ਗਿੱਪੀ ਗਰੇਵਾਲ ਨੇ ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਡਾ’ ਬਾਰੇ ਕੀਤਾ ਇਹ ਖੁਲਾਸਾ

Written by  Rupinder Kaler   |  March 11th 2020 01:52 PM  |  Updated: March 11th 2020 01:52 PM

ਗਿੱਪੀ ਗਰੇਵਾਲ ਨੇ ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਡਾ’ ਬਾਰੇ ਕੀਤਾ ਇਹ ਖੁਲਾਸਾ

ਆਮਿਰ ਖ਼ਾਨ ਬਾਲੀਵੁੱਡ ਦੇ ਉਹ ਅਦਾਕਾਰ ਹਨ ਜਿਹੜੇ ਹਮੇਸ਼ਾ ਹੀ ਵੱਖਰੇ ਸਬਜੈਕਟ ’ਤੇ ਫ਼ਿਲਮ ਲੈ ਕੇ ਆਉਂਦੇ ਹਨ । ਆਮਿਰ ਖ਼ਾਨ ਹੁਣ ‘ਲਾਲ ਸਿੰਘ ਚੱਡਾ’ ਫ਼ਿਲਮ ਲੈ ਕੇ ਆ ਰਹੇ ਹਨ । ਇਸ ਫ਼ਿਲਮ ਤੇ ਹਰ ਇੱਕ ਦੀਆਂ ਨਜ਼ਰਾਂ ਹਨ, ਹਾਲ ਹੀ ਵਿੱਚ ਇਸ ਫ਼ਿਲਮ ਨੂੰ ਕੇ ਗਿੱਪੀ ਗਰੇਵਾਲ ਨੇ ਵੀ ਇੱਕ ਪੋਸਟ ਪਾਈ ਸੀ । ਪਰ ਹੁਣ ਇਸ ਫ਼ਿਲਮ ਨੂੰ ਲੈ ਕੇ ਗਿੱਪੀ ਨੇ ਇੱਕ ਇੰਟਰਵਿਊ ਵਿੱਚ ਕੁਝ ਹੋਰ ਖੁਲਾਸੇ ਕੀਤੇ ਹਨ ।

https://www.instagram.com/p/B9B-ExBFkP0/

ਗਿੱਪੀ ਨੇ ਇਸ ਇੰਟਰਵਿਊ ਵਿੱਚ ਦੱਸਿਆ ਹੈ ਕਿ ‘ਉਹਨਾਂ ਨੇ ਇਸ ਫ਼ਿਲਮ ਦੇ ਕੁਝ ਪਾਰਟ ਦੇਖੇ ਹਨ, ਜਿਨ੍ਹਾਂ ਨੂੰ ਦੇਖਕੇ ਉਹ ਕਈ ਵਾਰ ਭਾਵੁਕ ਹੋਏ ਜੋ ਚੀਜ਼ ਆਮਿਰ ਨੇ ਪੇਸ਼ ਕੀਤੀ ਹੈ ਉਹ ਉਹਨਾਂ ਦੀ ਫੈਵਰੇਟ ਹੈ’ ।

https://www.instagram.com/p/B9ZqCd6F1Jb/

ਗਿੱਪੀ ਨੇ ਦੱਸਿਆ ਕਿ ‘ਇਸ ਫ਼ਿਲਮ ਦੀ 60 ਫੀਸਦੀ ਸ਼ੂਟਿੰਗ ਪੂਰੀ ਹੋ ਗਈ ਹੈ ਪੰਜਾਬ ਨਾਲ ਸਬੰਧਿਤ ਹੋਣ ਕਰਕੇ ਆਮਿਰ ਨੇ ਉਹਨਾਂ ਨੂੰ ਇਹ ਫ਼ਿਲਮ ਦਿਖਾਈ ਹੈ ਤਾਂ ਜੋ ਇਸ ਵਿੱਚ ਜੋ ਵੀ ਕੋਈ ਕਮੀ-ਪੇਸ਼ੀ ਹੈ ਤਾਂ ਉਸ ਨੂੰ ਦੂਰ ਕੀਤਾ ਜਾ ਸਕੇ । ਇਸ ਫ਼ਿਲਮ ਵਿੱਚ ਆਮਿਰ ਖ਼ਾਨ ਨੇ ਸਿੱਖ ਦਾ ਕਿਰਦਾਰ ਬਹੁਤ ਹੀ ਖੂਬਸੂਰਤੀ ਨਾਲ ਨਿਭਾਇਆ ਹੈ ਤੇ ਸਿੱਖੀ ਸਰੂਪ ਤੇ ਪੱਗ ਨੂੰ ਬਹੁਤ ਹੀ ਸਤਿਕਾਰ ਦਿੱਤਾ ਗਿਆ ਹੈ’। ਸੋ ਗਿੱਪੀ ਦੇ ਇਸ ਖੁਲਾਸੇ ਤੋਂ ਲੱਗਦਾ ਹੈ ਕਿ ਆਮਿਰ ਖ਼ਾਨ ਬਾਕਸ ਆਫ਼ਿਸ ਤੇ ਇੱਕ ਹੋਰ ਹਿੱਟ ਫ਼ਿਲਮ ਦੇਣ ਜਾ ਰਹੇ ਹਨ ।

https://www.instagram.com/p/B9Vid0hFGp6/

https://twitter.com/aamir_khan/status/700562258590478336


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network