ਲੌਂਗ ਲਾਚੀ ਗਾਣੇ ਤੇ ਫ਼ਿਲਮ ਨੇ ਪੀਟੀਸੀ ਪੰਜਾਬੀ ਫ਼ਿਲਮ ਅਵਾਰਡਸ 2019 ਮਾਰੀਆਂ ਮੱਲਾਂ, ਮਿਲੇ ਇਹ ਖਿਤਾਬ

Written by  Lajwinder kaur   |  March 17th 2019 01:56 PM  |  Updated: March 17th 2019 01:58 PM

ਲੌਂਗ ਲਾਚੀ ਗਾਣੇ ਤੇ ਫ਼ਿਲਮ ਨੇ ਪੀਟੀਸੀ ਪੰਜਾਬੀ ਫ਼ਿਲਮ ਅਵਾਰਡਸ 2019 ਮਾਰੀਆਂ ਮੱਲਾਂ, ਮਿਲੇ ਇਹ ਖਿਤਾਬ

ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਲੌਂਗ ਲਾਚੀ ਗੀਤ ਦਾ ਨਸ਼ਾ ਲੋਕਾਂ ਦੇ ਸਿਰ ਚੱੜ੍ਹਕੇ ਬੋਲਦਾ ਹੈ। ਲੌਂਗ ਲਾਚੀ ਗੀਤ ਨੇ ਕਈ ਰਿਕਾਰਡਸ ਬਣਾਏ ਹਨ। ਜਿਸ ਦੇ ਚੱਲਦੇ ਇਸ ਇਸ ਗੀਤ ਨਾਲ ਇੱਕ ਹੋਰ ਕਾਮਯਾਬੀ ਜੁੜ ਗਈ ਹੈ। ਜੀ ਹਾਂ, ਪੀਟੀਸੀ ਨੈੱਟਵਰਕ ਵੱਲੋਂ 16 ਮਾਰਚ ਨੂੰ ਜੇ.ਐੱਲ.ਪੀ.ਐੱਲ ਗਰਾਊਂਡ ਕਰਵਾਏ ਗਏ ਪੀਟੀਸੀ ਪੰਜਾਬੀ ਫ਼ਿਲਮ ਅਵਾਰਡਸ 2019 'ਚ ਲੌਂਗ ਲਾਚੀ ਦੇ ਨਾਮ ਰਹੇ ਚਾਰ ਅਵਾਰਡਸ। ਆਓ ਤੁਹਾਨੂੰ ਦੱਸਦੇ ਹਾਂ, ਲੌਂਗ ਲਾਚੀ ਗੀਤ ਗਾਉਣ ਵਾਲੀ ਗਾਇਕਾ ਮੰਨਤ ਨੂਰ ਨੂੰ ਇਸ ਗੀਤ ਲਈ ਬੈਸਟ ਪਲੇਅ ਬੈਕ ਸਿੰਗਰ ਫਿਮੇਲ ਦੇ ਖਿਤਾਬ ਨਾਲ ਨਵਾਜਿਆ ਗਿਆ। ਮੋਸਟ ਪਾਪੂਲਰ ਸੌਂਗ ਆਫ਼ ਦਾ ਈਅਰ ਦਾ ਖਿਤਾਬ ਵੀ ਲੌਂਗ ਲਾਚੀ ਗੀਤ ਦੇ ਸਿਰ ਹੀ ਸੱਜਿਆ ਹੈ। ਲੌਂਗ ਲਾਚੀ ਗੀਤ ਲਈ ਬੈਸਟ ਮਿਊਜ਼ਿਕ ਡਾਇਰੈਕਟਰ ਆਫ ਦ ਈਅਰ ਗੁਰਮੀਤ ਸਿੰਘ ਨੂੰ ਮਿਲਿਆ ਹੈ। ਇਸ ਤੋਂ ਇਲਾਵਾ ਫ਼ਿਲਮ ਲੌਂਗ ਲਾਚੀ ਨਾਲ ਅਦਾਕਾਰੀ ‘ਚ ਕਦਮ ਰੱਖ ਚੁੱਕੇ ਡਾਇਰੈਕਟਰ ਤੇ ਕਹਾਣੀਕਾਰ ਅੰਬਰਦੀਪ ਸਿੰਘ ਜਿਹੜੇ ਹੁਣ ਬੈਸਟ ਡੈਬਿਊ ਮੇਲ ਐਕਟਰ ਵੀ ਬਣ ਚੁੱਕੇ ਹਨ।

 

ਗੱਲ ਕਰਦੇ ਹਾਂ ਲੌਂਗ ਲਾਚੀ ਗੀਤ ਦੀ ਜਿਸ ਨੂੰ ਫ਼ਿਲਮ ਚ ਨੀਰੂ ਬਾਜਵਾ ਅਤੇ ਐਮੀ ਵਿਰਕ ਉੱਤੇ ਫਿਲਮਾਇਆ ਗਿਆ ਸੀ। ਸਰੋਤਿਆਂ ਵੱਲੋਂ ਇਸ ਗੀਤ ਰੱਜ ਕੇ ਪਿਆਰ ਮਿਲਿਆ ਹੈ। ਹੁਣ ਤੱਕ ਇਸ ਗੀਤ ਨੂੰ  750 ਮਿਲੀਅਨ ਵੱਧ ਵਿਊਜ਼ ਮਿਲ ਚੁੱਕਿਆ ਹੈ। ਜਿਸ ਦੇ ਚੱਲਦੇ ਬਾਲੀਵੁੱਡ ਮੂਵੀ ਲੁਕਾ ਛੁਪੀ ਵਿੱਚ ਇਸ ਗੀਤ ਨੂੰ ਰਿਮੇਕ ਕਰਕੇ ਫ਼ਿਲਮ ਚ ਕਾਰਤਿਕ ਆਰੀਅਨ ਤੇ ਕ੍ਰਿਤੀ ਸੈਨਨ ਉੱਤੇ ਫਿਲਮਾਇਆ ਗਿਆ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network