ਮਰਹੂਮ ਗਾਇਕ ਰਾਜ ਬਰਾੜ ਦਾ ਗੀਤ ‘ਚੰਡੀਗੜ੍ਹ ਡਰਾਪ ਆਊਟ’ ਰਿਲੀਜ਼

written by Shaminder | September 25, 2021

ਮਰਹੂਮ ਗਾਇਕ ਰਾਜ ਬਰਾੜ (Raj Brar ) ਦੇ ਜਿਸ ਗੀਤ ਦਾ ਬੇਸਬਰੀ ਦੇ ਨਾਲ ਸਰੋਤਿਆਂ ਨੂੰ ਇੰਤਜ਼ਾਰ ਸੀ । ਜੀ ਹਾਂ ਰਾਜ ਬਰਾੜ ਦੀ ਆਵਾਜ਼ ‘ਚ ਗੀਤ ‘ਚੰਡੀਗੜ੍ਹ ਡਰਾਪ ਆਊਟ’ (Chandigarh Drop Out)  ਰਿਲੀਜ਼  ਹੋ ਚੁੱਕਿਆ ਹੈ ।ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਚੇਤ ਸਿੰਘ ਨੇ ਅਤੇ ਬੋਲ ਲਿਖੇ ਹਨ ਮੱਟ ਸ਼ੇਰੋਂਵਾਲਾ ਨੇ । ਫੀਚਰਿੰਗ ‘ਚ ਮਰਹੂਮ ਗਾਇਕ ਦੀ ਧੀ ਸਵੀਤਾਜ ਬਰਾੜ ਨਜ਼ਰ ਆ ਰਹੀ ਹੈ । ਇਸ ਗੀਤ ‘ਚ ਚੰਡੀਗੜ ‘ਚ ਪੜ੍ਹਨ ਵਾਲੇ ਯੰਗਸਟਰ ਦੀ ਗੱਲ ਕੀਤੀ ਗਈ ਹੈ ।

Raj brar song -min Image From Raj Brar song

ਹੋਰ ਪੜ੍ਹੋ : ਰੌਸ਼ਨ ਸਿੰਘ ਸੋਢੀ ਦੇ ਸਿਰ ’ਤੇ ਸੀ ਬਹੁਤ ਸਾਰਾ ਕਰਜ਼ਾ, ਕਰਜ਼ ਉਤਾਰਨ ਲਈ ਕਰਨਾ ਪਿਆ ਇਹ ਕੰਮ

ਇਹ ਗੀਤ ਸਰੋਤਿਆਂ ਨੂੰ ਵੀ ਪਸੰਦ ਆ ਰਿਹਾ ਹੈ ਅਤੇ ਸਵੀਤਾਜ ਬਰਾੜ ਦੇ ਅੰਦਾਜ਼ ਨੂੰ ਵੀ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਮਰਹੂਮ ਗਾਇਕ ਦਾ ਇਸ ਤੋਂ ਪਹਿਲਾਂ ਗੀਤ ‘ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ’ ਕਾਫੀ ਪਸੰਦ ਕੀਤਾ ਗਿਆ ਸੀ ।

ਰਾਜ ਬਰਾੜ ਦਾ ਇਹ ਗੀਤ ਅਨਰਿਲੀਜ਼ ਸੀ, ਜਿਸ ਨੂੰ ਕਿ ਹੁਣ ਰਿਲੀਜ਼ ਕੀਤਾ ਗਿਆ ਹੈ । ਮਰਹੂਮ ਗਾਇਕ ਰਾਜ ਬਰਾੜ ਬੇਸ਼ੱਕ ਇਸ ਦੁਨੀਆ ‘ਚ ਨਹੀਂ ਹੈ ।

Sweetaj -min image From Raj brar song

ਪਰ ਉਨ੍ਹਾਂ ਦੇ ਸੁਫ਼ਨਿਆਂ ਨੂੰ ਪੂਰਾ ਕਰ ਰਹੀ ਹੈ ਉਨ੍ਹਾਂ ਦੀ ਧੀ ਸਵੀਤਾਜ ਬਰਾੜ ।ਸਵੀਤਾਜ ਬਰਾੜ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਵੀ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਸਰਗਰਮ ਹਨ ।ਉਹ ਕਈ ਫ਼ਿਲਮਾਂ ‘ਚ ਵੀ ਨਜ਼ਰ ਆ ਰਹੀ ਹੈ । ਸਿੱਧੂ ਮੂਸੇਵਾਲਾ ਦੀ ਫ਼ਿਲਮਾਂ ‘ਚ ਵੀ ਉਹ ਦਿਖਾਈ ਦੇਣਗੇ । ਇਸ ਤੋਂ ਇਲਾਵਾ ਹੋਰ ਵੀ ਕਈ ਪ੍ਰਾਜੈਕਟਸ ‘ਚ ਉਹ ਕੰਮ ਕਰ ਰਹੇ ਹਨ ।

 

0 Comments
0

You may also like