪਹਿਰਾਵੇ ‘ਚ ਨਜ਼ਰ ਆਈ । ਜੇ ਗੱਲ ਕਰੀਏ ਇੱਕ ਵਾਰ ਫਿਰ ਤੋਂ ਉਹ ਲਾਲ ਸਿੰਘ ਚੱਡਾ ਫ਼ਿਲਮ ਦੇ ਨਾਲ ਆਮਿਰ ਖ਼ਾਨ ਨਾਲ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ । ਇਸ ਤੋਂ ਪਹਿਲਾਂ ਮੋਨਾ ਸਿੰਘ ਆਮਿਰ ਖ਼ਾਨ ਦੀ ਫ਼ਿਲਮ 'ਥ੍ਰੀ ਇਡੀਅਟਸ’ ‘ਚ ਅਦਾਕਾਰੀ ਕਰ ਚੁੱਕੇ ਨੇ । ਹੁਣ ਲਾਲ ਸਿੰਘ ਚੱਡਾ ‘ਚ ਮੋਨਾ ਸਿੰਘ ਵੀ ਅਹਿਮ ਕਿਰਦਾਰ ‘ਚ ਨਜ਼ਰ ਆਉਣਗੇ ।
ਮੋਨਾ ਸਿੰਘ ਜਿਨ੍ਹਾਂ ਨੇ ਪਿਛਲੇ ਸਾਲ ਦਸੰਬਰ ਮਹੀਨੇ ਆਪਣੇ ਬੁਆਏ ਫਰੈਂਡ ਸ਼ਿਆਮ ਦੇ ਨਾਲ ਵਿਆਹ ਕਰ ਲਿਆ ਸੀ । ਬਾਲੀਵੁੱਡ ਅਭਿਨੇਤਰੀ ਮੋਨਾ ਸਿੰਘ ਨੇ ਟੀਵੀ ਸੀਰੀਅਲ ‘ਜੱਸੀ ਜੈਸੀ ਕੋਈ ਨਹੀਂ’ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਉਨ੍ਹਾਂ ਦਾ ਇਹ ਸ਼ੋਅ  ਹਿੱਟ ਰਿਹਾ ਸੀ ਜਿਸਦੇ ਚੱਲਦੇ ਉਨ੍ਹਾਂ ਨੂੰ ਸਰਬੋਤਮ ਅਭਿਨੇਤਰੀ ਸਮੇਤ ਕਈ ਪੁਰਸਕਾਰਾਂ ਨਾਲ ਸਨਮਾਨਤ ਕੀਤਾ ਗਿਆ ਸੀ । ਟੀਵੀ ਦੇ ਨਾਲ ਉਹ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਨੇ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment