Advertisment

ਅੱਜ ਹੈ ਲਤਾ ਮੰਗੇਸ਼ਕਰ ਦਾ ਜਨਮ ਦਿਨ, ਜਨਮ ਦਿਨ ਤੇ ਜਾਣੋਂ ਕਿਉਂ ਲਤਾ ਮੰਗੇਸ਼ਕਰ ਨੇ ਆਪਣੀ ਛੋਟੀ ਭੈਣ ਨਾਲ ਤੋੜ ਲਏ ਸੀ ਸਾਰੇ ਰਿਸ਼ਤੇ, 16 ਸਾਲ ਦੀ ਉਮਰ ’ਚ ਘਰੋਂ ਭੱਜ ਕੇ ਕਰ ਲਿਆ ਸੀ ਵਿਆਹ

author-image
By Rupinder Kaler
New Update
ਅੱਜ ਹੈ ਲਤਾ ਮੰਗੇਸ਼ਕਰ ਦਾ ਜਨਮ ਦਿਨ, ਜਨਮ ਦਿਨ ਤੇ ਜਾਣੋਂ ਕਿਉਂ ਲਤਾ ਮੰਗੇਸ਼ਕਰ ਨੇ ਆਪਣੀ ਛੋਟੀ ਭੈਣ ਨਾਲ ਤੋੜ ਲਏ ਸੀ ਸਾਰੇ ਰਿਸ਼ਤੇ, 16 ਸਾਲ ਦੀ ਉਮਰ ’ਚ ਘਰੋਂ ਭੱਜ ਕੇ ਕਰ ਲਿਆ ਸੀ ਵਿਆਹ
Advertisment
ਲਤਾ ਮੰਗੇਸ਼ਕਰ 28 ਸਤੰਬਰ ਨੂੰ ਆਪਣਾ ਜਨਮ ਦਿਨ ਮਨਾਉਂਦੇ ਹਨ । ਉਹਨਾਂ ਦੇ ਸੰਗੀਤਕ ਸਫ਼ਰ ਦੇ ਨਾਲ ਕਈ ਕਹਾਣੀਆਂ ਵੀ ਜੁੜੀਆਂ ਹਨ ਜਿੰਨਾਂ ਤੋਂ ਤੁਹਾਨੂੰ ਇਸ ਆਰਟੀਕਲ ਵਿੱਚ ਜਾਣੂ ਕਰਵਾਵਾਂਗੇ । ਲਤਾ ਮੰਗੇਸ਼ਕਰ ਨੇ 14 ਸਾਲ ਦੀ ਉਮਰ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ । ਪਿਤਾ ਦੇ ਦਿਹਾਂਤ ਕਰਕੇ ਪੂਰੇ ਪਰਿਵਾਰ ਦੀ ਜ਼ਿੰਮੇਵਾਰੀ ਲਤਾ ਮੰਗੇਸ਼ਕਰ ਤੇ ਆ ਗਈ ਸੀ ।ਲਤਾ ਨੇ ਪਰਿਵਾਰ ਦੀ ਵੱਡੀ ਬੇਟੀ ਹੋਣ ਦਾ ਫਰਜ਼ ਵੀ ਖੂਬ ਨਿਭਾਇਆ । publive-image ਆਸ਼ਾ ਭੋਂਸਲੇ ਜਦੋਂ ਵੱਡੀ ਹੋਈ ਤਾਂ ਲਤਾ ਨੇ ਇਸ ਤਰ੍ਹਾਂ ਦੀ ਉਮੀਦ ਆਸ਼ਾ ਤੋਂ ਵੀ ਕੀਤੀ । ਪਰ ਬਚਪਨ ਤੋਂ ਹੀ ਆਸ਼ਾ ਵੱਖਰੇ ਸੁਭਾਅ ਦੀ ਮਾਲਕ ਸੀ । 16 ਸਾਲ ਦੀ ਉਮਰ ਵਿੱਚ ਆਸ਼ਾ ਨੇ ਗਣਪਤਰਾਵ ਭੋਂਸਲੇ ਨਾਲ ਵਿਆਹ ਕਰ ਲਿਆ ਸੀ । ਗਣਪਤਰਾਵ ਉਸ ਸਮੇਂ 31 ਸਾਲ ਦਾ ਸੀ ਤੇ ਉਸ ਸਮੇਂ ਉਹ ਲਤਾ ਦਾ ਸੈਕਟਰੀ ਹੁੰਦਾ ਸੀ । ਇੱਕ ਇੰਟਰਵਿਊ ਵਿੱਚ ਆਸ਼ਾ ਨੇ ਦੱਸਿਆ ਸੀ ਕਿ ਲਤਾ ਨੂੰ ਉਹਨਾਂ ਦਾ ਰਿਸ਼ਤਾ ਪਸੰਦ ਨਹੀਂ ਸੀ , ਜਿਸ ਕਰਕੇ ਲਤਾ ਨੇ ਉਹਨਾਂ ਨਾਲ ਕਈ ਸਾਲ ਗੱਲ ਨਹੀਂ ਕੀਤੀ। publive-image ਇਸ ਸਭ ਦੇ ਚਲਦੇ ਆਸ਼ਾ ਨੇ ਆਪਣੇ ਪਰਿਵਾਰ ਨਾਲ ਪੂਰੀ ਤਰ੍ਹਾਂ ਦੂਰੀ ਬਣਾ ਲਈ ਸੀ । ਪਰਿਵਾਰ ਤੋਂ ਵੱਖ ਹੋ ਕੇ ਆਸ਼ਾ ਨੇ ਵਿਆਹੁਤਾ ਜੀਵਨ ਸ਼ੁਰੂ ਕੀਤਾ ਸੀ । ਲਤਾ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਹਨਾਂ ਨੂੰ ਲੱਗਦਾ ਸੀ ਕਿ ਇਹ ਰਿਸ਼ਤਾ ਉਹਨਾਂ ਦੀ ਛੋਟੀ ਭੈਣ ਲਈ ਠੀਕ ਨਹੀਂ ਤੇ ਇਸ ਤਰ੍ਹਾਂ ਹੋਇਆ ਵੀ । ਆਸ਼ਾ ਤੇ ਗਣਪਤਰਾਵ ਦੇ ਤਿੰਨ ਬੱਚੇ ਹੋਏ ਪਰ ਉਹਨਾਂ ਦਾ ਵਿਆਹ ਇੱਕ ਮੋੜ ਤੇ ਆ ਕੇ ਖਤਮ ਹੋ ਗਿਆ । publive-image ਇਸ ਤੋਂ ਬਾਅਦ ਆਸ਼ਾ ਨੇ ਆਰ ਡੀ ਬਰਮਨ ਨਾਲ ਵਿਆਹ ਕੀਤਾ ਇਸ ਦੇ ਬਾਬਜੂਦ ਲਤਾ ਤੇ ਆਸ਼ਾ ਵਿਚਲੀ ਦੂਰੀ ਖਤਮ ਨਹੀਂ ਹੋਈ । ਆਰ ਡੀ ਬਰਮਨ ਪਹਿਲਾ ਤੋਂ ਹੀ ਵਿਆਹੇ ਹੋਏ ਸਨ ਤੇ ਉਹਨਾਂ ਨੇ ਪਹਿਲੀ ਪਤਨੀ ਰੀਤਾ ਪਟੇਲ ਤੋਂ ਤਲਾਕ ਲੈ ਕੇ ਆਸ਼ਾ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਸੀ । ਇਸ ਤੋਂ ਬਾਅਦ ਦੋਹਾਂ ਨੇ 1980 ਵਿੱਚ ਵਿਆਹ ਕਰ ਲਿਆ ਸੀ । ਪਰ ਇਹ ਵਿਆਹ ਵੀ ਕੁਝ ਖ਼ਾਸ ਚਿਰ ਨਹੀਂ ਚੱਲ ਸਕਿਆ ।
#lata-mangeshkar
Advertisment

Stay updated with the latest news headlines.

Follow us:
Advertisment
Advertisment
Latest Stories
Advertisment