ਮਰਹੂਮ ਅਦਾਕਾਰ ਇਰਫਾਨ ਖ਼ਾਨ ਦੀ ਆਖਰੀ ਫ਼ਿਲਮ The Song Of Scorpions ਅਗਲੇ ਸਾਲ ਹੋਵੇਗੀ ਰਿਲੀਜ਼

written by Shaminder | December 28, 2020

ਮਰਹੂਮ ਅਦਾਕਾਰ ਇਰਫਾਨ ਖ਼ਾਨ ਦੀ ਆਖਰੀ ਫ਼ਿਲਮ ਅਗਲੇ ਸਾਲ  2021 ‘ਚ ਰਿਲੀਜ਼ ਹੋਵੇਗੀ । ਇਸ ਫ਼ਿਲਮ ਦਾ ਇੱਕ ਪੋਸਟਰ ਸਾਹਮਣੇ ਆਇਆ ਹੈ । ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ । ਭਾਵੇਂ ਇਰਫਾਨ ਅੱਜ ਇਸ ਦੁਨੀਆ 'ਚ ਨਹੀਂ ਪਰ ਆਪਣੀਆਂ ਫਿਲਮਾਂ ਜ਼ਰੀਏ ਤੇ ਜ਼ਬਰਦਸਤ ਪ੍ਰਦਰਸ਼ਨ ਕਾਰਨ ਹਮੇਸ਼ਾ ਯਾਦ ਰੱਖੇ ਜਾਣਗੇ। ਅਦਾਕਾਰ ਇਰਫਾਨ ਖਾਨ ਦੀ ਆਖਰੀ ਫਿਲਮ 'ਦ ਸੌਂਗ ਆਫ ਸਕਾਰਪੀਅਨਜ਼' (The Song Of Scorpions ) ਦਾ ਸ਼ਾਨਦਾਰ ਪੋਸਟਰ ਮੇਕਰਸ ਵੱਲੋਂ ਦਰਸ਼ਕਾਂ ਲਈ ਰਿਲੀਜ਼ ਕੀਤਾ ਗਿਆ ਹੈ। irfan ਪੋਸਟਰ 'ਚ ਇਰਫਾਨ ਖਾਨ ਨੂੰ ਦੇਖਣ ਤੋਂ ਬਾਅਦ ਇੰਝ ਲੱਗਦਾ ਹੈ ਜਿਵੇਂ ਉਹ ਕਿਸੇ ਰਸਤੇ ਦੀ ਤਲਾਸ਼ ਵਿਚ ਹੋਣ। ਪੋਸਟਰ ਰਿਲੀਜ਼ ਕਰਦਿਆਂ, ਇਸ ਫਿਲਮ ਦੇ ਮੇਕਰਸ ਨੇ ਇਹ ਵੀ ਖੁਲਾਸਾ ਕੀਤਾ ਕਿ ਇਹ ਫਿਲਮ 2021ਵਿੱਚ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਹੋਰ ਪੜ੍ਹੋ : ਇਰਫ਼ਾਨ ਖ਼ਾਨ ਦੇ ਬੇਟੇ ਬਾਬਿਲ ਨੇ ਪਿਤਾ ਇਰਫਾਨ ਖ਼ਾਨ ਦੀ ਤਸਵੀਰ ਕੀਤੀ ਸਾਂਝੀ
irfan khan 'ਦ ਸੌਂਗ ਆਫ਼ ਸਕਾਰਪੀਅਨਜ਼' ਫਿਲਮ ਨੂੰ ਵੱਡੇ ਪਰਦੇ ਤੇ ਲਿਆਉਣ ਲਈ ਫਿਲਮ ਦੇ ਮੇਕਰਸ ਪੂਰੀ ਤਰਾਂ ਤਿਆਰ ਹਨ। ਮਰਹੂਮ ਦਿੱਗਜ ਅਦਾਕਾਰ ਇਰਫਾਨ ਖਾਨ ਦੀ ਇਹ ਆਖਰੀ ਫਿਲਮ ਹੈ। ਅਦਾਕਾਰ ਇਰਫਾਨ ਖਾਨ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਆਖਰੀ ਵਾਰ ਵੱਡੇ ਪਰਦੇ 'ਤੇ ਦੇਖਣ ਲਈ ਮੇਕਰਸ ਦਰਸ਼ਕਾਂ ਨੂੰ ਸੁਨਹਿਰੀ ਮੌਕਾ ਦੇ ਰਹੇ ਹਨ। ਅਨੂਪ ਸਿੰਘ ਵਲੋਂ ਨਿਰਦੇਸ਼ਿਤ 'ਦ ਸੌਂਗ ਆਫ਼ ਸਕਾਰਪੀਅਨਜ਼' ਇੱਕ ਪਾਵਰਫੁੱਲ ਡਰਾਮਾ ਫਿਲਮ ਹੈ, ਇਸ ਫਿਲਮ ਦੀ ਕਹਾਣੀ ਆਦਿਵਾਸੀ ਔਰਤਾਂ ਦੇ ਦੁਆਲੇ ਘੁੰਮਦੀ ਹੈ। ਇਸ ਫਿਲਮ 'ਚ ਮਰਹੂਮ ਅਦਾਕਾਰ ਇਰਫਾਨ ਖਾਨ ਲੀਡ ਕਿਰਦਾਰ ਵਿੱਚ ਨਜ਼ਰ ਆਉਣਗੇ ਤੇ ਉਨ੍ਹਾਂ ਨਾਲ ਲੀਡ ਵਿੱਚ ਹੋਏਗੀ ਇਰਾਨੀਅਨ ਐਕਟਰਸ https://twitter.com/taran_adarsh/status/1343448358262767619 ਮੇਕਰਸ ਦਾ ਕਹਿਣਾ ਹੈ, 'ਸੌਂਗ ਆਫ਼ ਸਕੌਰਪੀਅਨਜ਼' ਇੱਕ ਸਪੈਸ਼ਲ ਸਟੋਰੀ ਹੈ ਤੇ ਇਰਫਾਨ ਖਾਨ ਦੀ ਆਖਰੀ ਪਰਫਾਰਮੈਂਸ ਨੂੰ ਪੇਸ਼ ਕਰਨਾ ਸਾਡੇ ਲਈ ਇੱਕ ਬਹੁਤ ਵੱਡਾ ਸਨਮਾਨ ਹੈ। ਇੰਡੀਅਨ ਤੇ ਵਿਦੇਸ਼ੀ ਸਿਨੇਮਾ ਨੇ ਇਰਫਾਨ ਖਾਨ ਦੀ ਅਦਾਕਾਰੀ ਦਾ ਬਹੁਤ ਅਨੰਦ ਲਿਆ ਹੈ। ਸਾਨੂੰ ਖੁਸ਼ੀ ਹੈ ਕਿ ਅਸੀਂ ਉਨ੍ਹਾਂ ਦੀ ਆਖ਼ਰੀ ਫਿਲਮ ਨੂੰ ਪੇਸ਼ ਕਰ ਰਹੇ ਹਾਂ।"  

0 Comments
0

You may also like