ਲਤਾ ਮੰਗੇਸ਼ਕਰ ਨੂੰ ‘ਡਾਟਰ ਆਫ਼ ਦ ਨੇਸ਼ਨ’ ਦੇ ਖਿਤਾਬ ਨਾਲ ਕੀਤਾ ਜਾਵੇਗਾ ਸਨਮਾਨਿਤ...!

Written by  Rupinder Kaler   |  September 06th 2019 04:51 PM  |  Updated: September 06th 2019 04:51 PM

ਲਤਾ ਮੰਗੇਸ਼ਕਰ ਨੂੰ ‘ਡਾਟਰ ਆਫ਼ ਦ ਨੇਸ਼ਨ’ ਦੇ ਖਿਤਾਬ ਨਾਲ ਕੀਤਾ ਜਾਵੇਗਾ ਸਨਮਾਨਿਤ...!

ਲਤਾ ਮੰਗੇਸ਼ਕਰ ਨੂੰ ਮੋਦੀ ਸਰਕਾਰ ਇੱਕ ਨਵੇਂ ਖਿਤਾਬ ਨਾਲ ਸਨਮਾਨਿਤ ਕਰਨ ਦੀ ਯੋਜਨਾ ਬਣਾ ਰਹੀ ਹੈ । ਇਹ ਖਿਤਾਬ ਲਤਾ ਨੂੰ ਉਹਨਾਂ ਦੇ ਸੰਗੀਤ ਜਗਤ ਵਿੱਚ ਦਿੱਤੇ ਯੋਗਦਾਨ ਕਰਕੇ ਦਿੱਤਾ ਜਾ ਰਿਹਾ ਹੈ । ਭਾਰਤ ਰਤਨ ਨਾਲ ਸਨਮਾਨਿਤ ਲਤਾ ਮੰਗੇਸ਼ਕਰ ਨੂੰ ‘ਡਾਟਰ ਆਫ਼ ਦ ਨੇਸ਼ਨ’ ਖਿਤਾਬ ਨਾਲ ਸਨਮਾਨਿਤ ਕੀਤਾ ਜਾਵੇਗਾ ।

https://www.instagram.com/p/B1_iXXuB99Z/

ਖ਼ਬਰਾਂ ਦੀ ਮੰਨੀਏ ਤਾਂ ਇਸ ਖ਼ਾਸ ਮੌਕੇ ਲਈ ਗੀਤਕਾਰ ਪ੍ਰਸੁਨ ਜੋਸ਼ੀ ਨੇ ਇੱਕ ਗੀਤ ਵੀ ਲਿਖਿਆ ਹੈ । ਲਤਾ ਮੰਗੇਸ਼ਕਰ ਦਾ 28 ਸਤੰਬਰ ਨੂੰ ਜਨਮ ਦਿਨ ਹੈ । ਇਸ ਮੌਕੇ ਤੇ ਭਾਰਤ ਸਰਕਾਰ ਉਹਨਾਂ ਨੂੰ ‘ਡਾਟਰ ਆਫ਼ ਦ ਨੇਸ਼ਨ’ ਖਿਤਾਬ ਨਾਲ ਨਿਵਾਜੇਗੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਤਾ ਮੰਗੇਸ਼ਕਰ ਦੀ ਅਵਾਜ਼ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ ।

https://www.instagram.com/p/B1TRVCCh9fc/

ਲਤਾ ਮੰਗੇਸ਼ਕਰ ਨੇ 30 ਤੋਂ ਵੀ ਵੱਧ ਭਾਸ਼ਾਵਾਂ ਵਿੱਚ ਫ਼ਿਲਮੀ ਤੇ ਗੈਰ ਫ਼ਿਲਮੀ ਗਾਣੇ ਗਾਏ ਹਨ । ਲਤਾ ਨੇ ਪਹਿਲੀ ਵਾਰ 1942 ਵਿੱਚ ਮਰਾਠੀ ਫ਼ਿਲਮ ‘ਕਿਤੀ ਹਸਾਲ’ ਲਈ ਗਾਣਾ ਗਾਇਆ ਸੀ ।

https://www.instagram.com/p/Bz5SPL-BDKR/

ਲਤਾ ਮੰਗੇਸ਼ਕਰ ਦਾ ਜਨਮ 28 ਸਤੰਬਰ ਨੂੰ ਇੱਕ ਮਰਾਠੀ ਪਰਿਵਾਰ ਵਿੱਚ ਹੋਇਆ ਸੀ । ਲਤਾ ਦਾ ਪਹਿਲਾ ਨਾਂਅ ਹੇਮਾ ਸੀ । ਪਰ ਜਨਮ ਦੇ 5 ਸਾਲਾ ਬਾਅਦ ਉਹਨਾਂ ਦੇ ਮਾਤਾ ਪਿਤਾ ਨੇ ਉਹਨਾਂ ਦਾ ਨਾਂਅ ਲਤਾ ਰੱਖ ਦਿੱਤਾ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network