ਮੀਂਹ ‘ਚ ਵੀ ਬਣਦਾ ਰਿਹਾ ਲੰਗਰ, ਐਕਟਰੈੱਸ ਨਿਸ਼ਾ ਬਾਨੋ ਨੇ ਕਿਸਾਨਾਂ ਦੇ ਬੁਲੰਦ ਹੌਸਲੇ ਦੀਆਂ ਤਸਵੀਰਾਂ ਸ਼ੇਅਰ ਕਰਕੇ ਕੀਤਾ ਸਲਾਮ
ਕੜਾਕੇ ਦੀ ਠੰਡ ਤੇ ਮੀਂਹ ਦੇ ਚੱਲਦੇ ਕਿਸਾਨਾਂ ਦਾ ਅੰਦੋਲਨ 40ਵੇਂ ਦਿਨ ‘ਚ ਪ੍ਰਵੇਸ਼ ਕਰ ਗਿਆ ਹੈ । ਪਰ ਕਿਸਾਨਾਂ ਦਾ ਸ਼ਾਂਤਮਈ ਅੰਦੋਲਨ ਦਿੱਲੀ ਦੀ ਸਰਹੱਦਾਂ ਉੱਤੇ ਲਗਾਤਾਰ ਜਾਰੀ ਹੈ । ਪੰਜਾਬੀ ਕਲਾਕਾਰ ਵੀ ਕਿਸਾਨਾਂ ਦਾ ਪੂਰਾ ਸਮਰਥਨ ਕਰ ਰਹੇ ਨੇ ।
ਹੋਰ ਪੜ੍ਹੋ : ਕਪਿਲ ਸ਼ਰਮਾ ਦੀ ਪਤਨੀ ਗਿੰਨੀ ਚਤਰਥ ਤੇ ਬੇਟੀ ਅਨਾਇਰਾ ਦਾ ਇਹ ਕਿਊਟ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਵਾਇਰਲ ਹੋਇਆ ਵੀਡੀਓ
ਪੰਜਾਬੀ ਐਕਟਰੈੱਸ ਨਿਸ਼ਾ ਬਾਨੋ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਕਿਸਾਨ ਅੰਦੋਲਨ ਦੀਆਂ ਨਵੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ- ਅਸੀ ਜਿੱਤਾਂਗੇ ਜ਼ਰੂਰ ਜੰਗ ਜਾਰੀ ਰੱਖਿੳ ।
ਇਸ ਪੋਸਟ ‘ਚ ਉਨ੍ਹਾਂ ਨੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ ਜਿਸ ‘ਚ ਕਿਸਾਨ ਮੀਂਹ ‘ਚ ਵੀ ਲੰਗਰ ਤਿਆਰ ਕਰਦਾ ਹੋਇਆ ਨਜ਼ਰ ਆ ਰਿਹਾ ਹੈ । ਪ੍ਰਸ਼ੰਸਕ ਵੀ ਕਮੈਂਟ ਕਰਕੇ ਕਿਸਾਨਾਂ ਦੀ ਕਾਮਯਾਬੀ ਤੇ ਚੰਗੀ ਸਿਹਤ ਦੀ ਕਾਮਨਾ ਕਰ ਰਹੇ ਨੇ ।
View this post on Instagram