‘ਇਸ਼ਕਾ’ ਫਿਲਮ ਦੇ ਟਾਈਟਲ ਟ੍ਰੈਕ ‘ਚ ਲੱਗਿਆ ਅਖਿਲ ਦੀ ਆਵਾਜ਼ ਦਾ ਤੜਕਾ By Lajwinder kaur 19 Dec 2018 | Updated On 19 Dec 2018 18:27 IST in Punjabi Buzz New Update Advertisment ਪੰਜਾਬੀ ਇੰਡਸਟਰੀ ਦੇ ਹਰਮਨ ਸਿਤਾਰੇ ਜੋ ਕੇ ਜਲਦ ਹੀ ਆਉਣ ਵਾਲੀ ਮੂਵੀ ‘ਇਸ਼ਕਾ’ ‘ਚ ਨਜ਼ਰ ਆਉਣਗੇ। ਹਾਂ ਜੀ ਗੱਲ ਕਰ ਰਹੇ ਹਾਂ ਨਵੀਂ ਆਉਣ ਵਾਲੀ ਫਿਲਮ ‘ਇਸ਼ਕਾ’ ਦੀ ਜਿਸ ਨਾਇਕ ਨਵ ਬਾਜਵਾ ਜੋ ਕੇ ਬਤੌਰ ਨਿਰਦੇਸ਼ਕ ਆਪਣੀ ਪਹਿਲੀ ਮੂਵੀ ਲੈ ਕੇ ਆ ਰਹੇ ਹਨ।ਇਸ਼ਕਾ ਫਿਲਮ ‘ਚ ਨਵ ਬਾਜਵਾ ਤੋਂ ਇਲਾਵਾ ਪੀ.ਟੀ.ਸੀ. ਚੈਨਲ ਦੇ ਐਂਕਰ ਤੇ ‘ਮਿਸਟਰ ਪੰਜਾਬ-2015’ ਸ਼ੋਅ ਦਾ ਜੇਤੂ ਅਮਨ ਸਿੰਘ ਦੀਪ ਅਤੇ ਟੀਵੀ ਦੀ ਅਦਾਕਾਰਾ ਪਾਇਲ ਰਾਜਪੂਤ ਮੁੱਖ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ। Advertisment ਹੋਰ ਦੇਖੋ: ਰਾਜਵੀਰ ਜਵੰਦਾ ਕਿਸ ਨੂੰ ਰਾਣੀ ਵਿਕਟੋਰੀਆ ਬਣਾ ਕੇ ਰੱਖਣ ਦੀ ਗੱਲ ਕਰ ਰਹੇ ਨੇ, ਦੇਖੋ ਵੀਡੀਓ ਇਸ਼ਕਾ ਮੂਵੀ ਦਾ ਟਾਈਟਲ ਟ੍ਰੈਕ ਨੂੰ ਅਖਿਲ ਨੇ ਅਪਣੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਪੰਜਾਬੀ ਗਾਇਕ ਅਖਿਲ ਜੋ ਕੇ ਆਪਣੇ ਗੀਤ “ਖ਼ਾਬ” ਤੋਂ ਸਰੋਤਿਆਂ ਦੇ ਦਿਲਾਂ ‘ਚ ਥਾਂ ਬਣਾਉਣ ਤੋਂ ਬਾਅਦ ਪੰਜਾਬੀ ਇੰਡਸਟਰੀ ਨੂੰ ਬਹੁਤ ਸਾਰੇ ਹਿੱਟ ਗੀਤ ਦੇ ਚੁੱਕੇ ਹਨ। ਜੇ ਗੱਲ ਕਰੀਏ ਇਸ ਗੀਤ ਦੀ ਤਾਂ ਬਹੁਤ ਹੀ ਸੋਹਣਾ ਗਾਇਆ ਹੈ ਤੇ ਇਹ ਇੱਕ ਰੋਮਾਂਟਿਕ ਗੀਤ ਹੈ ਜਿਸ ‘ਚ ਇਸ਼ਕਾ ਨੂੰ ਬਿਆਨ ਕੀਤਾ ਗਿਆ ਹੈ। ਇਸ ਗੀਤ ਦੇ ਬੋਲ ਮਨਿੰਦਰ ਕੈਲੇ ਨੇ ਲਿਖੇ ਹਨ। .be&fbclid=IwAR1b7vJyGxf-rB081Kzmcg2NcOU-AJCLAfdG2v2mW_LN-hDFwBhJYV4USPs ਇਸ ਫ਼ਿਲਮ ‘ਚ ਸਵਿੰਦਰ ਮਾਹਲ, ਕਰਮਜੀਤ ਅਨਮੋਲ, ਡਾ: ਰਣਜੀਤ ਸਿੰਘ ,ਸਤਵੰਤ ਕੌਰ ਵਰਗੇ ਨਾਮਵਰ ਕਲਾਕਾਰ ਵੀ ਨਜ਼ਰ ਆਉਣਗੇ। ਇਸ ਮੂਵੀ ‘ਚ ਸਰੋਤਿਆਂ ਨੂੰ ਤਿਕੋਣੀ ਪ੍ਰੇਮ ਕਹਾਣੀ ਜਿਸ ‘ਚ ਮਨੁੱਖ ਦੀਆਂ ਮਾਨਸਿਕ ਬਿਰਤੀਆਂ ਦੇ ਵਖਰੇਵੇਂ ਨਾਲ ਪੈਦਾ ਹੋਈਆਂ ਪ੍ਰਸਥਿਤੀਆਂ ਨੂੰ ਪੇਸ਼ ਕੀਤਾ ਜਾਵੇਗਾ। ਦੱਸ ਦਈਏ ਕਿ ਇਸ਼ਕਾ ਮੂਵੀ ਦੀ ਸ਼ੂਟਿੰਗ ਚੰਡੀਗੜ੍ਹ, ਪਟਿਆਲਾ ਤੇ ਵਿਦੇਸ਼ ‘ਚ ਹੋਈ ਹੈ। ਫਿਲਮ ‘ਇਸ਼ਕਾ’ ਨੂੰ ਟਰਬਾਨੇਟਰ ਫਿਲਮਜ਼ ਦੇ ਬੈਨਰ ਹੇਠ ਬਣਾ ਗਈ ਹੈ। ਫ਼ਿਲਮ ਦੀ ਕਹਾਣੀ ਅਜੇ ਕੁਮਾਰ, ਸੰਵਾਦ ਤੇ ਪਟਕਥਾ ਜਸਰਾਜ ਭੱਟੀ ਨੇ ਲਿਖੀ ਹੈ। ਫ਼ਿਲਮ ਇਸ਼ਕਾ ਦਾ ਸੰਗੀਤ ਮਨੀ ਔਜਲਾ ਨੇ ਤਿਆਰ ਕੀਤਾ ਹੈ। #nav-bajwa #akhil #punjabi-film-ishqaa #aman-singh-deep Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article