ਸਵਰਗਵਾਸੀ ਗਾਇਕ ਸ਼ੌਕਤ ਅਲੀ ਅਤੇ ਵਨੀਤ ਖ਼ਾਨ ਦਾ ਗੀਤ ‘ਲਾਜ’ ਰਿਲੀਜ਼

written by Shaminder | January 14, 2021

ਸਵਰਗਵਾਸੀ ਗਾਇਕ ਸ਼ੌਕਤ ਅਲੀ ਦਾ ਆਖਰੀ ਗੀਤ ਪੀਟੀਸੀ ਰਿਕਾਰਡਜ਼ ਵੱਲੋਂ ਰਿਲੀਜ਼ ਕਰ ਦਿੱਤਾ ਗਿਆ ਹੈ । ਇਸ ਗੀਤ ‘ਚ ਉਨ੍ਹਾਂ ਦਾ ਸਾਥ ਵਨੀਤ ਖ਼ਾਨ ਨੇ ਦਿੱਤਾ ਹੈ ।ਗੀਤ ਦੇ ਬੋਲ ਸ਼ੌਕਤ ਕੈਲੋਂ ਨੇ ਲਿਖੇ ਨੇ ਜਦੋਂਕਿ ਮਿਊਜ਼ਿਕ ਲਾਲ ਕਮਲ ਨੇ ਦਿੱਤਾ ਹੈ ।ਗੀਤ ਨੂੰ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ‘ਲਾਜ’ ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਹੈ । shaukat ali ਇਸ ਗੀਤ ‘ਚ ਇਸ਼ਕ ਹਕੀਕੀ ਦੀ ਗੱਲ ਕੀਤੀ ਗਈ ਹੈ, ਕਿ ਜੇ ਕਿਸੇ ਦੇ ਨਾਲ ਦਿਲੋਂ ਪਿਆਰ ਹੁੰਦਾ ਹੈ ਅਤੇ ਕੋਈ ਪ੍ਰੇਮੀ ਜਾਂ ਪ੍ਰੇਮਿਕਾ ਆਪਣੇ ਪਿਆਰ ਨੂੰ ਰੱਬ ਵਾਂਗ ਪੂਜਦਾ ਹੈ ਤਾਂ ਉਹ ਪਿਆਰ ਉਸ ਨੂੰ ਜ਼ਰੂਰ ਮਿਲਦਾ ਹੈ । ਹੋਰ ਪੜ੍ਹੋ : ਪੀਟੀਸੀ ਪੰਜਾਬੀ ‘ਤੇ ਸਵਰਗੀ ਸ਼ੌਕਤ ਅਲੀ ਅਤੇ ਵਨੀਤ ਖ਼ਾਨ ਦੀ ਆਵਾਜ਼ ‘ਚ ਰਿਲੀਜ਼ ਹੋਵੇਗਾ ਗੀਤ
shaukat ali ਪੀਟੀਸੀ ਰਿਕਾਰਡਜ਼ ਵੱਲੋਂ ਆਏ ਦਿਨ ਨਵੇਂ ਨਵੇਂ ਗੀਤ ਰਿਲੀਜ਼ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਗੀਤਾਂ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।ਇਸ ਗੀਤ ਨੂੰ ਤੁਸੀਂ ਪੀਟੀਸੀ ਪੰਜਾਬੀ ਦੇ ਨਾਲ ਨਾਲ ਪੀਟੀਸੀ ਚੱਕ ਦੇ ਅਤੇ ਪੀਟੀਸੀ ਰਿਕਾਰਡਜ਼ ਦੇ ਯੂਟਿਊਬ ਚੈਨਲ ‘ਤੇ ਸੁਣ ਸਕਦੇ ਹੋ । shaukat-ali-73 ਇਸ ਪਹਿਲਾਂ ਦੀ ਗੱਲ ਕਰੀਏ ਤਾਂ ਮਰਹੂਮ ਸ਼ੌਕਤ ਅਲੀ ਨੇ ਕਈ ਗੀਤ ਗਾਏ ਹਨ ਜੋ ਕਿ ਸਰੋਤਿਆਂ ‘ਚ ਕਾਫੀ ਮਕਬੂਲ ਹੋਏ ਸਨ ।ਇਹ ਸਵਰਗੀ ਸ਼ੌਕਤ ਅਲੀ ਦਾ ਆਖਰੀ ਗੀਤ ਹੈ ਜੋ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਹੋਇਆ।

0 Comments
0

You may also like