ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਭਰਾ ਨੂੰ ਮਾਰੀ ਗਈ ਗੋਲੀ

written by Rupinder Kaler | January 30, 2021

ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦਾ ਨਾਂਅ ਇੱਕ ਵਾਰ ਮੁੜ ਤੋਂ ਚਰਚਾ ‘ਚ ਆਇਆ ਹੈ । ਇਸ ਵਾਰ ਉਨ੍ਹਾਂ ਦੇ ਮਾਮੇ ਦੇ ਮੁੰਡੇ ਨੂੰ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ । ਜਿਸ ਨੂੰ ਲੈ ਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ।ਸੁਸ਼ਾਂਤ ਸਿੰਘ ਰਾਜਪੂਤ ਦੇ ਮਾਮੇ ਦੇ ਮੁੰਡੇ ਦੇ ਨਾਲ ਉਨ੍ਹਾਂ ਦਾ ਇੱਕ ਸਾਥੀ ਵੀ ਮੌਜੂਦ ਸੀ । ਜੋ ਕਿ ਜ਼ਖਮੀ ਹੋਇਆ ਹੈ ।ਦੋਵਾਂ ਨੂੰ ਇਲਾਜ਼ ਦੇ ਲਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ । sushant-singh-rajput ਬਿਹਾਰ ਦੇ ਸਹਰਸਾ ਜ਼ਿਲ੍ਹੇ 'ਚ ਅਪਰਾਧੀਆਂ ਨੇ ਸ਼ਨੀਵਾਰ ਸਵੇਰੇ 10:30 ਵਜੇ ਮ੍ਰਿਤਕ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਮਾਮੇ ਦੇ ਮੁੰਡੇ ਅਤੇ ਯਾਮਾਹਾ ਏਜੰਸੀ ਦੇ ਮਾਲਕ ਰਾਜਕੁਮਾਰ ਸਿੰਘ ਅਤੇ ਕਾਰੀਗਰ ਅਮੀਰ ਹਸਨ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ। ਹੋਰ ਪੜ੍ਹੋ : 
ਕਪਿਲ ਸ਼ਰਮਾ ਦੀ ਧੀ ਅਨਾਇਰਾ ਦਾ ਕਿਊਟ ਵੀਡੀਓ ਆਇਆ ਸਾਹਮਣੇ, ਤੁਰਨਾ ਸਿੱਖ ਰਹੀ ਅਨਾਇਰਾ ਪੀਟੀਸੀ ਪੰਜਾਬੀ ‘ਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਆਵਾਜ਼ ‘ਚ ਸ਼ਬਦ ਕੀਤਾ ਜਾਵੇਗਾ ਰਿਲੀਜ਼ Father-of-Sushant-Singh ਜਾਣਕਾਰੀ ਅਨੁਸਾਰ ਯਾਮਾਹਾ ਏਜੰਸੀ ਦੇ ਪ੍ਰੋਪਾਈਟਰ ਰਾਜਕੁਮਾਰ ਸਿੰਘ ਸਹਰਸਾ ਤੋਂ ਮਧੇਪੁਰਾ ਆਪਣੇ ਸ਼ੋਅ ਰੂਮ ਨੂੰ ਖੋਲ੍ਹਣ ਜਾ ਰਹੇ ਸੀ। sushant-singh-jpg ਇਸੇ ਦੌਰਾਨ ਅਣਪਛਾਤੇ ਅਪਰਾਧੀਆਂ ਨੇ ਸਹਰਸਾ-ਮਧੇਪੁਰਾ ਮਾਰਗ 'ਤੇ ਸਬੈਲਾ ਨੇੜੇ ਉਕਤ ਦੋਵਾਂ ਨੌਜਵਾਨਾਂ ਦੀ ਕਾਰ ਨੂੰ ਓਵਰਟੇਕ ਕਰ ਦਿੱਤਾ ਅਤੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ।  

0 Comments
0

You may also like