ਗੈਰੀ ਸੰਧੂ ਆਪਣੇ ਨਵੇਂ ਗੀਤ ਕਰਕੇ ਆਏ ਸੁਰਖੀਆਂ 'ਚ

Written by  Gourav Kochhar   |  April 02nd 2018 06:04 AM  |  Updated: April 02nd 2018 06:04 AM

ਗੈਰੀ ਸੰਧੂ ਆਪਣੇ ਨਵੇਂ ਗੀਤ ਕਰਕੇ ਆਏ ਸੁਰਖੀਆਂ 'ਚ

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮਜ਼ਦ ਗਾਇਕ ਗੈਰੀ ਸੰਧੂ ਦੀ ਆਵਾਜ਼ ਹੁਣ ਅਗਲੇ ਕੁਝ ਦਿਨਾਂ ਲਈ ਯੂ-ਟੀਊਬ ਤੇ ਗੂੰਜਦੀ ਸੁਣਾਇ ਦੇਵੇਗੀ | ਹਾਲ ਹੀ ਚ ਉਨ੍ਹਾਂ ਦਾ ਗੀਤ ਓਲਾ ਓਲਾ ਰਿਲੀਜ਼ ਹੋਇਆ ਜੋ ਕਿ ਸਭ ਨੂੰ, ਖਾਸਕਰ ਕੁੜੀਆਂ ਨੂੰ ਖੂਬ ਪਸੰਦ ਆ ਰਿਹਾ ਹੈ | ਇਹ ਗੀਤ ਯੂ-ਟੀਊਬ ਤੇ ਟਰੇਂਡ ਕਰ ਰਿਹਾ ਹੈ ਤੇ ਇਸ ਗੀਤ ਨੇ ੧ ਦਿਨ ਵਿਚ ਹੀ ੨.੧ ਲੱਖ ਵਿਊਜ਼ ਦੀ ਗਿਣਤੀ ਨੂੰ ਪਾਰ ਕਰ ਗਿਆ ਹੈ | ਇਸ ਗਾਣੇ ਵਿਚ ਪੌਪ ਮਿਊਜ਼ਿਕ ਬੀਟਸ ਹਨ ਅਤੇ ਗੀਤ ਔਰਤਾਂ ਨੂੰ ਉਨ੍ਹਾਂ ਦੇ ਸੁੰਦਰਤਾ ਲਈ ਸ਼ਲਾਘਾ ਕਰਦਾ ਹੈ |

ਗੀਤ ਦੀ ਵੀਡੀਓ ਵਿੱਚ ਗੈਰੀ ਆਪਣੇ ਆਪ ਨੂੰ ਸੈਲਫੀ ਕੈਮਰਾ ਤੇ ਰਿਕਾਰਡ ਕਰਦੇ ਹੋਏ ਦਿੱਖ ਰਹੇ ਹਨ | ਨਾਲ ਹੀ ਘੁੰਮਦੇ ਹੋਏ ਉਹ ਵੱਖ-ਵੱਖ ਸਥਾਨਾਂ ਤੇ ਆਪਣੇ ਨੇੜੇ ਦੇ ਲੋਕਾਂ ਨੂੰ ਤੇ ਉਨ੍ਹਾਂ ਦੇ ਮਜ਼ੇਦਾਰ ਪਲਾਂ ਨੂੰ ਸਾਂਝਾ ਨੂੰ ਕੈਪਚਰ ਕਰ ਰਹੇ ਹਨ | ਦਸ ਦੇਈਏਕਿ ਗੀਤ ਸਰੋਤਿਆਂ ਨੂੰ ਖਾਸਕਰ ਗੈਰੀ ਦੇ ਫੈਨਸ ਨੂੰ ਬਹੁਤ ਪਸੰਦ ਆ ਰਿਹਾ ਹੈ | ਗਾਣੇ ਦੀ ਵਿਡੀਓ ਦਿਲਚਸਪ ਹੈ ਅਤੇ ਬੀਟਸ ਸ਼ਾਨਦਾਰ ਹਨ |

ola ola by garry sandhu

Latest Punjabi Song of Garry Sandhu - OLA OLA:

ਗੀਤ ਦੇ ਬੋਲ ਪੰਜਾਬੀ 'ਬੋਲੀਆਂ' ਨੂੰ ਨੂੰ ਇਕ ਦੇਸੀ ਛੋਹ ਦੇ ਰਹੇ ਹਨ | ਗੈਰੀ ਨੇ ਗੀਤ ਦੇ ਵੀਡੀਓ ਦੇ ਅਖੀਰ ਵਿਚ ਆਪਣੇ ਪ੍ਰਸ਼ੰਸਕਾਂ ਨਾਲ ਇਕ ਸੰਦੇਸ਼ ਸਾਂਝਾ ਕੀਤਾ ਜਿਸ ਵਿਚ ਕਿਹਾ ਗਿਆ ਹੈ ਕਿ "ਜ਼ਿੰਦਗੀ ਬਹੁਤ ਸੁੰਦਰ ਹੈ, ਉਸਦੀ ਮੌਜ ਲਓ"| ਗੀਤ ਦੇ ਬੋਲ ਆਪ ਗੈਰੀ ਸੰਧੂ ਦੁਆਰਾ ਲਿਖੇ ਗਏ ਹਨ ਨਾਲ ਹੀ ਗਾਣੇ ਦੀ ਵੀਡੀਓ ਦਾ ਨਿਰਦੇਸ਼ਨ ਵੀ ਆਪ ਗੈਰੀ ਨੇ ਹੀ ਕੀਤਾ ਹੈ | ਇਹ ਗੀਤ ਐਮ.ਸੀ ਫਿਉਟੀ ਦੇ ਗਾਣੇ 'ਬਮ ਬਮ ਟਮ ਟਮ' ਤੋਂ ਪ੍ਰੇਰਿਤ ਹੈ, ਜਿਸ ਨੂੰ ਯੂ ਟੀਊਬ ਤੇ 759 ਮਿਲੀਅਨ ਤੋਂ ਵੱਧ ਵਿਊਜ਼ ਹਾਸਲ ਹਨ |

ola ola new song

ਗੈਰੀ ਹਮੇਸ਼ਾ ਆਪਣੇ ਪ੍ਰਸ਼ੰਸਕਾਂ ਨੂੰ ਆਪਣੀ ਨਵੀਂ ਦਿੱਖ ਤੇ ਸੋਚ ਨਾਲ ਹੈਰਾਨ ਕਰਦੇ ਹਨ | ਹੁਣ ਗੈਰੀ ਦੇ ਲਗਾਤਾਰ ਚਾਰ ਗੀਤ ਓਲਾ ਓਲਾ, ਢੋਲ, ਯੇਹ ਬੇਬੀ, ਗੈਰੀ ਸੰਧੂ ਕ੍ਰਮਵਾਰ 1, 2, 3 ਅਤੇ 4 ਅਪਰੈਲ 2018 ਨੂੰ ਰਿਲੀਜ਼ ਹੋਣਗੇ | ਗੈਰੀ ਹਮੇਸ਼ਾ ਹੀ ਆਪਣੇ ਗਾਣਿਆਂ ਨਾਲ ਨਵੇਂ ਤਜਰਬੇ ਕਰਦੇ ਹਨ ਜੋਕਿ ਕਿਸੇ ਵੀ ਕਲਾਕਾਰ ਲਈ ਬਹੁਤ ਮਹੱਤਵਪੂਰਨ ਹੈ | ਓਲਾ ਓਲਾ ਹੁਣ ਸਾਡੀ ਪਲੇਲਿਸਟ ਚ ਸ਼ਾਮਿਲ ਹੋ ਚੁਕਿਆ ਹੈ, ਹੁਣ ਦੇਖਣਾ ਇਹ ਹੈ ਕਿ ਗੈਰੀ ਦੇ ਆਉਣ ਵਾਲੇ ਟਰੈਕ ਕਿੰਨਾ ਕੁ ਦਿਲ ਜਿੱਤ ਪਾਉਂਦੇ ਨੇ |

garry sandhu mandy takhar


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network