ਨਿੰਜਾ,ਵਾਮੀਕਾ ਗੱਬੀ ਤੇ ਜੱਸ ਬਾਜਵਾ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ 'ਦੂਰਬੀਨ' ਦੀ ਜਲਦ ਸਾਹਮਣੇ ਆਵੇਗੀ ਪਹਿਲੀ ਝਲਕ

Written by  Aaseen Khan   |  July 26th 2019 01:25 PM  |  Updated: July 26th 2019 01:26 PM

ਨਿੰਜਾ,ਵਾਮੀਕਾ ਗੱਬੀ ਤੇ ਜੱਸ ਬਾਜਵਾ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ 'ਦੂਰਬੀਨ' ਦੀ ਜਲਦ ਸਾਹਮਣੇ ਆਵੇਗੀ ਪਹਿਲੀ ਝਲਕ

ਪੰਜਾਬੀ ਫ਼ਿਲਮ ਦੂਰਬੀਨ ਜਿਸ 'ਚ ਨਿੰਜਾ, ਵਾਮੀਕਾ ਗੱਬੀ ਅਤੇ ਗਾਇਕ ਜੱਸ ਬਾਜਵਾ ਮੁੱਖ ਭੂਮਿਕਾ 'ਚ ਹਨ। ਬਹੁਤ ਜਲਦ ਇਸ ਫ਼ਿਲਮ ਦੇ ਟੀਜ਼ਰ ਟਰੇਲਰ ਅਤੇ ਪੋਸਟਰਜ਼ ਸਾਹਮਣੇ ਆਉਣ ਵਾਲੇ ਹਨ। ਇਸ਼ਾਨ ਚੋਪੜਾ ਦੇ ਨਿਰਦੇਸ਼ਨ 'ਚ ਫ਼ਿਲਮਾਈ ਗਈ ਇਹ ਫ਼ਿਲਮ ਉਸ ਪਿੰਡ ਦੇ ਲੋਕਾਂ ਦੀ ਕਹਾਣੀ ਹੈ ਜਿੱਥੇ ਜ਼ਿਆਦਾਤਰ ਲੋਕ ਸ਼ਰਾਬ ਵੇਚਣ ਦਾ ਕੰਮ ਕਰਦੇ ਹਨ।

Doorbeen latest Punjabi movie Doorbeen latest Punjabi movie

ਦੱਸ ਦਈਏ ਦੂਜੀ ਵਾਰ ਇਸ ਫ਼ਿਲਮ ਦੀ ਰਿਲੀਜ਼ ਤਰੀਕ ਚ ਬਦਲਾਅ ਕੀਤਾ ਗਿਆ ਸੀ। ਪਹਿਲਾਂ ਫ਼ਿਲਮ ਦੀ ਰਿਲੀਜ਼ ਤਰੀਕ 17 ਮਈ ਸੀ, ਫਿਰ ਬਦਲ ਕੇ 27 ਸਤੰਬਰ ਕਰ ਦਿੱਤੀ ਗਈ। ਇਹ ਫਿਲਮ ਆਜ਼ਾਦ ਪਰਿੰਦੇ ਫ਼ਿਲਮਜ਼ ਦੇ ਬੈਨਰ ਹੇਠ ਬਣਾਈ ਜਾ ਰਹੀ ਹੈ ਜਿਸ ਦੀ ਕਹਾਣੀ ਲਿਖੀ ਹੈ ਸੁਖਰਾਜ ਸਿੰਘ ਨੇ।

ਹੋਰ ਵੇਖੋ : ਜ਼ਿੰਦਗੀ ਦੇ ਹਰ ਇੱਕ ਰੰਗ ਤੋਂ ਵਾਕਿਫ ਕਰਵਾਉਂਦਾ ਹੈ 'ਅਰਦਾਸ ਕਰਾਂ' ਫ਼ਿਲਮ ਦਾ ਇਹ ਗੀਤ

ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ ਸੁਖਰਾਜ ਰੰਧਾਵਾ, ਜੁਗਰਾਜ ਬੱਲ, ਯਾਦਵਿੰਦਰ ਵਿਰਕ।ਇਸ ਫ਼ਿਲਮ 'ਚ ਰੁਪਿੰਦਰ ਰੂਪੀ, ਹੌਬੀ ਧਾਲੀਵਾਲ, ਯੋਗਰਾਜ ਸਿੰਘ, ਕਰਮਜੀਤ ਅਨਮੋਲ, ਗੁਰਪ੍ਰੀਤ ਭੰਗੂ, ਗੁਰਮੀਤ ਸਾਜਨ, ਹਾਰਬੀ ਸੰਘਾ ਅਤੇ ਜੈਸਮੀਨ ਬਾਜਵਾ ਤੋਂ ਇਲਾਵਾ ਹੋਰ ਕਈ ਦਮਦਾਰ ਕਲਾਕਾਰ ਨਜ਼ਰ ਆਉਣਗੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network