Advertisment

ਸੁਰਾਂ ਦੀ ਕੋਇਲ ਲਤਾ ਮੰਗੇਸ਼ਕਰ ਦਾ ਅੱਜ ਜਨਮ ਦਿਨ 

author-image
By Shaminder
New Update
ਸੁਰਾਂ ਦੀ ਕੋਇਲ ਲਤਾ ਮੰਗੇਸ਼ਕਰ ਦਾ ਅੱਜ ਜਨਮ ਦਿਨ 
Advertisment
ਭਾਰਤ ਰਤਨ ਨਾਲ ਸਨਮਾਨਿਤ ਲਤਾ ਮੰਗੇਸ਼ਕਰ  ਦਾ ਅੱਜ ਜਨਮ ਦਿਨ ਹੈ । ਉਨ੍ਹਾਂ ਨੂੰ ਸੁਰ ਦੀ ਕੋਇਲ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ । ਅੱਜ ਉਨ੍ਹਾਂ ਦਾ ੮੯ਵਾਂ ਜਨਮ ਦਿਨ ਹੈ ।ਉਨ੍ਹਾਂ ਦੀ ਮਿੱਠੀ ਅਵਾਜ਼ ਸਰੋਤਿਆਂ ਦੇ ਕੰਨਾਂ 'ਚ ਸ਼ਹਿਦ ਵਰਗਾ ਰਸ ਘੋਲਦੀ ਜਾਪਦੀ ਹੈ । ਪਿਛਲੇ ਅੱਠ ਦਹਾਕਿਆਂ ਤੋਂ ਜ਼ਿਆਦਾ ਸਮੇਂ ਤੋਂ ਉਹ ਤੀਹ ਤੋਂ ਜ਼ਿਆਦਾ ਭਾਸ਼ਾਵਾਂ 'ਚ ਹਜ਼ਾਰਾਂ ਦੀ ਗਿਣਤੀ 'ਚ ਫਿਲਮੀ ਅਤੇ ਗੈਰ ਫਿਲਮੀ ਗੀਤ ਗਾ ਚੁੱਕੇ ਨੇ । ਉਹ ਇੱਕ ਅਜਿਹੀ ਹਸਤੀ ਹਨ ਜਿਨ੍ਹਾਂ ਦੇ ਨਾਂਅ 'ਤੇ ਸਨਮਾਨ ਦਿੱਤੇ ਜਾਂਦੇ ਨੇ । ਉਨ੍ਹਾਂ ਨੇ ਕਈ ਭਾਸ਼ਾਵਾਂ 'ਚ ਗੀਤ ਗਾਏ ਨੇ । ਉਨ੍ਹਾਂ ਦਾ ਜਨਮ ਅਠਾਈ ਸਤੰਬਰ ਉੱਨੀ ਸੌ ਉੱਨਤੀ ਨੂੰ ਮੱਧ ਵਰਗੀ ਮਰਾਠਾ ਪਰਿਵਾਰ 'ਚ ਹੋਇਆ ਸੀ । ਉਨ੍ਹਾਂ ਦਾ ਪਹਿਲਾ ਨਾਂਅ ਹੇਮਾ ਸੀ ਪਰ ਜਨਮ ਤੋਂ ਪੰਜ ਸਾਲ ਬਾਅਦ ਉਨ੍ਹਾਂ ਦਾ ਨਾਂਅ 'ਲਤਾ' ਰੱਖ ਦਿੱਤਾ ਗਿਆ । ਉਹ ਆਪਣੇ ਸਾਰੇ ਭੈਚ ਭਰਾਵਾਂ ਚੋਂ ਵੱਡੇ ਹਨ । ਗਾਇਕੀ ਦੀ ਗੁੜ੍ਹਤੀ ਉਨ੍ਹਾਂ ਨੂੰ ਆਪਣੇ ਘਰ ਵਿੱਚੋਂ ਹੀ ਮਿਲੀ ਕਿਉਂਕਿ ਉਨ੍ਹਾਂ ਦੇ ਪਿਤਾ ਖੁਦ ਵੀ ਰੰਗਮੰਚ ਦੇ ਕਲਾਕਾਰ ਸਨ ।ਅੱਜ ਉਨ੍ਹਾਂ ਦੇ ਜਨਮ ਦਿਨ 'ਤੇ ਬਾਲੀਵੁੱਡ ਇੰਡਸਟਰੀ ਨਾਲ ਜੁੜੀਆਂ ਸ਼ਖਸ਼ੀਅਤਾਂ ਉਨ੍ਹਾਂ ਨੂੰ ਵਧਾਈ ਦੇ ਰਹੀਆਂ ਨੇ । ਲਤਾ ਮੰਗੇਸ਼ਕਰ ਨੇ ਕਈ ਭਾਸ਼ਾਵਾਂ 'ਚ ਗੀਤ ਗਾਏ । ਉੱਥੇ ਹੀ ਪੰਜਾਬੀ 'ਚ ਕਈ ਫਿਲਮੀ ਅਤੇ ਗੈਰ ਫਿਲਮੀ ਗੀਤ ਵੀ ਉਨ੍ਹਾਂ ਨੇ ਗਾਏ । ਮੁੰਹਮਦ ਰਫੀ ਦੇ ਨਾਲ ਉਨ੍ਹਾਂ ਨੇ ਪੰਜਾਬੀ ਫਿਲਮ 'ਗੁੱਡੀ' ਲਈ ਗੀਤ 'ਪਿਆਰ ਦੇ ਭੁਲੇਖੇ ਕਿੰਨੇ ਸੋਹਣੇ ਸੋਹਣੇ ਪੈ ਗਏ' ,ਡੋਲੀ ਚੜ੍ਹਦਿਆਂ ਮਾਰੀਆਂ ਹੀਰ ਚੀਕਾਂ ,ਇਹੀ ਨਹੀਂ ਉਨ੍ਹਾਂ ਨੇ ਗੁਰਬਾਣੀ ਦੇ ਕਈ ਸ਼ਬਦ ਵੀ ਗਾਏ।ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ  
Advertisment

Stay updated with the latest news headlines.

Follow us:
Advertisment
Advertisment
Latest Stories
Advertisment