Advertisment

ਨਿੰਜਾ,ਵਾਮੀਕਾ ਗੱਬੀ ਤੇ ਜੱਸ ਬਾਜਵਾ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ 'ਦੂਰਬੀਨ' ਦੀ ਜਲਦ ਸਾਹਮਣੇ ਆਵੇਗੀ ਪਹਿਲੀ ਝਲਕ

author-image
By Aaseen Khan
New Update
ਨਿੰਜਾ,ਵਾਮੀਕਾ ਗੱਬੀ ਤੇ ਜੱਸ ਬਾਜਵਾ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ 'ਦੂਰਬੀਨ' ਦੀ ਜਲਦ ਸਾਹਮਣੇ ਆਵੇਗੀ ਪਹਿਲੀ ਝਲਕ
Advertisment
ਪੰਜਾਬੀ ਫ਼ਿਲਮ ਦੂਰਬੀਨ ਜਿਸ 'ਚ ਨਿੰਜਾ, ਵਾਮੀਕਾ ਗੱਬੀ ਅਤੇ ਗਾਇਕ ਜੱਸ ਬਾਜਵਾ ਮੁੱਖ ਭੂਮਿਕਾ 'ਚ ਹਨ। ਬਹੁਤ ਜਲਦ ਇਸ ਫ਼ਿਲਮ ਦੇ ਟੀਜ਼ਰ ਟਰੇਲਰ ਅਤੇ ਪੋਸਟਰਜ਼ ਸਾਹਮਣੇ ਆਉਣ ਵਾਲੇ ਹਨ। ਇਸ਼ਾਨ ਚੋਪੜਾ ਦੇ ਨਿਰਦੇਸ਼ਨ 'ਚ ਫ਼ਿਲਮਾਈ ਗਈ ਇਹ ਫ਼ਿਲਮ ਉਸ ਪਿੰਡ ਦੇ ਲੋਕਾਂ ਦੀ ਕਹਾਣੀ ਹੈ ਜਿੱਥੇ ਜ਼ਿਆਦਾਤਰ ਲੋਕ ਸ਼ਰਾਬ ਵੇਚਣ ਦਾ ਕੰਮ ਕਰਦੇ ਹਨ। Doorbeen latest Punjabi movie Doorbeen latest Punjabi movie ਦੱਸ ਦਈਏ ਦੂਜੀ ਵਾਰ ਇਸ ਫ਼ਿਲਮ ਦੀ ਰਿਲੀਜ਼ ਤਰੀਕ ਚ ਬਦਲਾਅ ਕੀਤਾ ਗਿਆ ਸੀ। ਪਹਿਲਾਂ ਫ਼ਿਲਮ ਦੀ ਰਿਲੀਜ਼ ਤਰੀਕ 17 ਮਈ ਸੀ, ਫਿਰ ਬਦਲ ਕੇ 27 ਸਤੰਬਰ ਕਰ ਦਿੱਤੀ ਗਈ। ਇਹ ਫਿਲਮ ਆਜ਼ਾਦ ਪਰਿੰਦੇ ਫ਼ਿਲਮਜ਼ ਦੇ ਬੈਨਰ ਹੇਠ ਬਣਾਈ ਜਾ ਰਹੀ ਹੈ ਜਿਸ ਦੀ ਕਹਾਣੀ ਲਿਖੀ ਹੈ ਸੁਖਰਾਜ ਸਿੰਘ ਨੇ।
Advertisment
ਹੋਰ ਵੇਖੋ : ਜ਼ਿੰਦਗੀ ਦੇ ਹਰ ਇੱਕ ਰੰਗ ਤੋਂ ਵਾਕਿਫ ਕਰਵਾਉਂਦਾ ਹੈ 'ਅਰਦਾਸ ਕਰਾਂ' ਫ਼ਿਲਮ ਦਾ ਇਹ ਗੀਤ
ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ ਸੁਖਰਾਜ ਰੰਧਾਵਾ, ਜੁਗਰਾਜ ਬੱਲ, ਯਾਦਵਿੰਦਰ ਵਿਰਕ।ਇਸ ਫ਼ਿਲਮ 'ਚ ਰੁਪਿੰਦਰ ਰੂਪੀ, ਹੌਬੀ ਧਾਲੀਵਾਲ, ਯੋਗਰਾਜ ਸਿੰਘ, ਕਰਮਜੀਤ ਅਨਮੋਲ, ਗੁਰਪ੍ਰੀਤ ਭੰਗੂ, ਗੁਰਮੀਤ ਸਾਜਨ, ਹਾਰਬੀ ਸੰਘਾ ਅਤੇ ਜੈਸਮੀਨ ਬਾਜਵਾ ਤੋਂ ਇਲਾਵਾ ਹੋਰ ਕਈ ਦਮਦਾਰ ਕਲਾਕਾਰ ਨਜ਼ਰ ਆਉਣਗੇ।
Advertisment

Stay updated with the latest news headlines.

Follow us:
Advertisment
Advertisment
Latest Stories
Advertisment