ਗਾਇਕ ਕੁਲਵਿੰਦਰ ਢਿੱਲੋਂ ਦਾ ਪੁੱਤਰ ਅਰਮਾਨ ਵੀ ਪਿਤਾ ਵਾਂਗ ਬੁਲੰਦ ਅਵਾਜ਼ ਦਾ ਹੈ ਮਾਲਕ,ਵੇਖੋ ਪਰਫਾਰਮੈਂਸ ਦਾ ਵੀਡੀਓ

written by Shaminder | April 27, 2019

ਮਰਹੂਮ ਕੁਲਵਿੰਦਰ ਢਿੱਲੋਂ ਦਾ ਪੁੱਤਰ ਅਰਮਾਨ ਢਿੱਲੋਂ ਵੀ ਉਨ੍ਹਾਂ ਵਾਂਗ ਗਾਇਕੀ 'ਚ ਆਪਣੀ ਕਿਸਮਤ ਆਜ਼ਮਾ ਰਿਹਾ ਹੈ ਅਤੇ ਅਖਾੜਿਆਂ 'ਚ ਉਹ ਅਕਸਰ ਆਪਣੀ ਪਰਫਾਰਮੈਂਸ ਦਿੰਦਾ ਰਹਿੰਦਾ ਹੈ । ਉਨ੍ਹਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ । ਜਿਸ 'ਚ ਉਹ ਕਿਸੇ ਥਾਂ 'ਤੇ ਪਰਫਾਰਮੈਂਸ ਦੇ ਰਹੇ ਹਨ । ਉਨ੍ਹਾਂ ਦਾ ਇਹ ਵੀਡੀਓ ਕਿਸੇ ਅਖਾੜੇ ਦਾ ਹੈ ,ਜਿੱਥੇ ਉਹ ਆਪਣੇ ਪਿਤਾ ਕੁਲਵਿੰਦਰ ਢਿੱਲੋਂ ਦਾ ਗਾਇਆ ਗੀਤ ਗਾ ਕੇ ਸੁਣਾ ਰਹੇ ਹਨ । ਹੋਰ ਵੇਖੋ :ਮੌਤ ਵਾਲੇ ਦਿਨ ਕੁਲਵਿੰਦਰ ਢਿੱਲੋਂ ਆਪਣੇ ਪਰਿਵਾਰ ਨਾਲ ਕੀ ਵਾਅਦਾ ਕਰਕੇ ਗਏ ਸਨ,ਵੇਖੋ ਵੀਡਿਓ https://www.youtube.com/watch?v=suTYTcD7Ano ਦੱਸ ਦਈਏ ਕਿ ਪੰਜਾਬੀ ਗਾਇਕੀ ਦੇ ਇਸ ਸਿਰਮੌਰ ਸਿਤਾਰੇ ਕੁਲਵਿੰਦਰ ਢਿੱਲੋਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਸਨ । ਪਰ ਇੱਕ ਹਾਦਸੇ 'ਚ ਉਨ੍ਹਾਂ ਦੀ ਮੌਤ ਹੋ ਗਈ ਸੀ ।ਅੱਜ ਉਹ ਇਸ ਦੁਨੀਆ 'ਤੇ ਹੁੰਦੇ ਤਾਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹੁੰਦੇ ।

Kulwinder-Dhillon-With-Family Kulwinder-Dhillon-With-Family
ਬੇਸ਼ੱਕ ਉਹ ਅੱਜ ਇਸ ਦੁਨੀਆ 'ਤੇ ਨਹੀਂ ਹਨ,ਪਰ ਉਨ੍ਹਾਂ ਦੇ ਪੁੱਤਰ ਅਰਮਾਨ ਢਿੱਲੋਂ ਗਾਇਕੀ 'ਚ ਉਹੀ ਮੁਕਾਮ ਹਾਸਲ ਕਰਨ ਲਈ ਸੰਘਰਸ਼ ਕਰ ਰਹੇ ਨੇ । ਉਹ ਆਪਣੇ ਪਿਤਾ ਵਾਂਗ ਹੀ ਆਪਣੀ ਬੁਲੰਦ ਅਵਾਜ਼ 'ਚ ਗਾਉਂਦੇ ਨੇ ।
kulwinder dhillon family kulwinder dhillon family

0 Comments
0

You may also like