ਲਓ ਜੀ ਸਲਮਾਨ ਖ਼ਾਨ ਵਲੋਂ ਆ ਗਿਆ ਹੈ ਦਿਵਾਲੀ ਤੋਹਫ਼ਾ

Written by  Gourav Kochhar   |  October 18th 2017 05:24 AM  |  Updated: October 26th 2017 11:09 AM

ਲਓ ਜੀ ਸਲਮਾਨ ਖ਼ਾਨ ਵਲੋਂ ਆ ਗਿਆ ਹੈ ਦਿਵਾਲੀ ਤੋਹਫ਼ਾ

Tiger Zinda Hai ਫ਼ਿਲਮ ਦਾ ਇੰਤਜ਼ਾਰ ਹਰ ਕੋਈ ਬਹੁਤ ਹੀ ਬੇਸਬਰੀ ਨਾਲ ਕਰ ਰਿਹਾ ਹੈ | 2012 ਵਿਚ ਜਾਰੀ ਕੀਤਾ ਗਿਆ ਇਸ ਫ਼ਿਲਮ ਦਾ ਪਹਿਲਾ ਭਾਗ "ਇਕ ਥਾ ਟਾਈਗਰ" ਨੇ ਬਾਕਸ ਆਫ਼ਿਸ 'ਚ ਜ਼ਬਰਦਸਤ ਕਮਾਈ ਕੀਤੀ ਸੀ | ਕੈਟਰੀਨਾ ਕੈਫ ਅਤੇ ਸਲਮਾਨ ਖ਼ਾਨ ਦੀ ਜੋੜੀ ਉਸ ਸਮੇਂ ਵੀ ਹਿੱਟ ਰਹੀ ਸੀ ਤੇ ਹੁਣ ਇਕ ਵਾਰ ਫਿਰ ਤੋਂ ਇਨ੍ਹਾਂ ਦੀ ਜੋੜੀ ਵਡੇ ਪਰਦੇ ਤੇ ਆ ਰਹੀ ਹੈ |

ਟਾਈਗਰ ਜ਼ਿੰਦਾ ਹੈ ਫ਼ਿਲਮ 22 ਦਸੰਬਰ ਨੂੰ ਕ੍ਰਿਸਮਸ ਦੇ ਦਿਨਾਂ 'ਚ ਰਿਲੀਜ਼ ਹੋਵੇਗੀ ਪਰ ਅੱਜ Salman Khan ਨੇ ਇਸ ਦਾ ਪੋਸਟਰ ਦਿਖਾ ਕੇ ਸੱਭ ਨੂੰ ਦਿਵਾਲੀ ਦਾ ਤੋਹਫ਼ਾ ਦਿੱਤਾ ਹੈ | ਇਸ ਤਸਵੀਰ 'ਚ ਸਲਮਾਨ ਇਕ ਬੰਦੂਕ ਫੜ ਕੇ ਖੜੇ ਨੇ ਜਿਸ ਤੋਂ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਫ਼ਿਲਮ 'ਚ ਭਰਭੂਰ ਐਕਸ਼ਨ ਵੇਖਣ ਨੂੰ ਮਿਲੇਗਾ | ਹੁਣ ਵੇਖੋ ਇਹ ਤਸਵੀਰ ਅਤੇ ਦਸੋ ਕਿੰਨੀ 'ਕ ਪਸੰਦ ਆਈ ਤੁਹਾਨੂੰ ਸਲਮਾਨ ਦੀ ਇਹ ਝਲਕ:


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network