ਸੋਨੂੰ ਸੋਹਲ ਦੀ ਆਵਾਜ਼ 'ਚ ਗੀਤ 'ਲੌਂਗ ਗਵਾਚਾ' ਹੋਇਆ ਰਿਲੀਜ਼

Written by  Shaminder   |  October 22nd 2019 10:14 AM  |  Updated: October 22nd 2019 11:25 AM

ਸੋਨੂੰ ਸੋਹਲ ਦੀ ਆਵਾਜ਼ 'ਚ ਗੀਤ 'ਲੌਂਗ ਗਵਾਚਾ' ਹੋਇਆ ਰਿਲੀਜ਼

ਪੀਟੀਸੀ ਰਿਕਾਰਡਜ਼ ਵੱਲੋਂ ਗਾਇਕਾ ਸੋਨੂੰ ਸੋਹਲ ਦੀ ਆਵਾਜ਼ 'ਚ ਗੀਤ 'ਲੌਂਗ ਗਵਾਚਾ' ਰਿਲੀਜ਼ ਕਰ ਦਿੱਤਾ ਗਿਆ ਹੈ । ਇਸ ਗੀਤ ਨੂੰ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਗੀਤ ਦੇ ਵੀਡੀਓ ਦੀ ਡਾਇਰੈਕਸ਼ਨ ਕੈਪਟਨ ਜਾਟ ਵੱਲੋਂ ਕੀਤੀ ਗਈ ਹੈ ਜਦਕਿ ਮਿਊਜ਼ਿਕ ਨਾਲ ਸ਼ਿੰਗਾਰਿਆ ਹੈ ਮਿਊਜ਼ਿਕ ਡਾਇਰੈਕਟਰ ਆਸ਼ੂ ਨੇ । ਇਸ ਗੀਤ ਨੂੰ ਸੋਨੂੰ ਸੋਹਲ ਨੇ ਆਪਣੀ ਖੂਬਸੂਰਤ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ।

ਹੋਰ ਵੇਖੋ:ਪੀਟੀਸੀ ਰਿਕਾਰਡਜ਼ ਦੀ ਪੇਸ਼ਕਸ਼ Juls Kaur ਦੀ ਆਵਾਜ਼ ‘ਚ ਗੀਤ ਹੋਇਆ ਰਿਲੀਜ਼

ਇਸ ਗੀਤ 'ਚ ਇੱਕ ਮੁਟਿਆਰ ਨੇ ਆਪਣੇ ਲੌਂਗ ਦੀ ਗੱਲ ਕੀਤੀ ਹੈ ਜਿਸ ਨੂੰ ਉਹ ਗੱਭਰੂ ਨੂੰ ਲੱਭਣ ਦੀ ਗੁਜ਼ਾਰਿਸ਼ ਕਰ ਰਹੀ ਹੈ । ਪੀਟੀਸੀ ਪੰਜਾਬੀ ਵੱਲੋਂ ਆਏ ਦਿਨ ਨਵੇਂ-ਨਵੇਂ ਗੀਤ ਰਿਲੀਜ਼ ਕੀਤੇ ਜਾ ਰਹੇ ਨੇ ਅਤੇ ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

ਦੱਸ ਦਈਏ ਕਿ ਪੀਟੀਸੀ ਪੰਜਾਬੀ ਜਿੱਥੇ ਨਵੇਂ ਨਵੇਂ ਗੀਤਾਂ,ਫ਼ਿਲਮਾਂ ਅਤੇ ਪੰਜਾਬੀ ਸੱਭਿਆਚਾਰ ਬਾਰੇ ਹਰ ਜਾਣਕਾਰੀ ਮੁਹੱਈਆ ਕਰਵਾਉਂਦਾ ਹੈ ਉੱਥੇ ਹੀ ਦੇਸ਼ ਵਿਦੇਸ਼ 'ਚ ਬੈਠੀਆਂ ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦਾ ਆਨੰਦ ਮਾਣ ਕੇ ਆਪਣਾ ਜੀਵਨ ਸਫਲ ਕਰ ਰਹੀਆਂ ਨੇ ।ਤੁਸੀਂ ਵੀ ਮਨੋਰੰਜਨ ਜਗਤ ਨਾਲ ਸਬੰਧਤ ਤਾਜ਼ਾ ਜਾਣਕਾਰੀ ਜਾਨਣਾ ਚਾਹੁੰਦੇ ਹੋ ਤਾਂ ਵੇਖਦੇ ਰਹੋ ਪੀਟੀਸੀ ਪੰਜਾਬੀ । ਦੁਨੀਆ ਦਾ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਪੰਜਾਬੀ ਚੈਨਲ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network