ਲੌਂਗ ਲਾਚੀ - ਆਪਣੇ ਨਾਮ ਵਾਂਗ ਅਲੱਗ ਜਿਹੀ ਫ਼ਿਲਮ ਦਾ ਟਰੇਲਰ ਹੋਇਆ ਜਾਰੀ

Written by  Gulshan Kumar   |  February 20th 2018 07:18 AM  |  Updated: February 20th 2018 07:18 AM

ਲੌਂਗ ਲਾਚੀ - ਆਪਣੇ ਨਾਮ ਵਾਂਗ ਅਲੱਗ ਜਿਹੀ ਫ਼ਿਲਮ ਦਾ ਟਰੇਲਰ ਹੋਇਆ ਜਾਰੀ

ਲੌਂਗ ਲਾਚੀ, ਆਪਣੇ ਨਾਮ ਵਾਂਗ ਅਲੱਗ ਜਿਹਾ ਵਿਸ਼ਾ ਇਹ ਹੈ ਜੀ ਪੰਜਾਬੀ ਇੰਡਸਟਰੀ ਦੀ ਆਉਣ ਵਾਲੀ ਫ਼ਿਲਮ, ਜਿਹਨੂੰ ਲਿਖਿਆ, ਡਾਇਰੈਕਟ ਕੀਤਾ, ਤੇ ਸੱਭ ਤੋਂ ਕੈਮ ਗੱਲ ਅਦਾਕਾਰੀ ਦਾ ਜਲਵਾ ਪੇਸ਼ ਕੀਤਾ ਏ ਅੰਬਰਦੀਪ ਸਿੰਘ ਨੇ | ਅੰਬਰਦੀਪ ਪਹਿਲਾਂ ਆਪਣੀ ਹੀ ਫ਼ਿਲਮ ਵਿੱਚ ਛੋਟੇ ਛੋਟੇ ਕਿਰਦਾਰ ਨਿਭਾਉਦੇ ਸੀ | ਪਰ ਇਸ ਵਾਰੀ ਉਹਨਾਂ ਨੇ ਖੁੱਦ ਲੀਡ ਤੇ ਆ ਕੇ ਸੱਭ ਨੂੰ ਹੈਰਾਨ ਕਰ ਦਿਤਾ ਹੈ | ਫ਼ਿਲਮ ਵਿਚ ਨੀਰੂ ਬਾਜਵਾ Neeru Bajwa ਦਾ ਵੀ ਦਮਦਾਰ ਤੇ ਅਲੱਗ ਤਰਾਂ ਦਾ ਕਿਰਦਾਰ ਦਿਖਾਈ ਦੇ ਰਿਹਾ ਹੈ | ਵੈਸੇ ਕਾਫ਼ੀ ਸਮੇਂ ਤੋਂ ਨੀਰੂ ਬਾਜਵਾ ਨੂੰ ਇਕ ਹਿਟ ਦੀ ਜ਼ਰੂਰਤ ਵੀ ਹੈ |

Laung Laachi - Neeru Bajwa

ਸ਼ਾਇਦ ਇਹ ਫ਼ਿਲਮ ਉਹਨਾਂ ਦੀ ਇਸ ਜ਼ਰੂਰਤ ਨੂੰ ਪੂਰਾ ਕਰ ਸਕੇ | ਟਰੇਲਰ ਤੋਂ ਸਾਫ਼ ਅੰਦਾਜ਼ਾ ਲੱਗ ਰਿਹਾ ਹੈ ਕਿ ਐਮੀ ਵਿਰਕ ਨੇ ਫ਼ਿਲਮ ਵਿਚਲੇ ਆਪਣੇ ਕਿਰਦਾਰ ਨਾਲ ਪੂਰਾ ਇੰਨਸਾਫ਼ ਕੀਤਾ ਹੈ | ਫ਼ਿਲਮ ਵਿਚ ਅਮ੍ਰਿਤ ਮਾਨ Amrit Maan ਤੇ ਵੀਤ ਬਲਜੀਤ ਵੀ ਨਜ਼ਰ ਆ ਰਹੇ ਨੇ | ਫ਼ਿਲਮ ਦੇ ਟਰੇਲਰ ਤੋਂ ਅੰਬਰਦੀਪ ਦੀ ਇਕ ਖਾਸ ਗੱਲ ਸਾਫ਼ ਦਿਖਾਈ ਦੇ ਰਹੀ ਹੈ | ਉਹ ਹੈ ਜੀ ਕੋਮੇਡੀ ਤੇ ਸਸਪੈਂਸ, ਫ਼ਿਲਮ ਦਾ ਟਰੇਲਰ ਨੰਬਰ ਤਿੰਨ ਦੀ ਟਰੇਡਿੰਗ ਤੇ ਚੱਲ ਰਿਹਾ ਹੈ, ਫ਼ਿਲਮ 9 ਮਾਰਚ ਨੂੰ ਰੀਲੀਜ਼ ਹੋਵੇਗੀ |

Edited By: Gourav Kochhar


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network