'ਕੁੜ੍ਹਮਾਈਆਂ' ਦਾ ਕਾਊਂਟਡਾਊਨ ਸ਼ੁਰੂ,ਕੱਲ੍ਹ ਹੋਵੇਗੀ ਰਿਲੀਜ਼ 

Written by  Shaminder   |  September 13th 2018 07:30 AM  |  Updated: September 13th 2018 07:30 AM

'ਕੁੜ੍ਹਮਾਈਆਂ' ਦਾ ਕਾਊਂਟਡਾਊਨ ਸ਼ੁਰੂ,ਕੱਲ੍ਹ ਹੋਵੇਗੀ ਰਿਲੀਜ਼ 

ਹਰਜੀਤ ਹਰਮਨ ਅਤੇ ਜਪਜੀ ਖਹਿਰਾ ਦੀ ਫਿਲਮ 'ਕੁੜ੍ਹਮਾਈਆਂ' ਕੱਲ ਰਿਲੀਜ਼ ਹੋਣ ਜਾ ਰਹੀ ਹੈ । ਇਸ ਫਿਲਮ ਨੂੰ ਲੈ ਕੇ ਫਿਲਮ ਦੀ ਸਟਾਰਕਾਸਟ ਲਗਾਤਾਰ ਸੋਸ਼ਲ ਮੀਡੀਆ ਦਾ ਸਹਾਰਾ ਲੈ ਕੇ ਫਿਲਮ ਦੀ ਪ੍ਰਮੋਸ਼ਨ ਕਰ ਰਹੀ ਹੈ । ਉੱਥੇ ਹੀ ਫਿਲਮ ਦੇ ਕਲਾਕਾਰ ਲੋਕਾਂ ਨੂੰ ਵੱਡੀ ਗਿਣਤੀ 'ਚ ਚੌਦਾਂ ਸਤੰਬਰ ਨੂੰ ਸਿਨੇਮਾ ਘਰਾਂ 'ਚ ਪਹੁੰਚ ਕੇ ਫਿਲਮ ਵੇਖਣ ਦੀ ਅਪੀਲ ਕਰ ਰਹੇ ਨੇ ।ਫਿਲਮ 'ਚ ਕੰਮ ਕਰ ਰਹੇ ਅਦਾਕਾਰ ਹਾਰਬੀ ਸੰਘਾ ਨੇ ਵੀ ਲੋਕਾਂ ਨੂੰ ਚੌਦਾਂ ਸਤੰਬਰ ਨੂੰ ਵੱਡੀ ਗਿਣਤੀ 'ਚ ਸਿਨੇਮਾ ਘਰ 'ਚ ਪਹੁੰਚ ਕੇ ਫਿਲਮ ਵੇਖਣ ਦੀ ਅਪੀਲ ਕੀਤੀ ਹੈ ।

ਹੋਰ ਵੇਖੋ : ਨਿਰਮਲ ਰਿਸ਼ੀ ਨੇ ‘ਕੁੜ੍ਹਮਾਈਆਂ’ ਵੇਖਣ ਦੀ ਕੀਤੀ ਅਪੀਲ

https://www.instagram.com/p/BnoI98pFYEL/?hl=en&taken-by=thejapjikhaira

ਇਸ ਵੀਡਿਓ ਨੂੰ ਫਿਲਮ 'ਚ ਮੁੱਖ ਅਦਾਕਾਰਾ ਦੇ ਤੌਰ ਤੇ ਕੰਮ ਕਰਨ ਵਾਲੀ ਜਪਜੀ ਖਹਿਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ । ਉੱਥੇ ਹੀ ਅਦਾਕਾਰਾ ਮੈਂਡੀ ਤੱਖੜ ਨੇ ਵੀ ਫਿਲਮ ਦੀ ਸਟਾਰਕਾਸਟ ਨੂੰ ਫਿਲਮ ਲਈ ਵਧਾਈ ਦਿੱਤੀ ਹੈ ਅਤੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਇਸ ਫਿਲਮ ਨੂੰ ਵੇਖਣ ਦੀ ਅਪੀਲ ਕੀਤੀ ਹੈ । ਇਸ ਵੀਡਿਓ ਨੂੰ ਜਪਜੀ ਖਹਿਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ ।

https://www.instagram.com/p/Bnp9wLbgjFo/?hl=en&taken-by=thejapjikhaira

ਇਸ ਫਿਲਮ 'ਚ ਹਰਜੀਤ ਹਰਮਨ ,ਜਪਜੀ ਖਹਿਰਾ ਮੁੱਖ ਕਿਰਦਾਰ ਨਿਭਾ ਰਹੇ ਨੇ ,ਜਦਕਿ ਬੀਐੱਨ ਸ਼ਰਮਾ ,ਨਿਰਮਲ ਰਿਸ਼ੀ,ਅਨੀਤਾ ਦੇਵਗਨ ਵੀ ਇਸ ਫਿਲਮ 'ਚ ਦਰਸ਼ਕਾਂ ਦਾ ਮਨੋਰੰਜਨ ਕਰਨਗੇ । ਇਹ ਫਿਲਮ ਚੌਦਾਂ ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ । ਹਰਜੀਤ ਹਰਮਨ ਨੂੰ ਇਸ ਫਿਲਮ ਤੋਂ ਕਾਫੀ ਉਮੀਦਾਂ ਨੇ ।ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ । ਹਰਜੀਤ ਹਰਮਨ ਅਜਿਹੇ ਗਾਇਕ ਨੇ ਜੋ ਆਪਣੀ ਸਾਫ ਸੁਥਰੀ ਗਾਇਕੀ ਕਰਕੇ ਜਾਣੇ ਜਾਂਦੇ ਨੇ ਅਤੇ ਇਸ ਤੋਂ ਪਹਿਲਾਂ ਉਹ 'ਪੰਜਾਬ', 'ਤਰੀਕਾਂ', 'ਜੱਟ ਚੌਵੀ ਕੈਰੇਟ ਦੇ' ਅਤੇ 'ਮਾਏਂ ਨੀ ਮਾਏਂ' ਵਰਗੇ ਹਿੱਟ ਗੀਤ ਗਾ ਚੁੱਕੇ ਨੇ ਅਤੇ ਹੁਣ ਉਹ ਫਿਲਮ 'ਕੁੜ੍ਹਮਾਈਆਂ' ਰਾਹੀਂ ਪਾਲੀਵੁੱਡ 'ਚ ਧੁੰਮਾਂ ਪਾਉਣ ਆ ਰਹੇ ਨੇ। ਫਿਲਮ 'ਚ ਰੋਮਾਂਡ ,ਕਮੇਡੀ ਅਤੇ ਡਰਾਮਾ ਸਭ ਕੁਝ ਦਰਸ਼ਕਾਂ ਨੂੰ ਵੇਖਣ ਲਈ ਮਿਲੇਗਾ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network